ਚੰਡੀਗੜ੍ਹ : ਬੰਦੀ ਸਿੰਘਾਂ ਦੀ ਰਿਹਾਈ ਤੇ ਬੇਅਦਬੀ ਦੇ ਨਾਲ ਨਾਲ ਹੋਰ ਮੁੱਦਿਆਂ ਨੂੰ ਲੈ ਮੁਹਾਲੀ- ਚੰਡੀਗੜ੍ਹ ਦੀ ਹੱਦ ‘ਤੇ ਚੱਲ ਰਹੇ ਧਰਨੇ ਦੀ ਚਰਚਾ ਹੁਣ ਅਮਰੀਕਾ ਤੱਕ ਪਹੁੰਚ ਗਈ ਹੈ।
ਇਥੋਂ ਦੀ ਰਾਜਧਾਨੀ ਵਾਸ਼ਿੰਗਟਨ ‘ਚ ਸਿੱਖ ਸੰਗਤ ਵਲੋਂ ਵ੍ਹਾਈਟ ਹਾਊਸ ਅੱਗੇ ਇੱਕ ਇਕੱਠ ਕੀਤਾ ਗਿਆ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਆਵਾਜ਼ ਨੂੰ ਬੁਲੰਦ ਕੀਤਾ ਗਿਆ । ਇਕੱਠੀ ਹੋਈ ਸੰਗਤ ਨੇ ਮੁਹਾਲੀ-ਚੰਡੀਗੜ੍ਹ ਵਿੱਚ ਲੱਗੇ ਕੌਮੀ ਇਨਸਾਫ ਮੋਰਚੇ ਦੀ ਖੁੱਲੀ ਹਮਾਇਤ ਦਾ ਐਲਾਨ ਕੀਤਾ ਹੈ ਤੇ ਉਥੋਂ ਦੇ ਸਥਾਨਕ ਲੋਕਾਂ ਨੂੰ ਬੰਦੀ ਸਿੰਘਾਂ ਬਾਰੇ ਜਾਣੂ ਕਰਵਾਇਆ ਹੈ।
ਬੇਹਦ ਸ਼ਾਂਤਮਈ ਢੰਗ ਨਾਲ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਵਿੱਚ ਸੰਗਤਾਂ ਵੱਡੇ ਵੱਡੇ ਬੋਰਡ,ਜਿਸ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਮੰਗ ਕੀਤੀ ਗਈ ਸੀ,ਲੈ ਕੇ ਰੋਸ ਪ੍ਰਦਰਸ਼ਨ ਕਰਦੀਆਂ ਹੋਈਆਂ ਨਜ਼ਰ ਆਈਆਂ। ਇਹਨਾਂ ਬੰਦੀ ਸਿੰਘ ਆਪਣੀ ਬਣਦੀ ਸਜ਼ਾ ਤੋਂ ਦੂਗਣੀ ਕੈਦ ਭੁਗਤ ਚੁੱਕੇ ਹਨ ਪਰ ਹਾਲੇ ਵੀ ਸਰਕਾਰ ਇਹਨਾਂ ਨੂੰ ਰਿਹਾਅ ਕਰਨ ਵਿੱਚ ਅਨਾਕਾਨੀ ਕਰ ਰਹੀ ਹੈ ਤੇ ਇਸੇ ਗੱਲ ਤੇ ਨੂੰ ਲੈ ਕੇ ਹੁਣ ਵਾਈਪੀਐਸ ਚੌਂਕ ਵਿੱਚ ਮੋਰਚਾ 7 ਜਨਵਰੀ ਨੂੰ ਸ਼ੁਰੂ ਕੀਤਾ ਗਿਆ ਹੈ।