The Khalas Tv Blog Punjab ਚੰਡੀਗੜ੍ਹ ਦੇ ਸਕੂਲ ਵਿਚ ਲੱਗੀ ਅੱਗ
Punjab

ਚੰਡੀਗੜ੍ਹ ਦੇ ਸਕੂਲ ਵਿਚ ਲੱਗੀ ਅੱਗ

ਚੰਡੀਗੜ੍ਹ ਦੇ ਇੱਕ ਸਕੂਲ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਛੁੱਟੀ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਵਿਵੇਕ ਹਾਈ ਸਕੂਲ ਵਿਚ ਅੱਗ ਲੱਗੀ ਹੈ। ਇਥੇ ਸਕੂਲ ਦੇ ਇਕ ਕਲਾਸ ਰੂਮ ਵਿਚ ਅੱਗ ਲੱਗ ਗਈ ਹੈ। ਹਾਦਸੇ ਤੋਂ ਬਾਅਦ ਸਕੂਲ ਵਿਚ ਛੁੱਟੀ ਕਰ ਕਰ ਦਿੱਤੀ ਗਈ ਹੈ।

ਅੱਜ ਸਵੇਰੇ 7:15 ਵਜੇ ਦੇ ਕਰੀਬ ਇੱਕ ਕਲਾਸ ਰੂਮ ਦਾ ਏਸੀ ਅਚਾਨਕ ਸਪਾਰਕਿੰਗ ਹੋਣ ਨਾਲ ਫਟ ਗਿਆ, ਜਿਸ ਤੋਂ ਬਾਅਦ ਪੂਰਾ ਕਮਰਾ ਧੂੰਏਂ ਨਾਲ ਭਰ ਗਿਆ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਸੀ, ਹਾਲਾਂਕਿ ਸਕੂਲ ਪ੍ਰਸ਼ਾਸਨ ਨੇ ਸਕੂਲ ਬੰਦ ਕਰ ਦਿੱਤਾ।

ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਕਿਉਂਕਿ ਨੇੜੇ ਹੀ ਇੱਕ ਲਾਇਬ੍ਰੇਰੀ ਅਤੇ ਬੱਚਿਆਂ ਲਈ ਵੱਖਰੇ ਕਲਾਸਰੂਮ ਹਨ। ਉਨ੍ਹਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ। ਵਿਵੇਕ ਹਾਈ ਸਕੂਲ ਦੇ ਪ੍ਰਸ਼ਾਸਨ ਨੇ ਦੱਸਿਆ ਕਿ ਸਵੇਰੇ 7:15 ਵਜੇ ਦੇ ਕਰੀਬ ਅੱਗ ਲੱਗੀ। ਇਸ ਲਈ ਅਸੀਂ ਸਾਵਧਾਨੀ ਵਜੋਂ ਅੱਜ ਸਕੂਲ ਬੰਦ ਕਰ ਦਿੱਤਾ ਹੈ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

 

Exit mobile version