The Khalas Tv Blog Punjab ਜਲੰਧਰ ਦੀ ਇੱਕ ਮਾਡਲ ਨੇ ਖੇਤਾਂ ‘ਚ ਕੀਤੀ ਗੋਲੀਬਾਰੀ , ਹੋ ਸਕਦੀ ਹੈ ਕਾਰਵਾਈ
Punjab

ਜਲੰਧਰ ਦੀ ਇੱਕ ਮਾਡਲ ਨੇ ਖੇਤਾਂ ‘ਚ ਕੀਤੀ ਗੋਲੀਬਾਰੀ , ਹੋ ਸਕਦੀ ਹੈ ਕਾਰਵਾਈ

A model of Jalandhar fired in the fields action may be taken

ਜਲੰਧਰ ਦੀ ਇੱਕ ਮਾਡਲ ਨੇ ਖੇਤਾਂ 'ਚ ਕੀਤੀ ਗੋਲੀਬਾਰੀ , ਹੋ ਸਕਦੀ ਹੈ ਕਾਰਵਾਈ

ਜਲੰਧਰ : ਪੰਜਾਬ ਦੇ ਕੁਲਹਾੜ ਪੀਜ਼ਾ ਜੋੜੇ ਦੀ ਵੀਡੀਓ ਤੋਂ ਬਾਅਦ ਹੁਣ ਜਲੰਧਰ ਸ਼ਹਿਰ ਦੀ ਇੱਕ ਮਾਡਲ ਦੀ ਵੀਡੀਓ ਵਾਇਕਲ ਹੋ ਰਹੀ ਹੈ। ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੀ ਇੱਕ ਵੀਡੀਓ ਵਿੱਚ ਜਲੰਧਰ-ਲੁਧਿਆਣਾ ਹਾਈਵੇਅ ‘ਤੇ ਫਲੈਟਾਂ ਵਿੱਚ ਰਹਿਣ ਵਾਲੀ ਇੱਕ ਮਾਡਲ ਨੇ ਪਿਸਤੌਲ ਨਾਲ ਭਾਰੀ ਗੋਲੀਬਾਰੀ ਕੀਤੀ।

ਹਾਲਾਂਕਿ ਇਹ ਵੀਡੀਓ ਪੁਰਾਣੀ ਸ਼ੂਟ ਕੀਤੀ ਗਈ ਹੈ, ਪਰ ਇਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦਾ ਸਮਾਂ ਗਲਤ ਹੋ ਗਿਆ ਹੈ। ਨੇ ਇਸ ਨੂੰ ਅਜਿਹੇ ਸਮੇਂ ਵਾਇਰਲ ਕੀਤਾ ਹੈ ਜਦੋਂ ਸਰਕਾਰ ਨੇ ਗੰਨ ਕਲਚਰ ਦੇ ਪ੍ਰਚਾਰ ‘ਤੇ ਪਾਬੰਦੀ ਲਗਾ ਦਿੱਤੀ ਹੈ।

ਬੇਸ਼ੱਕ ਇਸ ਤੋਂ ਪਹਿਲਾਂ ਮਾਡਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕਿਸੇ ਦਾ ਪਿਸਤੌਲ ਲੈ ਕੇ ਗੈਰ-ਕਾਨੂੰਨੀ ਢੰਗ ਨਾਲ ਕਣਕ ਦੇ ਖੇਤਾਂ ‘ਚ ਸ਼ੂਟ ਕੀਤੀ ਵੀਡੀਓ ਵੀ ਵਾਇਰਲ ਕਰ ਦਿੱਤੀ ਸੀ ਪਰ ਜਿਵੇਂ ਹੀ ਰੌਲਾ ਪੈ ਗਿਆ ਅਤੇ ਮਾਡਲ ਨੂੰ ਅਹਿਸਾਸ ਹੋਇਆ ਕਿ ਉਸ ‘ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ।

ਇਸ ਵੀਡੀਓ ਨੂੰ ਤੁਰੰਤ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਤੋਂ ਡਿਲੀਟ ਕਰ ਦਿੱਤਾ। ਇਸ ਵੀਡੀਓ ਨੂੰ ਡਾਊਨਲੋਡ ਕੀਤਾ ਗਿਆ ਅਤੇ ਦੂਜੇ ਪਲੇਟਫਾਰਮਾਂ ‘ਤੇ ਵਾਇਰਲ ਹੋ ਗਿਆ।

ਜਿਸ ਤਰ੍ਹਾਂ ਮਾਡਲ ਹੱਥ ਵਿੱਚ ਕਿਸੇ ਦੀ ਪਿਸਤੌਲ ਲੈ ਕੇ ਕਣਕ ਦੇ ਖੇਤਾਂ ਵਿੱਚ ਹਵਾਈ ਫਾਇਰ ਕਰ ਰਹੀ ਹੈ, ਉਸ ਨੂੰ ਬੁਲੇਟ ਕਵੀਨ ਬਣਨ ਦਾ ਸ਼ੌਕ ਮਹਿੰਗਾ ਪੈ ਸਕਦਾ ਹੈ। ਪੁਲਿਸ ਮਾਡਲ ਦੇ ਖਿਲਾਫ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਅਤੇ ਕਿਸੇ ਦੇ ਹਥਿਆਰ ਨਾਲ ਗੋਲੀ ਚਲਾਉਣ ਦਾ ਮਾਮਲਾ ਦਰਜ ਕਰ ਸਕਦੀ ਹੈ। ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਜਲੰਧਰ ‘ਚ ਸ਼ੂਟ ਕੀਤਾ ਗਿਆ ਹੈ ਅਤੇ ਮਾਰਚ-ਅਪ੍ਰੈਲ ਦੇ ਆਸ-ਪਾਸ ਬਣਾਇਆ ਗਿਆ ਹੈ। ਵੀਡੀਓ ‘ਚ ਇਕ ਪਾਸੇ ਕਣਕ ਦਾ ਢੇਰ ਨਜ਼ਰ ਆ ਰਿਹਾ ਹੈ ਅਤੇ ਇਕ ਪਾਸੇ ਪੱਕੀ ਕਣਕ ਦਾ ਖੇਤ ਵੀ ਦਿਖਾਈ ਦੇ ਰਿਹਾ ਹੈ।

ਗੰਨ ਕਲਚਰ ਨੂੰ ਲੈਕੇ ਪੰਜਾਬ ਸਰਕਾਰ ਦੇ ਸਖ਼ਤ ਨਿਰਦੇਸ਼

ਪੰਜਾਬ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀ ਨੂੰ ਆਦੇਸ਼ ਦਿਤੇ ਗਏ ਸਨ ਕਿ ਜੇਕਰ ਕੋਈ ਵਿਅਕਤੀ ਹਥਿਆਰਾਂ ਨੂੰ ਪ੍ਰਮੋਟ ਕਰਦਾ ਹੈ ਤਾਂ ਉਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਸਦੇ ਬਾਵਜੂਦ ਲੋਕ ਹਥਿਆਰਾਂ ਦੇ ਨਾਲ ਫੋਟੋ ਖਿੱਚ ਕੇ ਜਾਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਨੋਂ ਪਿੱਛੇ ਨਹੀਂ ਹੱਟ ਰਹੇ ਹਨ।

Aam Admi Party ਦੇ ਵਰਕਰਾਂ ਨੇ ਹੀ ਵਿਆਹ 'ਚ ਕੀਤੀ ਠਾਹ-ਠਾਹ !

ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮਾਂ ’ਤੇ ਹੁਣ ਤੱਕ 9 ਦਿਨਾਂ ਵਿੱਚ 897 ਲਾਇਸੈਂਸ ਰੱਦ ਕੀਤੇ ਜਾ ਚੁੱਕੇ ਹਨ। ਇਸ ਨਾਲ 324 ਲਾਇਸੈਂਸ ਮੁਅੱਤਲ ਕੀਤੇ ਗਏ ਹਨ। ਜਲੰਧਰ ਵਿੱਚ ਸਭ ਤੋਂ ਵੱਧ ਲਾਇਸੈਂਸ ਰੱਦ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਪੁਲਿਸ ਨੇ ਜਲੰਧਰ ਵਿੱਚ 391, ਰੋਪੜ ਵਿੱਚ 146, ਮੁਹਾਲੀ ਵਿੱਚ 32, ਫਿਰੋਜ਼ਪੁਰ ਵਿੱਚ 25, ਤਰਨਤਾਰਨ ਵਿੱਚ 19, ਕਪੂਰਥਲਾ ਵਿੱਚ 17 ਅਤੇ ਪਠਾਨਕੋਟ ਵਿੱਚ 1 ਲਾਇਸੈਂਸ ਰੱਦ ਕੀਤੇ ਹਨ।

Exit mobile version