ਹਰਿਆਣਾ (Haryana) ਦੇ ਨੌਜਵਾਨ ਦੀ ਜਰਮਨੀ (Germany) ਵਿੱਚ ਮੌਤ ਹੋਈ ਹੈ। ਹਰਿਆਣਾ ਦੇ ਨੌਜਵਾਨ ਤਰਨਦੀਪ ਸਿੰਘ ਜਰਮਨੀ ਮੂਲ ਦੇ ਬੱਚੇ ਨੂੰ ਡੁੱਬਣ ਤੋਂ ਬਚਾ ਰਿਹਾ ਸੀ। ਇਸ ਦੌੌਰਾਨ ਉਸ ਦੀ ਮੌਤ ਹੋ ਗਈ। ਤਰਨਦੀਪ ਸਿੰਘ ਆਪਣੇ ਦੋਸਤਾਂ ਨਾਲ ਰੀਵਾ ਦੇਲ ਗਾਰਦਾ ਘੰਮਣ ਗਿਆ ਸੀ। ਉਸ ਦੇ ਦੋਸਤ ਨੇ ਦੱਸਿਆ ਕਿ ਉਹ ਪੰਜ ਦੋਸਤ ਰੀਵਾ ਦੇਲ ਗਾਰਦਾ ਝੀਲ ਤੇ ਗਏ ਤਾਂ ਉੱਥੇ ਜਰਮਨੀ ਮੂਲ ਦਾ ਬੱਚਾ ਡੁੱਬ ਰਿਹਾ ਸੀ। ਉਸ ਨੂੰ ਬਚਾਉਣ ਲਈ ਤਰਨਦੀਪ ਖੁਦ ਆਪ ਝੀਲ ਵਿੱਚ ਗਿਆ, ਜਿੱਥੇ ਉਹ ਡੁੱਬ ਗਿਆ।
ਇਸ ਤੋਂ ਬਾਅਦ ਪ੍ਰਸਾਸ਼ਨ ਵੱਲੋਂ ਪੁੱਜ ਕੇ ਤਰਨਦੀਪ ਸਿੰਘ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਜਿਸ ਬੱਚੇ ਨੂੰ ਉਹ ਬਚਾਉਣ ਲਈ ਗਿਆ ਸੀ ਉਸ ਨੂੰ ਤਾਂ ਬਚਾ ਲਿਆ ਗਿਆ ਪਰ ਤਰਨਦੀਪ ਸਿੰਘ ਨੂੰ ਨਹੀਂ ਬਚਾਇਆ ਜਾ ਸਕਿਆ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਤਰਨਦੀਪ ਸਿੰਘ ਹਰਿਆਣਾ ਦੇ ਯਮੁਨਾਨਗਰ ਦਾ ਰਹਿਣ ਵਾਲਾ ਸੀ ਅਤੇ ਉਹ ਤਿੰਨ ਸਾਲ ਪਹਿਲਾਂ ਇਟਲੀ ਗਿਆ ਸੀ। ਉਸ ਦੀ ਲਾਸ਼ ਨੂੰ ਜਲਦੀ ਭਾਰਤ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ – ਜੀਂਦ ‘ਚ ਸਕੂਲੀ ਬੱਚਿਆਂ ਦੀ ਵੈਨ ਹੋਈ ਹਾਦਸਾਗ੍ਰਸਤ!