The Khalas Tv Blog Punjab ਮਨੁੱਖਤਾ ਹੋਈ ਸ਼ਰਮਸ਼ਾਰ, ਨਾਬਾਲਗ ਲੜਕੀ ਨਾਲ ਹੋਇਆ ਬਲਾਤਕਾਰ
Punjab

ਮਨੁੱਖਤਾ ਹੋਈ ਸ਼ਰਮਸ਼ਾਰ, ਨਾਬਾਲਗ ਲੜਕੀ ਨਾਲ ਹੋਇਆ ਬਲਾਤਕਾਰ

ਲੜਕੀਆਂ ਦੀ ਜ਼ਿੰਦਗੀ ਅੱਜ ਦੇ ਆਧੁਨਿਕ ਜਮਾਨੇ ਵਿੱਚ ਵੀ ਮਹਿਫੂਜ ਨਹੀਂ ਹੈ, ਇਸ ਦੀ ਇਕ ਤਾਜ਼ਾ ਉਦਾਹਰਨ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਸਾਹਮਣੇ ਆਈ ਹੈ, ਜਿੱਥੇ 6 ਸਾਲਾ ਦੀ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ ਪੀੜਤ ਲੜਕੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਦੇਖਦਿਆ ਹੋਇਆਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੂੰ ਦਿੱਤੇ ਬਿਆਨਾ ‘ਚ ਪੀੜਤ ਲੜਕੀ ਦੇ ਪਿਤਾ ਨੇ ਕਿਹਾ ਕਿ ਜੈਸਮ ਪੁੱਤਰ ਭੋਲਾ ਵਾਸੀ ਤਲਵੰਡੀ ਨਿਪਲਾ ਮੱਖੂ ਫਿਰੋਜ਼ਪੁਰ ਨੇ ਉਸ ਦੀ ਲੜਕੀ ਨਾਲ ਬਲਾਤਕਾਰ ਕੀਤਾ ਹੈ। ਉਸ ਦੀ ਲੜਕੀ ਘਰ ਤੋਂ ਥੋੜ੍ਹੀ ਦੂਰ ਇਕ ਕਰਿਆਨੇ ਦੀ ਦੁਕਾਨ ‘ਤੇ ਆਪਣੇ ਲਈ ਖਾਣਾ ਖਰੀਦਣ ਗਈ ਸੀ। ਉਹ ਲੜਕੀ ਨੂੰ ਵਰਗਲਾ ਕੇ ਕਬਰਿਸਤਾਨ ਲੈ ਗਿਆ ਅਤੇ ਘਿਨਾਉਣੀ ਹਰਕਤ ਕੀਤੀ।

ਮੱਖੂ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ – ਪੰਜਾਬ ਪੁਲਿਸ ਨੇ ਫੜੇ ਪੰਨੂ ਦੇ 3 ਹਮਾਇਤੀ, ਜਨਤਕ ਥਾਵਾਂ ’ਤੇ ਕੀਤੀ ਸੀ ਮਾੜੀ ਹਰਕਤ

 

Exit mobile version