The Khalas Tv Blog Punjab ਲੁਧਿਆਣਾ ‘ਚ ਕੂੜੇ ਦੇ ਢੇਰ ਨੂੰ ਲੱਗੀ ਅੱਗ, ਧੂੰਏਂ ਨੇ ਮਚਾਈ ਹਫੜਾ- ਦਫੜੀ , ਸੜਕਾਂ ‘ਤੇ ਨਿਕਲੇ ਲੋਕ…
Punjab

ਲੁਧਿਆਣਾ ‘ਚ ਕੂੜੇ ਦੇ ਢੇਰ ਨੂੰ ਲੱਗੀ ਅੱਗ, ਧੂੰਏਂ ਨੇ ਮਚਾਈ ਹਫੜਾ- ਦਫੜੀ , ਸੜਕਾਂ ‘ਤੇ ਨਿਕਲੇ ਲੋਕ…

A garbage heap caught fire in Ludhiana

ਲੁਧਿਆਣਾ 'ਚ ਕੂੜੇ ਦੇ ਢੇਰ ਨੂੰ ਲੱਗੀ ਅੱਗ, ਧੂੰਏਂ ਨੇ ਮਚਾਈ ਹਫੜਾ- ਦਫੜੀ , ਸੜਕਾਂ 'ਤੇ ਨਿਕਲੇ ਲੋਕ...

ਲੁਧਿਆਣਾ ਜ਼ਿਲ੍ਹੇ ਦੇ ਗਿਆਸਪੁਰਾ ਸਥਿਤ ਆਦਰਸ਼ ਕਾਲੋਨੀ ਵਿੱਚ ਦੇਰ ਰਾਤ ਜ਼ਹਿਰੀਲਾ ਧੂੰਆਂ ਉੱਠਣ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇੱਥੇ ਫਲੈਟਾਂ ਦੇ ਕੋਲ ਕੂੜੇ ਦੇ ਡੰਪ ਨੂੰ ਕਿਸੇ ਨੇ ਅੱਗ ਲਗਾ ਦਿੱਤੀ। ਜ਼ਹਿਰੀਲੇ ਧੂੰਏਂ ਕਾਰਨ ਲੋਕਾਂ ਦੀਆਂ ਅੱਖਾਂ ਵਿੱਚ ਜਲਨ ਅਤੇ ਸਾਹ ਲੈਣ ਵਿੱਚ ਦਿੱਕਤ ਆਉਣ ਲੱਗੀ। ਜ਼ਹਿਰੀਲਾ ਧੂੰਆਂ ਫੈਲਣ ਕਾਰਨ ਲੋਕ ਆਪਣੀ ਜਾਨ ਬਚਾਉਣ ਲਈ ਸੜਕ ‘ਤੇ ਇਕੱਠੇ ਹੋ ਗਏ।

ਲੋਕ ਲਗਾਤਾਰ ਖੰਘ ਰਹੇ ਸਨ। ਇੱਕ ਬੰਦਾ ਬੇਹੋਸ਼ ਹੋ ਗਿਆ ਸੀ। ਕਈ ਲੋਕ ਕੁਝ ਸਮੇਂ ਲਈ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਕੋਲ ਸੌਣ ਲਈ ਚਲੇ ਗਏ। ਇਲਾਕੇ ਦੀ ਰਹਿਣ ਵਾਲੀ ਸੰਗੀਤਾ ਸਿੰਘ ਨੇ ਦੱਸਿਆ ਕਿ ਦੇਰ ਰਾਤ ਕਿਸੇ ਨੇ ਕੂੜੇ ਨੂੰ ਅੱਗ ਲਗਾ ਦਿੱਤੀ, ਜਿਸ ਤੋਂ ਬਾਅਦ ਇਲਾਕੇ ਵਿੱਚ ਜ਼ਹਿਰੀਲਾ ਧੂੰਆਂ ਭਰ ਗਿਆ। ਸੰਗੀਤਾ ਮੁਤਾਬਕ ਅਜਿਹਾ ਪਹਿਲੀ ਵਾਰ ਨਹੀਂ ਹੈ।

ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ ਅਤੇ ਲੋਕਾਂ ਨੇ ਇਹ ਮਾਮਲਾ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ-ਨਾਲ ਮੌਜੂਦਾ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੇ ਧਿਆਨ ਵਿੱਚ ਵੀ ਲਿਆਂਦਾ ਸੀ। ਇਸ ਮਾਮਲੇ ਦਾ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ।

ਲੋਕਾਂ ਮੁਤਾਬਕ ਜਦੋਂ ਵੀ ਜ਼ਹਿਰੀਲਾ ਧੂੰਆਂ ਉੱਠਦਾ ਹੈ ਤਾਂ ਲੋਕਾਂ ਨੂੰ ਘਰ ਛੱਡ ਕੇ ਇਧਰ-ਉਧਰ ਭੱਜਣਾ ਪੈਂਦਾ ਹੈ। ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਇਆ।

ਫਾਇਰ ਬ੍ਰਿਗੇਡ ਦਫਤਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 12.05 ਵਜੇ ਦੇ ਕਰੀਬ ਆਦਰਸ਼ ਕਲੋਨੀ ‘ਚ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਨਗਰ ਨਿਗਮ ਦਾ ਕੋਈ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ।

ਲੋਕਾਂ ਨੇ ਦੱਸਿਆ ਕਿ ਗਿਆਸਪੁਰਾ ਗੈਸ ਕਾਂਡ ਨੂੰ 13 ਦਿਨ ਹੋ ਗਏ ਹਨ, ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ। ਪਰ ਹਾਦਸੇ ਤੋਂ ਬਾਅਦ ਵੀ ਅਧਿਕਾਰੀ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ।

Exit mobile version