The Khalas Tv Blog India ਲੜਕੀ ਨਾਲ ਚਾਹ ਪੀ ਰਿਹਾ ਸੀ ਲੜਕਾ, ਦੋ ਗੱਡੀਆਂ ’ਚ ਆਏ ਇੱਕ ਦਰਜਨ ਅਣਪਛਾਤਿਆਂ ਨੇ ਕਰ ਦਿੱਤਾ ਇਹ ਕਾਰਾ…
India

ਲੜਕੀ ਨਾਲ ਚਾਹ ਪੀ ਰਿਹਾ ਸੀ ਲੜਕਾ, ਦੋ ਗੱਡੀਆਂ ’ਚ ਆਏ ਇੱਕ ਦਰਜਨ ਅਣਪਛਾਤਿਆਂ ਨੇ ਕਰ ਦਿੱਤਾ ਇਹ ਕਾਰਾ…

A heartbreaking case both the hands of the young man were cut off by miscreants...

ਕੁਰੂਕਸ਼ੇਤਰ 'ਚ ਬਦਮਾਸ਼ਾਂ ਨੇ ਕੀਤਾ ਇਹ ਕਾਰਾ , ਨੌਜਵਾਨ ਦੇ ਦੋਵੇਂ ਹੱਥ ਵੱਢ ਕੇ ਲੈ ਗਏ ਬਦਮਾਸ਼

ਹਰਿਆਣਾ ਵਿੱਚ ਬਦਮਾਸ਼ਾਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਬੇਖੌਫ ਅਪਰਾਧਕ ਵਾਤਰਦਾਤਾਂ ਨੂੰ ਅੰਜਾਮ ਦੇ ਰਹੇ ਹਨ । ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਹਵੇਲੀ ਨਾਮ ਦੇ ਇੱਕ ਰੈਸਟੋਰੈਂਟ ਵਿੱਚ ਬੈਠੇ ਇੱਕ ਨੌਜਵਾਨ ‘ਤੇ 10-12 ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਨ੍ਹਾਂ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦੇ ਦੋਵਾਂ ਹੱਥਾਂ ਨੂੰ ਵੱਢ ਦਿੱਤਾ। ਇੰਨਾ ਹੀ ਨਹੀਂ ਨੌਜਵਾਨ ਦੇ ਹੱਥ ਵੱਢਣ ਤੋਂ ਬਾਅਦ ਉਹ ਬਦਮਾਸ਼ ਉਸ ਦੇ ਦੋਵੇਂ ਹੱਥ ਆਪਣੇ ਨਾਲ ਲੈ ਕੇ ਉਥੋਂ ਫ਼ਰਾਰ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਨਾਲ ਇੱਕ ਲੜਕੀ ਵੀ ਸੀ, ਜੋ ਘਟਨਾ ਤੋਂ ਬਾਅਦ ਫਰਾਰ ਹੋ ਗਈ। ਪੁਲਿਸ ਨੇ ਗੰਭੀਰ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਐੱਲਐੱਨਜੇਪੀ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਦੇਖਦਿਆਂ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ। ਘਟਨਾ ਨੂੰ ਗੈਂਗਵਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਪੁਲਿਸ ਅਨੁਸਾਰ ਅਸੰਧ ਦੇ ਰਾਹੜਾ ਪਿੰਡ ਦਾ ਰਹਿਣ ਵਾਲਾ ਜੁਗਨੂੰ ਕੌਮੀ ਮਾਰਗ ’ਤੇ ਰਾਮਗੜ੍ਹ ਨੇੜੇ ਕੁਰੂਕਸ਼ੇਤਰ ਹਵੇਲੀ ’ਚ ਇੱਕ ਲੜਕੀ ਨਾਲ ਚਾਹ ਪੀ ਰਿਹਾ ਸੀ। ਇਸ ਦੌਰਾਨ ਇੱਕ ਦਰਜਨ ਅਣਪਛਾਤੇ ਵਿਅਕਤੀ ਦੋ ਗੱਡੀਆਂ ’ਚ ਆਏ ਅਤੇ ਹਵੇਲੀ ਅੰਦਰ ਬੈਠੇ ਨੌਜਵਾਨ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਹ ਤੇਜ਼ਧਾਰ ਹਥਿਆਰਾਂ ਨਾਲ ਜੁਗਨੂੰ ਦੇ ਦੋਵੇਂ ਹੱਥ ਵੱਢ ਕੇ ਆਪਣੇ ਨਾਲ ਲੈ ਗਏ।

ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਰਾਮਦੱਤ ਨੈਨ ਮੌਕੇ ‘ਤੇ ਪਹੁੰਚ ਗਏ ਜਿਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਕੁਰੂਕਸ਼ੇਤਰ ਦੇ ਹਵੇਲੀ ਰੈਸਟੋਰੈਂਟ ‘ਚ ਵਾਪਰੀ ਹੈ। ਜਦੋਂ ਉਹ ਮੌਕੇ ਉੱਤੇ ਪਹੁਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ 10-12 ਹਥਿਆਰਬੰਦ ਵਿਅਕਤੀਆਂ ਨੇ ਜੁਗਨੂੰ ਨਾਮ ਦੇ ਵਿਅਕਤੀ ‘ਤੇ ਹਮਲਾ ਕਰ ਕੇ ਉਸ ਦੇ ਦੋਵੇਂ ਹੱਥ ਵੱਢ ਦਿੱਤੇ ਅਤੇ ਆਪਣੇ ਨਾਲ ਲੈ ਗਏ।

ਸਦਰ ਥਾਣਾ ਇੰਚਾਰਜ ਨੇ ਦੱਸਿਆ ਕਿ ਜੁਗਨੂੰ ਦੀ ਸ਼ਿਕਾਇਤ ’ਤੇ ਸੰਜੂ, ਅੰਕੁਸ਼ ਅਤੇ 10 ਹੋਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਜੁਗਨੂੰ ਦੀ ਅੰਕੁਸ਼ ਕਮਾਲਪੁਰ ਅਤੇ ਕੁਝ ਹੋਰ ਵਿਅਕਤੀਆਂ ਦੇ ਨਾਲ ਦੁਸ਼ਮਣੀ ਚੱਲ ਰਹੀ ਹੈ।

ਉਨ੍ਹਾਂ ਦੱਸਿਆ ਕਿ ਫਿਲਹਾਲ ਪੀੜਤ ਨੌਜਵਾਨ ਨੂੰ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਜਾਵੇਗਾ।

Exit mobile version