The Khalas Tv Blog International ਪੈਰਿਸ ‘ਚ ਇਮਾਰਤ ‘ਚ ਧਮਾਕੇ ਤੋਂ ਬਾਅਦ ਲੱਗੀ ਅੱਗ, ਤਿੰਨ ਲੋਕਾਂ ਦੀ ਮੌਤ
International

ਪੈਰਿਸ ‘ਚ ਇਮਾਰਤ ‘ਚ ਧਮਾਕੇ ਤੋਂ ਬਾਅਦ ਲੱਗੀ ਅੱਗ, ਤਿੰਨ ਲੋਕਾਂ ਦੀ ਮੌਤ

A fire broke out after an explosion in a building in Paris, three people died

A fire broke out after an explosion in a building in Paris, three people died

ਪੈਰਿਸ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਧਮਾਕੇ ਤੋਂ ਬਾਅਦ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਧਮਾਕਾ ਕਿਵੇਂ ਹੋਇਆ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਇਹ ਇਮਾਰਤ ਪੈਰਿਸ ਦੇ 11ਵੇਂ ਅਰੋਡਿਸਮੈਂਟ ਵਿੱਚ ਸਥਿਤ ਹੈ ਅਤੇ ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, ਰੂ ਡੀ ਚਾਰੋਨੇ ‘ਤੇ ਇੱਕ ਇਮਾਰਤ ਦੀ 7ਵੀਂ ਮੰਜ਼ਿਲ ‘ਤੇ ਅੱਗ ਲੱਗਣ ਤੋਂ ਪਹਿਲਾਂ ਇੱਕ ਧਮਾਕੇ ਦੀ ਆਵਾਜ਼ ਸੁਣੀ ਗਈ ਸੀ, ਹਾਲਾਂਕਿ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਧਮਾਕਾ ਕਿਵੇਂ ਹੋਇਆ।

11ਵੇਂ ਆਰਰੋਡਿਸਮੈਂਟ ਦੇ ਡਿਪਟੀ ਮੇਅਰ ਲੂਕ ਲੇਬੋਨ ਨੇ ਦਸਿਆ ਕਿ ਗੁਆਂਢੀਆਂ ਨੂੰ ਨਹੀਂ ਪਤਾ ਕਿ ਧਮਾਕਾ ਕਿਸ ਕਾਰਨ ਹੋਇਆ, ਕਿਉਂਕਿ ਇਮਾਰਤ ਵਿਚ ਕੋਈ ਗੈਸ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਦੌਰਾਨ, ਕੁੱਝ ਸਾਲਾਂ ਵਿਚ ਇਹ ਤੀਜੀ ਵਾਰ ਹੈ ਜਦੋਂ ਰਾਜਧਾਨੀ ਵਿਚ ਕਿਸੇ ਇਮਾਰਤ ਦੇ ਅੰਦਰ ਧਮਾਕਾ ਹੋਇਆ ਹੈ, ਜਿਸ ਵਿਚ ਬਹੁਤ ਸਾਰੇ ਲੋਕ ਮਾਰੇ ਗਏ ਹਨ। ਲੇ ਪੈਰਿਸੀਅਨ ਦੇ ਅਨੁਸਾਰ, 12 ਜਨਵਰੀ 2019 ਨੂੰ, ਰੂ ਡੀ ਟਰੇਵਿਸ ਵਿਚ ਇਕ ਧਮਾਕਾ ਹੋਇਆ, ਜਿਸ ਵਿਚ ਚਾਰ ਲੋਕ ਮਾਰੇ ਗਏ। ਇਸ ਦੇ ਨਾਲ ਹੀ, ਪਿਛਲੇ ਸਾਲ 21 ਜੂਨ, 2023 ਨੂੰ 277 ਰੂਏ ਸੇਂਟ-ਜੈਕ ਦੀ ਇਮਾਰਤ ਵਿਚ ਧਮਾਕਾ ਹੋਇਆ ਸੀ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।

 

Exit mobile version