The Khalas Tv Blog India ਬਿਹਾਰ ਤੋਂ ਆਈ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ,5 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਨੂੰ ਮਿਲੀ ਆਹ ਸਜ਼ਾ
India

ਬਿਹਾਰ ਤੋਂ ਆਈ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ,5 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਨੂੰ ਮਿਲੀ ਆਹ ਸਜ਼ਾ

ਨਵਾਦਾ : ਬਿਹਾਰ ਕੇ ਨਵਾਦਾ ਵਿੱਚ ਇੱਕ ਹੈਰਾਨ ਵਾਲੀ ਘਟਨਾ ਸਾਹਮਣੇ ਆਈ ਹੈ। 5 ਸਾਲਾ ਬੱਚੀ ਨਾਲ ਬਲਾਤਕਾਰ  ਕਰਨ ਵਾਲੇ ਨੂੰ ਲੋਕਾਂ ਨੇ ਕੁਝ ਊਠਕ ਬੈਠਕਾਂ ਕਰਵਾ ਕੇ ਮਾਮਲੇ ਨੂੰ ਰਫਾਦਫਾ ਕਰ ਦਿੱਤਾ। ਇਸ ਮਾਮਲੇ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਘਟਨਾ ‘ਤੇ ਐਕਸ਼ਨ ਲਿਆ ਗਿਆ ਹੈ।

ਘਟਨਾ ਨਵਾਦਾ ਜਿਲੇ ਕੇ ਅਕਬਰਪੁਰ ਪ੍ਰਖੰਡ ਕੇ ਕਨੌਜ ਪਿੰਡ ਦੀ ਹੈ, ਜਿੱਥੇ ਪੰਜ ਸਾਲ ਦੀ ਮਾਸੂਮ ਨਾਲ ਹੈਵਾਨੀਅਤ ਕਰਨ ਵਾਲੇ ਨੂੰ ਸਿਰਫ਼ ਪੰਜ ਊਠਕ ਬੈਠਕ ਲਗਵਾ ਕੇ ਹੀ ਛੱਡ ਦਿੱਤਾ ਗਿਆ। ਦੋਸ਼ੀ ਦਾ ਨਾਂ ਅਰੁਣ ਪੰਡਿਤ ਦੱਸਿਆ ਜਾ ਰਿਹਾ ਹੈ, ਜੋ ਪਿੰਡ ਵਿੱਚ ਹੀ ਮੁਰਗੀ ਫਾਰਮ ਚਲਾਉਂਦਾ ਹੈ।

ਪੰਚਾਇਤ ਦੇ ਇਸ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਫੀ ਵੱਡੀ ਗਿਣਤੀ ਵਿੱਚ ਲੋਕ ਬੈਠੇ ਹੋਏ ਹਨ ਅਤੇ ਇੱਕ ਆਦਮੀ ਊਠਕ ਬੈਠਕ ਕਰ ਰਿਹਾ ਹੈ। ਸਜ਼ਾ ਪੂਰੀ ਹੋਣ ਉੱਤੇ ਉਸਨੂੰ ਛੱਡਿਆ ਜਾਂਦਾ ਹੈ। ਇਸ ਘਟਨਾ ਦੀ ਸਾਰੇ ਪਾਸੇ ਨਿੰਦਾ ਹੋ ਰਹੀ ਹੈ।

21 ਨਵੰਬਰ ਨੂੰ ਦੋਸ਼ੀ ਨੇ ਬੱਚੀ ਦੇ ਨਾਲ ਬਲਾਤਕਾਰ ਕੀਤਾ। ਜਦੋਂ ਪਰਿਵਾਰ ਨੇ ਇਹ ਮਾਮਲਾ ਪੁਲਿਸ ਕੋਲ ਲੈ ਕੇ ਜਾਣ ਲਈ ਕਿਹਾ ਤਾਂ ਮਾਮਲਾ ਪਿੰਡ ਵਿੱਚ ਹੀ ਦਬਾਉਣ ਦਾ ਯਤਨ ਕੀਤਾ ਗਿਆ।

Exit mobile version