The Khalas Tv Blog Punjab ਪ੍ਰਵਾਸੀ ਭਾਰਤੀਆਂ ਨੇ ਵੱਡੀ ਗਿਣਤੀ ‘ਚ ਛੱਡੀ ਭਾਰਤ ਦੀ ਨਾਗਰਿਕਤਾ
Punjab

ਪ੍ਰਵਾਸੀ ਭਾਰਤੀਆਂ ਨੇ ਵੱਡੀ ਗਿਣਤੀ ‘ਚ ਛੱਡੀ ਭਾਰਤ ਦੀ ਨਾਗਰਿਕਤਾ

ਬਿਉਰੋ ਰਿਪੋਰਟ – ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਵੀਰਵਾਰ ਨੂੰ ਲੋਕ ਸਭਾ ਵਿੱਚ ਦੱਸਿਆ ਕਿ ਸਾਲ 2024 ਵਿੱਚ 2,06,378 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ ਅਤੇ ਦੂਜੇ ਦੇਸ਼ਾਂ ਦੀ ਨਾਗਰਿਕਤਾ ਲਈ। ਕੀਰਤੀ ਸਿੰਘ ਨੇ ਕਿਹਾ ਕਿ ਨਾਗਰਿਕਤਾ ਛੱਡਣ ਦੇ ਕਾਰਨ ਨਿੱਜੀ ਹਨ ਅਤੇ ਸਿਰਫ਼ ਉਹੀ ਵਿਅਕਤੀ ਜਾਣਦਾ ਹੈ ਜਿਸਨੇ ਇਹ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਪ੍ਰਵਾਸੀ ਭਾਰਤੀਆਂ ਨਾਲ ਸਾਂਝ ਵਧਾਉਣ, ਉਨ੍ਹਾਂ ਦੇ ਗਿਆਨ ਅਤੇ ਨੈੱਟਵਰਕ ਦਾ ਫਾਇਦਾ ਉਠਾਉਣ ‘ਤੇ ਜ਼ੋਰ ਦੇ ਰਹੀ ਹੈ। ਸਰਕਾਰ ਦਾ ਮੰਨਣਾ ਹੈ ਕਿ ਸਫਲ ਅਤੇ ਪ੍ਰਭਾਵਸ਼ਾਲੀ ਪ੍ਰਵਾਸੀ ਭਾਰਤੀ ਦੇਸ਼ ਦੀ ਸਾਫਟ ਪਾਵਰ ਨੂੰ ਮਜ਼ਬੂਤ ਕਰਦੇ ਹਨ। ਸਰਕਾਰ ਨੇ ਪਿਛਲੇ 5 ਸਾਲਾਂ ਦਾ ਅੰਕੜਾ ਵੀ ਪੇਸ਼ ਕੀਤਾ। ਇਨ੍ਹਾਂ ਅੰਕੜਿਆਂ ਅਨੁਸਾਰ, 2024 ਵਿੱਚ ਭਾਰਤੀ ਨਾਗਰਿਕਤਾ ਛੱਡਣ ਵਾਲੇ ਲੋਕਾਂ ਦੀ ਗਿਣਤੀ 2020 ਦੇ ਮੁਕਾਬਲੇ ਲਗਭਗ ਢਾਈ ਗੁਣਾ ਵੱਧ ਗਈ ਹੈ।

ਇਹ ਵੀ ਪੜ੍ਹੋ – ਸਿੱਧੂ ਮੂਸੇਵਾਲਾ ਦੇ ਪਿਤਾ ਦਾ ਝਲਕਿਆ ਦਰਦ

 

Exit mobile version