The Khalas Tv Blog Punjab ਸਿਵਲ ਹਸਪਤਾਲ ਨੇੜੇ ਮਿਲਿਆ ਕੁਝ ਅਜਿਹਾ , ਹਸਪਤਾਲ ‘ਚ ਮਚੀ ਹਫੜਾ-ਦਫੜੀ…
Punjab

ਸਿਵਲ ਹਸਪਤਾਲ ਨੇੜੇ ਮਿਲਿਆ ਕੁਝ ਅਜਿਹਾ , ਹਸਪਤਾਲ ‘ਚ ਮਚੀ ਹਫੜਾ-ਦਫੜੀ…

A half-rotten body was found near the Civil Hospital, people panicked

ਜਲੰਧਰ ਦੇ ਸਿਵਲ ਹਸਪਤਾਲ ਜੋ ਕਿ ਪਹਿਲਾਂ ਮਹੀਨੇ ਮਾਸ ਦੇ ਟੁਕੜੇ ਮਿਲਣ ‘ਤੇ ਸੁਰਖੀਆਂ ਵਿੱਚ ਸੀ, ਹੁਣ ਅੱਧੀ ਸੜੀ ਹੋਈ ਲਾਸ਼ ਮਿਲਣ ਕਾਰਨ ਹਲਚਲ ਮਚ ਗਈ ਹੈ। ਲਾਸ਼ ਦੀ ਹਾਲਤ ਇੰਨੀ ਖਰਾਬ ਸੀ ਕਿ ਇਸ ਵਿੱਚ ਕੀੜੇ-ਮਕੌੜੇ ਤੱਕ ਚੱਲ ਰਹੇ ਸਨ। ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਪਿਛਲੇ ਪਾਸੇ ਆਕਸੀਜਨ ਪਲਾਂਟ ਨੇੜੇ ਝਾੜੀਆਂ ਵਿੱਚ ਲਾਸ਼ ਪਈ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ।

ਜਿਸ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਉਸ ਦੀਆਂ ਬਾਹਾਂ ਅਤੇ ਚਿਹਰਾ ਸੜਿਆ ਹੋਇਆ ਸੀ। ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਮੌਕੇ ’ਤੇ ਪਹੁੰਚੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਦੀ ਸੂਚਨਾ ਉਨ੍ਹਾਂ ਨੂੰ ਸਿਵਲ ਹਸਪਤਾਲ ਦੇ ਐਸਐਮਓ ਦਫ਼ਤਰ ਤੋਂ ਮਿਲੀ ਸੀ। ਇਸ ਤੋਂ ਬਾਅਦ ਹਸਪਤਾਲ ਦੇ ਪਿਛਲੇ ਪਾਸੇ ਜਾ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਲਾਸ਼ 8 ਤੋਂ 10 ਦਿਨ ਪੁਰਾਣੀ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਦੇ ਸੁਰੱਖਿਆ ਅਮਲੇ ਨੂੰ ਸਭ ਤੋਂ ਪਹਿਲਾਂ ਲਾਸ਼ ਬਾਰੇ ਪਤਾ ਲੱਗਾ। ਰਾਊਂਡ ਦੌਰਾਨ ਉਸ ਨੇ ਜੱਚਾ-ਬੱਚਾ ਵਾਰਡ ਦੇ ਪਿਛਲੇ ਪਾਸੇ ਲਾਸ਼ ਪਈ ਦੇਖੀ। ਉਸ ਨੇ ਤੁਰੰਤ ਐਸਐਮਓ ਦਫ਼ਤਰ ਨੂੰ ਸੂਚਿਤ ਕੀਤਾ ਅਤੇ ਐਸਐਮਓ ਦਫ਼ਤਰ ਨੇ ਪੁਲਿਸ ਨੂੰ ਸੂਚਿਤ ਕੀਤਾ।

Exit mobile version