The Khalas Tv Blog Punjab ਸੁਲਤਾਨਪੁਰ ਲੋਧੀ ਦੇ ਗੁਰੂ ਘਰ ‘ਚ ਲੱਗੀ ਅੱਗ! ਗੁਰੂ ਮਹਾਰਾਜ ਦੇ ਸਰੂਪਾਂ ਨੂੰ ਪੁੱਜਾ ਨੁਕਸਾਨ
Punjab

ਸੁਲਤਾਨਪੁਰ ਲੋਧੀ ਦੇ ਗੁਰੂ ਘਰ ‘ਚ ਲੱਗੀ ਅੱਗ! ਗੁਰੂ ਮਹਾਰਾਜ ਦੇ ਸਰੂਪਾਂ ਨੂੰ ਪੁੱਜਾ ਨੁਕਸਾਨ

ਸੁਲਤਾਨਪੁਰ ਲੋਧੀ ਰੋਡ (Sultanpur Lodhi Road) ‘ਤੇ ਸਥਿਤ ਸ਼ੇਖੂਪੁਰ ਕਲੋਨੀ (Sekhopur Colony) ਵਿੱਚ ਗੁਰਦੁਆਰਾ ਸਾਹਿਬ ‘ਚ ਅਚਾਨਕ ਅੱਗ ਲੱਗ ਗਈ, ਜਿਸ ਕਰਕੇ ਕਾਫੀ ਨੁਕਸਾਨ ਹੋਇਆ ਹੈ। ਇਸ ਦੇ ਕਾਰਨ ਗੁਰੂ ਮਹਾਰਾਜ ਦੇ ਦੋ ਸਰੂਪਾਂ ਨੂੰ ਵੀ ਨੁਕਸਾਨ ਪੁੱਜਾ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੀ.ਸੀ.ਆਰ, ਸਿਟੀ ਪੁਲਿਸ ਸਟੇਸ਼ਨ ਅਤੇ ਫਾਇਰ ਬਿਰਗੇਡ ਦੀਆਂ ਟੀਮਾਂ ਵੱਲੋਂ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਗਿਆ।

ਅੱਗ ਲੱਗਣ ਦਾ ਕਾਰਨ ਸ਼ਾਟ ਸਰਕਟ ਦੱਸਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੁਕਸਾਨੇ ਗਏ ਸਰੂਪਾਂ ਪੂਰੇ ਵਿਸ਼ਵਾਸ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਡੋਗਰਾਂਵਾਲਾ ਨੂੰ ਸੌਂਪ ਦਿੱਤੇ ਗਏ ਹਨ। ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਡੋਗਰਾਂਵਾਲਾ ਮੌਕੇ ’ਤੇ ਪੁੱਜੇ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ‘ਚ ਪਾਲਕੀ ਸਾਹਿਬ ‘ਤੇ ਬਿਰਾਜਮਾਨ ਗੁਰੂ ਮਹਾਰਾਜ ਦਾ ਸਰੂਪ ਵੀ ਸੌਂਪਿਆ ਗਿਆ ਹੈ।

ਇਹ ਵੀ ਪੜ੍ਹੋ –   ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚ ਨੌਜਵਾਨ ਦੀ ਹੋਈ ਮੌਤ! ਪਰਿਵਾਰ ਨੇ ਵੱਡੇ ਅਧਿਕਾਰੀ ਤੇ ਲਗਾਇਆ ਗੰਭੀਰ ਇਲਜ਼ਾਮ

 

Exit mobile version