The Khalas Tv Blog India ਬੰਗਲਾਦੇਸ਼ ’ਚ ਭੀੜ ਨੇ ਹੋਟਲ ਨੂੰ ਲਾਈ ਅੱਗ, 25 ਲੋਕ ਜ਼ਿੰਦਾ ਸੜੇ, ਟੁੱਟੀਆਂ ਬਾਹਾਂ ਅਤੇ ਲੱਤਾਂ ਨਾਲ ਵਾਪਸ ਪਰਤੇ ਭਾਰਤੀ
India International

ਬੰਗਲਾਦੇਸ਼ ’ਚ ਭੀੜ ਨੇ ਹੋਟਲ ਨੂੰ ਲਾਈ ਅੱਗ, 25 ਲੋਕ ਜ਼ਿੰਦਾ ਸੜੇ, ਟੁੱਟੀਆਂ ਬਾਹਾਂ ਅਤੇ ਲੱਤਾਂ ਨਾਲ ਵਾਪਸ ਪਰਤੇ ਭਾਰਤੀ

ਬਿਉਰੋ ਰਿਪੋਰਟ: ਬੰਗਲਾਦੇਸ਼ ਦੀ ਸਥਿਤੀ ਬਹੁਤ ਖਰਾਬ ਹੈ। ਹਰ ਪਾਸੇ ਲੁੱਟ-ਖਸੁੱਟ ਹੋ ਰਹੀ ਹੈ। ਜੈਸੋਰ ਦੇ ਜਬੀਰ ਇੰਟਰਨੈਸ਼ਨਲ ਹੋਟਲ ਨੂੰ ਭੀੜ ਨੇ ਅੱਗ ਲਗਾ ਦਿੱਤੀ ਜਿਸ ਵਿੱਚ 25 ਲੋਕਾਂ ਦੀ ਸੜ ਕੇ ਜਾਨ ਚਲੀ ਗਈ ਹੈ। ਕਈ ਭਾਰਤੀ ਵੀ ਇਸ ਹੋਟਲ ਵਿੱਚ ਰੁਕੇ ਹੋਏ ਸਨ ਜਿਨ੍ਹਾਂ ਨੇ ਆਪਣੀ ਜਾਨ ਬਚਾਉਣ ਲਈ ਹੋਟਲ ਦੀਆਂ ਮੰਜ਼ਿਲਾਂ ਤੋਂ ਛਾਲਾਂ ਮਾਰੀਆਂ ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋਏ। ਇਨ੍ਹਾਂ ਵਿੱਚੋਂ ਕੁਝ ਭਾਰਤੀ ਨਾਗਰਿਕ ਆਪਣੀ ਟੁੱਟੀਆਂ ਲੱਤਾਂ ਤੇ ਬਾਹਵਾਂ ਨਾਲ ਭਾਰਤ ਵਾਪਸ ਮੁੜੇ ਹਨ। ਇਨ੍ਹਾਂ ਵਿੱਚ ਪੱਤਰਕਾਰ ਵੀ ਸ਼ਾਮਲ ਹਨ।

ਭਾਰਤੀ ਨਾਗਰਿਕ ਰਾਜੀਉਲ ਕਾਰੋਬਾਰ ਲਈ ਬੰਗਲਾਦੇਸ਼ ਗਿਆ ਸੀ, ਪਰ ਉੱਥੇ ਸਿਆਸੀ ਉਥਲ-ਪੁਥਲ ਦੇ ਦੌਰਾਨ ਹਿੰਸਾ ਵਿੱਚ ਫਸ ਗਿਆ। ਸ਼ੇਖ ਹਸੀਨਾ ਦੇ 5 ਅਗਸਤ ਨੂੰ ਬੰਗਲਾਦੇਸ਼ ’ਚ ਸੱਤਾ ਛੱਡਣ ਤੋਂ ਬਾਅਦ ਦੇਸ਼ ਭਰ ’ਚ ਕਈ ਥਾਵਾਂ ’ਤੇ ਹਿੰਸਾ ਹੋਈ। ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਦੇ ਨੇਤਾਵਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 6 ਅਗਸਤ ਨੂੰ ਅਵਾਮੀ ਲੀਗ ਦੇ 29 ਨੇਤਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਸਨ। ਉਨ੍ਹਾਂ ਦੇ ਘਰ ਲੁੱਟੇ ਗਏ ਅਤੇ ਅੱਗ ਲਗਾ ਦਿੱਤੀ ਗਈ।

ਰਾਜ਼ੀਉਲ ਉਨ੍ਹਾਂ 65 ਲੋਕਾਂ ’ਚ ਸ਼ਾਮਲ ਹੈ ਜੋ ਆਪਣੀ ਜਾਨ ਬਚਾਉਣ ਲਈ ਬੰਗਲਾਦੇਸ਼ ਤੋਂ ਪੱਛਮੀ ਬੰਗਾਲ ਦੇ ਬੰਗਾਓਂ ਪਹੁੰਚੇ ਹਨ। ਜਿਊਂਦੇ ਪਰਤੇ ਬਹੁਤ ਸਾਰੇ ਲੋਕ ਜ਼ਖ਼ਮੀ ਹੋ ਗਏ ਹਨ। ਕਿਸੇ ਦੀ ਲੱਤ ਟੁੱਟ ਗਈ, ਕਿਸੇ ਦਾ ਹੱਥ ਟੁੱਟ ਗਿਆ। ਇਨ੍ਹਾਂ ਵਿੱਚ ਭਾਰਤੀਆਂ ਦੇ ਨਾਲ-ਨਾਲ ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਲ ਹਨ, ਜਿਨ੍ਹਾਂ ਨੇ ਕਾਰੋਬਾਰੀ ਵੀਜ਼ੇ ’ਤੇ ਭਾਰਤ ਵਿੱਚ ਸ਼ਰਨ ਲਈ ਹੈ। ਬੰਗਲਾਦੇਸ਼ ਦੀ ਹਿੰਦੂ ਆਬਾਦੀ ਸ਼ੇਖ ਹਸੀਨਾ ਦਾ ਸਮਰਥਨ ਕਰਦੀ ਰਹੀ ਹੈ। ਇਸ ਲਈ ਇੱਥੇ ਹਿੰਸਾ ਵਿੱਚ ਹਿੰਦੂ ਪਰਿਵਾਰਾਂ ਅਤੇ ਮੰਦਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।

ਜਾਨ ਬਚਾਉਣ ਲਈ ਹੋਟਲ ਦੀ ਖਿੜਕੀ ਤੋਂ ਛਾਲ ਮਾਰੀ, ਬਾਂਹਾਂ ਤੇ ਲੱਤਾਂ ਤੋੜ ਦਿੱਤੀਆਂ

ਰਾਜ਼ੀਉਲ ਭਾਰਤ ਦੇ ਅਸਾਮ ਦਾ ਰਹਿਣ ਵਾਲਾ ਹੈ। ਉਹ ਬੰਗਲਾਦੇਸ਼ ਦੇ ਜੈਸੋਰ ਤੋਂ ਵਾਪਸ ਆਇਆ ਹੈ। 5 ਅਗਸਤ ਦੀ ਸ਼ਾਮ ਨੂੰ ਜੇਸੋਰ ਦੇ ਜਬੀਰ ਇੰਟਰਨੈਸ਼ਨਲ ਹੋਟਲ ਨੂੰ ਭੀੜ ਨੇ ਅੱਗ ਲਗਾ ਦਿੱਤੀ ਸੀ। ਇਹ ਪੰਜ ਤਾਰਾ ਹੋਟਲ ਅਵਾਮੀ ਲੀਗ ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਸ਼ਾਹੀਨ ਚੱਕਲਦਾਰ ਦਾ ਹੈ। ਇਸ ਹਾਦਸੇ ਵਿੱਚ 25 ਲੋਕਾਂ ਦੀ ਮੌਤ ਹੋ ਗਈ। ਉੱਥੇ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।

ਘਟਨਾ ਦੇ ਸਮੇਂ ਹੋਟਲ ਵਿੱਚ ਕਈ ਭਾਰਤੀ ਵੀ ਮੌਜੂਦ ਸਨ। ਰਾਜੀਉਲ ਨੇ ਕਿਹਾ, ‘ਮੈਂ ਕਾਰੋਬਾਰ ਲਈ ਬੰਗਲਾਦੇਸ਼ ਗਿਆ ਸੀ। ਮੈਂ ਟਾਇਰ ਐਕਸਪੋਰਟ ਦਾ ਕੰਮ ਕਰਦਾ ਹਾਂ। ਹਾਦਸੇ ਵਾਲੇ ਦਿਨ ਹੋਟਲ ’ਚ ਸੀ। ਮੇਰੇ ਨਾਲ ਮੇਰਾ ਭਰਾ ਵੀ ਸੀ। ਸ਼ਾਮ 4 ਵਜੇ ਦੇ ਕਰੀਬ ਭੀੜ ਨੇ ਹੋਟਲ ਨੂੰ ਅੱਗ ਲਗਾ ਦਿੱਤੀ। ਡਰ ਕੇ ਮੇਰੇ ਭਰਾ ਨੇ ਹੋਟਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਸ ਦੀ ਲੱਤ ਟੁੱਟ ਗਈ ਹੈ।’

ਇਹ ਵੀ ਪੜ੍ਹੋ –   ਲਾਰੈਂਸ ਇੰਟਰਵਿਊ ਮਾਮਲੇ ‘ਤੇ ਖਹਿਰਾ ਨੇ ਘੇਰੀ ਸੂਬਾ ਸਰਕਾਰ!

 

 

Exit mobile version