The Khalas Tv Blog Punjab ਪੰਜਾਬ ‘ਚ ਬਣੇਗੀ ਨਵੀਂ ਖੇਤਰੀ ਪਾਰਟੀ! ਜੇਲ੍ਹ ‘ਚ ਬੰਦ ਸੰਸਦ ਮੈਂਬਰ ਨੇ ਕੀਤਾ ਐਲਾਨ
Punjab

ਪੰਜਾਬ ‘ਚ ਬਣੇਗੀ ਨਵੀਂ ਖੇਤਰੀ ਪਾਰਟੀ! ਜੇਲ੍ਹ ‘ਚ ਬੰਦ ਸੰਸਦ ਮੈਂਬਰ ਨੇ ਕੀਤਾ ਐਲਾਨ

ਬਿਉਰੋ ਰਿਪੋਰਟ – ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (MP Amritpal Singh) ਵੱਲੋਂ 14 ਜਨਵਰੀ ਨੂੰ ਨਵੀਂ ਖੇਤਰੀ ਪਾਰਟੀ ਬਣਾਈ ਜਾਵੇਗੀ। ਪਾਰਟੀ ਦਾ ਐਲਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਤਿਉਹਾਰ ਮੌਕੇ ਕਰਵਾਏ ਜਾ ਰਹੇ “ਮਾਘੀ ਦੇ ਮੇਲੇ” ਦੌਰਾਨ ਕੀਤਾ ਜਾਵੇਗਾ। ਮਾਘੀ ਦੇ ਮੇਲੇ ਦੌਰਾਨ ਪੰਜਾਬ ਬਚਾਓ ਰੈਲੀ ਕੀਤੀ ਜਾਵੇਗੀ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਰੈਲੀ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਉਨ੍ਹਾਂ ਦੇ ਕਰੀਬੀ ਪਾਰਟੀ ਦਾ ਐਲਾਨ ਕਰਨਗੇ। ਅੰਮ੍ਰਿਤਪਾਲ ਸਿੰਘ ਦੇ ਇਸ ਫੈਸਲੇ ਨੇ ਪੰਜਾਬ ਵਿਚ ਅਚਾਨਕ ਹਲਚਲ ਮਚਾ ਦਿੱਤੀ ਹੈ। ਉਨ੍ਹਾਂ ਦੀ ਪਾਰਟੀ ਦੇ ਮੁੱਦੇ ਸੂਬੇ ਵਿੱਚ ਸਿੱਖ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਅਤੇ ਪੰਜਾਬ ਦੀਆਂ ਸਥਾਨਕ ਸਮੱਸਿਆਵਾਂ ਜਿਵੇਂ ਕਿ ਬੇਰੁਜ਼ਗਾਰੀ, ਖੇਤੀ ਸੰਕਟ ਅਤੇ ਵਾਤਾਵਰਨ ਦੀ ਸੁਰੱਖਿਆ ‘ਤੇ ਧਿਆਨ ਕੇਂਦਰਿਤ ਕਰਨਗੇ। ਇਸ ਦੇ ਨਾਲ ਹੀ ਉਹ ਨਸ਼ੇ ਦੇ ਖਿਲਾਫ ਵੀ ਆਵਾਜ਼ ਉਠਾਉਣਗੇ।

अमृतपाल सिंह की टीम की तरफ से वायरल किए गए पोस्टर।

ਇਹ ਵੀ ਪੜ੍ਹੋ – 25 ਕਰੋੜ ‘ਚ ਵਿਧਾਇਕਾਂ ਨੂੰ ਖਰੀਦਣ ਵਾਲੀ ਪਾਰਟੀ ਹੋਰਾਂ ਪਾਰਟੀਆਂ ਦੇ ਖਰੀਦ ਰਹੀ ਕੌਂਸਲਰ!

 

Exit mobile version