The Khalas Tv Blog Lok Sabha Election 2024 ਚੋਣ ਪ੍ਰਚਾਰ ਦੌਰਾਨ ਆਈ ਮੰਦਭਾਗੀ ਖ਼ਬਰ, ਇਕ ਵਿਅਕਤੀ ਨਾਲ ਵਾਪਰਿਆ ਭਿਆਨਕ ਹਾਦਸਾ
Lok Sabha Election 2024 Punjab

ਚੋਣ ਪ੍ਰਚਾਰ ਦੌਰਾਨ ਆਈ ਮੰਦਭਾਗੀ ਖ਼ਬਰ, ਇਕ ਵਿਅਕਤੀ ਨਾਲ ਵਾਪਰਿਆ ਭਿਆਨਕ ਹਾਦਸਾ

ਲੋਕ ਸਭਾ ਚੋਣਾਂ (Lok Sabha Election) ਨੂੰ ਲੈ ਕੇ ਸਿਆਸੀ ਮਾਹੌਲ ਆਪਣੇ ਅੰਤਿਮ ਪੜਾਅ ਵੱਲ ਹੈ, ਜਿਸ ਨੂੰ ਲੈ ਕੇ ਸਾਰਿਆਂ ਸਿਆਸੀ ਧਿਰਾਂ ਰੈਲੀਆਂ ਕਰ ਰਹੀਆਂ ਹਨ। ਪਰ ਸਿਆਸੀ ਮਾਹੌਲ ਵਿੱਚ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ (Ludhiana) ਵਿੱਚ ਰੈਲੀ ਦੀਆਂ ਤਿਆਰੀਆਂ ਕਰ ਰਹੇ ਇਕ ਨੌਜਵਾਨ ਨੂੰ ਕਰੰਟ ਲੱਗਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਉਸ ਦਾ ਸਰੀਰ ਬੁਰੀ ਤਰ੍ਹਾਂ ਝੁਲਸ ਗਿਆ ਹੈ। ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder singh Raja Warring) ਦੀ ਰੈਲੀ ਅੱਜ ਸੁਭਾਸ਼ ਨਗਰ ਇਲਾਕੇ ਵਿੱਚ ਹੋਣੀ ਸੀ। ਇਸ ਦੌਰਾਨ ਪਾਰਟੀ ਦਾ ਇਕ ਵਰਕਰ ਝੰਡੇ ਲਗਾ ਰਿਹਾ ਸੀ, ਜਿਸ ਕਾਰਨ ਇਹ ਮੰਦਭਾਗਾ ਹਾਦਸਾ ਵਾਪਰ ਗਿਆ।

ਵਿਅਕਤੀ ਦੇ ਤਾਰਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਧਮਾਕਾ ਹੋ ਗਿਆ। ਧਮਾਕੇ ਤੋਂ ਤੁਰੰਤ ਬਾਅਦ ਆਸਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਉਸ ਨੂੰ ਬਚਾਇਆ। ਉਸ ਨੂੰ ਹੇਠਾਂ ਲਿਆਂਦਾ ਗਿਆ ਅਤੇ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਪਰ ਉਸ ਦੀ ਹਾਲਤ ਕਾਫੀ ਖਰਾਬ ਹੋਣ ਕਾਰਨ ਉਸ ਨੂੰ ਸੀ.ਐੱਮ.ਸੀ. ਹਸਪਤਾਲ ਦਾਖਲ ਕਰਵਾਇਆ ਗਿਆ। ਵਿਅਕਤੀ ਦਾ ਨਾਂ ਯੋਗੇਸ਼ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ –  ਪੰਜਾਬ ‘ਚ ਚੋਣ ਪ੍ਰਚਾਰ ਦਾ ਆਖਰੀ ਦਿਨ, ਯੋਗੀ ਆਦਿੱਤੀਆਨਾਥ ਮੁਹਾਲੀ ‘ਚ ਪਹੁੰਚੇ

 

Exit mobile version