The Khalas Tv Blog Punjab ਪਟਾਕਿਆਂ ਦੇ ਚੰਗਿਆੜੇ ਕਾਰਨ ਸੂਤੀ ਕੱਪੜਿਆਂ ਦੀ ਫੈਕਟਰੀ ਨੂੰ ਲੱਗੀ ਅੱਗ
Punjab

ਪਟਾਕਿਆਂ ਦੇ ਚੰਗਿਆੜੇ ਕਾਰਨ ਸੂਤੀ ਕੱਪੜਿਆਂ ਦੀ ਫੈਕਟਰੀ ਨੂੰ ਲੱਗੀ ਅੱਗ

‘ਦ ਖ਼ਾਲਸ ਬਿਊਰੋ ( ਫਾਜ਼ਿਲਕਾ ) :- ਅੱਜ ਸਵੇਰੇ 4 ਵਜੇ ਅਬੋਹਰ ‘ਚ ਬੰਸਲ ਫੈਕਟਰੀ ਵਿੱਚ ਅੱਗ ਲੱਗ ਗਈ, ਅੱਗ ਐਨੀ ਭਿਆਨਕ ਲੱਗੀ ਕਿ ਉਸ ਉੱਤੇ ਕਾਬੂ ਪਾਉਣ ਲਈ ਅਬੋਹਰ-ਫਾਜ਼ਿਲਕਾ ਤੇ ਮਲੋਟ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਵਾਉਣਿਆ ਪੈ ਗਈਆ। ਅੱਗ ਬੁਝਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਅੱਗ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਕੌਟਨ ਫੈਕਟਰੀ ਦੇ ਵੇਹੜੇ ਵਿੱਚ ਪਈ ਕੌਟਨ ਨੂੰ ਦੀਵਾਲੀ ਦੀ ਰਾਤ ਚੱਲੇ ਪਕਾਟਿਆਂ ਦੇ ਚੰਗਿਆੜੇ ਕਾਰਨ ਇਹ ਅੱਗ ਲੱਗੀ ਹੈ।

ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਤੇ ਅਬੋਹਰ ਦੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 4 ਵਜੇ ਸੂਚਨਾ ਮਿਲੀ ਸੀ ਕਿ ਬੰਸਲ ਕੌਟਨ ਫੈਕਟਰੀ ਜੋ ਅਬੋਹਰ-ਫਾਜ਼ਿਲਕਾ ਰੋਡ ਉੱਤੇ ਹੈ ਵਿੱਚ ਪਈ ਕੌਟਨ ਨੂੰ ਅੱਗ ਲੱਗ ਗਈ ਹੈ, ਜਿਸਦੇ ਕਾਰਨ ਅਸੀ ਫਾਜ਼ਿਲਕਾ-ਅਬੋਹਰ ਅਤੇ ਮਲੋਟ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੱਦਕੇ ਅੱਗ ਬੁਝਾਣ ਵਿੱਚ ਲੱਗੇ ਹੋਏ ਹਾਂ ਅਤੇ ਅੱਗ ਉੱਤੇ ਕਾਬੂ ਪਾਉਣ ਲਈ JCB ਮਸ਼ੀਨ ਮੰਗਵਾ ਕੇ ਕੌਟਨ ਦੀਆਂ ਗੱਠਾਂ ਨੂੰ ਵੱਖ ਕੀਤਾ ਜਾ ਰਿਹਾ ਹੈ ਅਤੇ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਅਜੇ ਤੱਕ ਅੱਗ ਤੋਂ ਹੋਣ ਵਾਲੇ ਨੁਕਸਾਨ ਦਾ ਅੰਦਾਜਾ ਨਹੀਂ ਲਾਇਆ ਜਾ ਸਕਦਾ।

 

Exit mobile version