The Khalas Tv Blog Punjab ਪੰਜਾਬ ਦੇ ਇਸ ਸ਼ਹਿਰ ਦੀ ਲੜਕੀ ਬਣੀ ਜੂਨੀਅਰ ਮਿਸ ਇੰਡੀਆ
Punjab

ਪੰਜਾਬ ਦੇ ਇਸ ਸ਼ਹਿਰ ਦੀ ਲੜਕੀ ਬਣੀ ਜੂਨੀਅਰ ਮਿਸ ਇੰਡੀਆ

ਬਿਉਰੋ ਰਿਪੋਰਟ – ਜਲੰਧਰ (Jalandhar) ਦੀ ਹਰਸੀਰਤ ਕੌਰ ਜੂਨੀਅਰ ਮਿਸ ਇੰਡੀਆ ਚੁਣੀ ਗਈ ਹੈ। ਇਸ ਮੁਕਾਬਲੇ ਵਿਚ ਕੇਵਲ 8 ਤੋਂ 10 ਸਾਲ ਤੱਕ ਦੇ ਬੱਚੇ ਹੀ ਭਾਗ ਲੈ ਸਕਦੇ ਹਨ। ਹਰਸੀਰਤ ਕੌਰ ਨੂੰ ਇਸ ਸਾਲ ਦੀ ਜੂਨੀਅਰ ਮਿਸ ਇੰਡੀਆਂ ਦਾ ਖਿਤਾਬ ਦਿੱਤਾ ਗਿਆ ਹੈ। ਦੱਸ ਦੇਈਏ ਕਿ ਹਰਸੀਰਤ ਕੌਰ ਇਸ ਸਮੇਂ ਤੀਜੀ ਜਮਾਤ ਦੀ ਵਿਦਿਆਰਥਣ ਹੈ ਅਤੇ ਉਹ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਦੀ ਹੈ। ਹਰਸੀਰਤ ਤੋਂ ਇਲਾਵਾ ਗੁਜਰਾਤ ਦੀ ਪ੍ਰਿਅੰਸ਼ਾ ਚਹਾਂਜੇ ਦੂਜੇ ਅਤੇ ਸੁੰਦਰਗੜ੍ਹ ਦੀ ਸਨਮ ਕਰਾਲੀ ਤੀਜੇ ਸਥਾਨ ‘ਤੇ ਰਹੀ ਹੈ। ਇਸ ਮੁਕਾਬਲੇ ਦੇ ਵਿਚ ਪੂਰੇ ਦੇਸ਼ ਭਰ ਤੋਂ 120 ਬੱਚਿਆਂ ਨੇ ਹਿੱਸਾ ਲਿਆ ਸੀ ਅਤੇ ਇਨ੍ਹਾਂ ਸਾਰਿਆਂ ਦੇ ਵਿੱਚੋਂ ਹਰਸੀਰਤ ਕੌਰ ਪਹਿਲੇ ਸਥਾਨ ‘ਤੇ ਰਹੀ ਹੈ। ਹਰਸੀਰਤ ਕੌਰ ਦੀ ਇਸ ਸਫਲਤਾ ਤੋਂ ਉਸ ਦੇ ਪਰਿਵਾਰ ਵਿਚ ਖੁਸ਼ੀ ਦਾ ਆਲਮ ਹੈ।

ਇਹ ਵੀ ਪੜ੍ਹੋ – ਚੰਡੀਗੜ੍ਹ ‘ਚ ਐਡਵਾਈਜ਼ਰ ਦਾ ਅਹੁਦਾ ਖਤਮ ਕਰਨ ਤੇ ਬੋਲੇ ‘ਆਪ’ ਤੇ ਅਕਾਲੀ ਦਲ

 

 

Exit mobile version