The Khalas Tv Blog India ਜੰਮੂ-ਕਸ਼ਮੀਰ ‘ਚ ਇੱਕ ਕਸ਼ਮੀਰੀ ਪੰਡਿਤ ਦੀ ਹੱ ਤਿਆ
India

ਜੰਮੂ-ਕਸ਼ਮੀਰ ‘ਚ ਇੱਕ ਕਸ਼ਮੀਰੀ ਪੰਡਿਤ ਦੀ ਹੱ ਤਿਆ

ਦ ਖ਼ਾਲਸ ਬਿਊਰੋ : ਜੰਮੂ-ਕਸ਼ਮੀਰ ‘ਚ ਅੱ ਤਵਾਦੀਆਂ ਦੁਆਰਾ ਇਕ ਕਸ਼ਮੀਰੀ ਪੰਡਿਤ ਦੀ ਹੱਤਿ ਆ ਕਰ ਦਿੱਤੀ ਗੀ ਹੈ। ਸ਼ੋਪੀਆਂ ‘ਚ ਅੱ ਤਵਾਦੀਆਂ ਨੇ ਕਸ਼ਮੀਰੀ ਪੰਡਤਾਂ ਨੂੰ ਨਿਸ਼ਾਨਾ ਬਣਾਇਆ, ਜਿਸ ‘ਚ ਇਕ ਵਿਅਕਤੀ ਦੀ ਮੌ ਤ ਹੋ ਗਈ ਅਤੇ ਇਕ ਜ਼ ਖਮੀ ਹੋ ਗਿਆ।

ਕਸ਼ਮੀਰ ਜ਼ੋਨ ਦੀ ਪੁਲਿਸ ਅਨੁਸਾਰ ਦੋਵੇਂ ਵਿਅਕਤੀ ਸੂਬੇ ਦੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਹਨ। ਜ਼ਖਮੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸ਼ੋਪੀਆਂ ਦੇ ਚੋਟੀਪੁਰਾ ਇਲਾਕੇ ‘ਚ ਸੇਬ ਦੇ ਬਾਗ ‘ਚ ਅੱ ਤਵਾਦੀਆਂ ਨੇ ਗੋ ਲੀ ਬਾਰੀ ਕਰਕੇ ਪੰਡਤਾਂ ਨੂੰ ਨਿਸ਼ਾਨਾ ਬਣਾਇਆ।

ਪੁਲੀਸ ਅਧਿਕਾਰੀ ਨੇ ਮ੍ਰਿ ਤਕ ਦੀ ਪਛਾਣ ਸੁਨੀਲ ਕੁਮਾਰ ਅਤੇ ਜ਼ਖ਼ਮੀ ਦੀ ਪਛਾਣ ਪਿੰਟੂ ਕੁਮਾਰ ਵਜੋਂ ਕੀਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਅਤੱ ਵਾਦੀਆਂ ਨੇ ਸ਼ੋਪੀਆਂ ਦੇ ਚੋਟੀਪੋਰਾ ਖੇਤਰ ਵਿੱਚ ਸੇਬ ਦੇ ਬਾਗ ਵਿੱਚ ਆਮ ਨਾਗਰਿਕਾਂ ‘ਤੇ ਗੋ ਲੀਬਾਰੀ ਕੀਤੀ। ਇਸ ਕਾਰਨ ਇੱਕ ਵਿਅਕਤੀ ਦੀ ਮੌ ਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ। ਖੇਤਰ ਨੂੰ ਘੇਰ ਲਿਆ ਗਿਆ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ,”ਸ਼ੋਪੀਆਂ ਜ਼ਿਲ੍ਹੇ ਦੇ ਚੋਟੀਪੁਰਾ ‘ਚ ਸੇਬ ਦੇ ਬਾਗ ‘ਚ ਅੱ ਤਵਾਦੀਆਂ ਨੇ ਨਾਗਰਿਕਾਂ ‘ਤੇ ਹਮ ਲਾ ਕੀਤਾ। ਹ ਮਲੇ ਵਿੱਚ ਇੱਕ ਵਿਅਕਤੀ ਦੀ ਮੌ ਤ ਹੋ ਗਈ ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਜ਼ਖਮੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। “

ਕਸ਼ਮੀਰ ਘਾਟੀ ‘ਚ ਪਿਛਲੇ ਇਕ ਹਫਤੇ ‘ਚ ਹ ਮਲੇ ਵਧੇ ਹਨ। ਐਤਵਾਰ ਨੂੰ ਨੌਹੱਟਾ ਵਿੱਚ ਇੱਕ ਪੁਲਿਸ ਮੁਲਾਜ਼ਮ ਅਤੇ ਪਿਛਲੇ ਹਫ਼ਤੇ ਬਾਂਦੀਪੋਰਾ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌ ਤ ਹੋ ਗਈ ਸੀ। ਬਡਗਾਮ ਅਤੇ ਸ਼੍ਰੀਨਗਰ ਜ਼ਿਲਿਆਂ ‘ਚ ਸੋਮਵਾਰ ਨੂੰ ਦੋ ਗ੍ਰਨੇਡ ਹ ਮਲੇ ਕੀਤੇ ਗਏ।

ਪਿਛਲੇ ਦੋ ਦਿਨਾਂ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਸ਼ਹੀ ਦ ਹੋ ਚੁੱਕੇ ਹਨ। ਇਸ ਤੋਂ ਇਲਾਵਾ ਇੱਕ ਹੋਰ ਪੁਲਿਸ ਮੁਲਾਜ਼ਮ ਜ਼ਖ ਮੀ ਹੈ।

Exit mobile version