The Khalas Tv Blog Punjab ਬਠਿੰਡਾ ਦੇ ਮੁਕਤਸਰ ਰੋਡ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ!
Punjab

ਬਠਿੰਡਾ ਦੇ ਮੁਕਤਸਰ ਰੋਡ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ!

ਬਠਿੰਡਾ (Bathinda)ਦੇ ਮੁਕਤਸਰ ਰੋਡ ਤੇ ਪਿੰਡ ਦਿਓਣ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਇਕ ਤੇਜ਼ ਰਫਤਾਰ ਥਾਰ ਗੱਡੀ ਨੇ ਐਕਟਿਵਾ ਨੂੰ ਟੱਕਰ ਮਾਰੀ ਹੈ। ਥਾਰ ਗੱਡੀ ਵਿੱਚ ਸਵਾਰ ਦੋ ਨੌਜਵਾਨ ਗੰਭੀਰ ਜਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਕ ਮ੍ਰਿਤਕ ਚਾਲਕ ਅਪਾਹਜ ਸੀ। ਪ੍ਰਪਾਤ ਹੋਈ ਜਾਣਕਾਰੀ ਮੁਤਾਬਕ ਥਾਰ ਗੱਡੀ ਬਠਿੰਡਾ ਤੋਂ ਆ ਰਹੀ ਸੀ ਅਤੇ ਐਕਟਿਵਾ ਖੇਤਾਂ ਵਿੱਚੋਂ ਸੜਕ ਨੂੰ ਆ ਰਹੀ ਸੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਹੋਣ ਮਗਰੋਂ ਐਕਟਿਵਾ ਚਕਨਾਚੂਰ ਹੋ ਗਈ ਅਤੇ ਥਾਰ ਵੀ ਨੁਕਸਾਨੀ ਗਈ। 

ਹਾਦਸੇ ਦੀ ਲੋਕਾਂ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਲੋਕਾਂ ਨੇ ਥਾਰ ਸਵਾਰ ਦੋਵੇਂ ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ। ਇਹ ਹਾਦਸਾ ਇੰਨਾ ਖਤਰਨਾਕ ਸੀ ਕਿ ਇਕ ਐਕਟਿਵਾ ਚਾਲਕ ਦੀ ਇਕ ਲੱਤ ਉਸ ਦੇ ਸਰੀਰ ਨਾਲੋਂ ਵੱਖ ਹੋ ਗਈ।  ਪੁਲਿਸ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ। ਮ੍ਰਿਤਕਾ ਦੀ ਪਹਿਚਾਣ ਗੋਰਖਾ ਸਿੰਘ ਅਤੇ ਮਨਿੰਦਰ ਸਿੰਘ ਵਾਸੀ ਪਿੰਡ ਦਿਓਣ ਵਜੋਂ ਹੋਈ ਹੈ ਅਤੇ ਜਖਮੀਆਂ ਦੀ ਪਹਿਚਾਣ ਆਰੀਅਨ ਬਾਂਸਲ ਅਤੇ ਯਸ਼ੂ ਵਾਸੀ ਸੰਗਤ ਮੰਡੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ –   ਜੰਮੂ-ਕਸ਼ਮੀਰ ਚੋਣਾਂ ਦੌਰਾਨ ਲੱਦਾਖ ਬਾਰੇ ਕੇਂਦਰ ਦਾ ਵੱਡਾ ਫੈਸਲਾ! ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ ਐਲਾਨ

 

Exit mobile version