ਲੁਧਿਆਣਾ ਦੇ ਗਿੱਲ ਰੋਡ ‘ਤੇ ਸਥਿਤ ਰਾਜਿੰਦਰ ਸਾਈਕਲ ਫ਼ੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੇਖ ਕੇ ਲੋਕਾਂ ਨੇ ਤੁਰੰਤ ਫ਼ੈਕਟਰੀ ਮਾਲਕਾਂ ਨੂੰ ਸੂਚਿਤ ਕੀਤਾ। ਲੋਕਾਂ ਨੇ ਖ਼ੁਦ ਅੱਗ ਬੁਝਾਉਣ ਦੀ ਵੀ ਕਾਫ਼ੀ ਕੋਸ਼ਿਸ਼ ਕੀਤੀ ਪਰ ਅੱਗ ਵਧਦੀ ਹੀ ਗਈ। ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਸਨ। ਭਿਆਨਕ ਅੱਗ ਕਾਰਨ ਆਸ-ਪਾਸ ਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ।
ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ ‘ਤੇ ਪਹੁੰਚੇ। ਫ਼ੈਕਟਰੀ ਦੇ ਸਾਰੇ ਮੁੱਖ ਦਰਵਾਜ਼ੇ ਅੱਗ ਦੀ ਲਪੇਟ ਵਿੱਚ ਸਨ।ਅੱਗ ਬੁਝਾਊ ਅਮਲੇ ਨੂੰ ਨਾਲ ਦੀਆਂ ਇਮਾਰਤਾਂ ਤੋਂ ਫ਼ੈਕਟਰੀ ਅੰਦਰ ਦਾਖਲ ਹੋਣਾ ਪਿਆ। ਇਸ ਦੌਰਾਨ ਇਲਾਕਾ ਪੁਲੀਸ ਵੀ ਮੌਕੇ ’ਤੇ ਪੁੱਜ ਗਈ। ਪੁਲਿਸ ਨੇ ਆਸ-ਪਾਸ ਲੋਕਾਂ ਦੀ ਭੀੜ ਨੂੰ ਕਾਬੂ ਕੀਤਾ।
ਧੂੰਏਂ ਕਾਰਨ ਪੂਰਾ ਇਲਾਕਾ ਪ੍ਰਭਾਵਿਤ ਹੋਇਆ। ਕਰੀਬ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ।ਫਾਇਰ ਅਫ਼ਸਰ ਅਨੁਸਾਰ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ ‘ਤੇ ਤਾਇਨਾਤ ਸਨ। ਸਾਈਕਲ ਪਾਰਟਸ ਬਣਾਉਣ ਵਾਲੀ ਇਸ ਫ਼ੈਕਟਰੀ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ।
ਫਾਇਰ ਅਫ਼ਸਰ ਅਨੁਸਾਰ ਫਾਇਰ ਵਿਭਾਗ ਦੀਆਂ ਕਰੀਬ 4 ਗੱਡੀਆਂ ਮੌਕੇ ‘ਤੇ ਤਾਇਨਾਤ ਸਨ। ਕਰੀਬ 2 ਤੋਂ 3 ਫਾਇਰ ਟੈਂਡਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਸਾਈਕਲ ਪਾਰਟਸ ਬਣਾਉਣ ਵਾਲੀ ਇਸ ਫ਼ੈਕਟਰੀ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ।