ਮਾਨਸਾ : ਮੌਸਮ ਦੀ ਮਾਰ ਕਈ ਕਿਸਾਨਾਂ ਦੀ ਜ਼ਿੰਦਗੀ ਉੱਤੇ ਵੀ ਭਾਰੀ ਪੈ ਰਹੀ ਹੈ। ਪੂਰੀ ਤਰ੍ਹਾ ਫ਼ਸਲ ਖਰਾਬ ਹੋਣ ਕਾਰਨ ਕਰਜ਼ਾ ਨਾ ਮੁੜਣ ਦੀ ਉਮੀਦ ਟੁੱਟਣ ਕਾਰਨ ਕਿਸਾਨ ਆਪਣੀ ਜ਼ਿੰਦਗੀ ਹਾਰ ਰਹੇ ਹਨ। ਹੁਣ ਇੱਕ ਹੋਰ ਮਾਮਲੇ ਵਿੱਚ ਪਿੰਡ ਰੱਲਾ ਦੇ ਪ੍ਰੇਸ਼ਾਨ ਕਿਸਾਨ ਨੇ ਫਾਹਾ ਲੈ ਕੇ ਆਪਣੀ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ।
65 ਸਾਲਾ ਕਿਸਾਨ ਹਰਕਿਸ਼ਨ ਸਿੰਘ ਉਰਫ਼ ਮਾੜਾ ਸਿੰਘ ਪਿਛਲੇ ਸਮੇਂ ਤੋਂ ਕਰਜ਼ਾ ਨਾ ਮੁੜਣ ਕਾਰਨ ਦੁਖੀ ਚੱਲ ਰਿਹਾ ਸੀ। ਹਾਰ ਕੇ ਬੀਤੀ ਰਾਤ ਉਸਨੇ ਫਾਹਾ ਲੈ ਕੇ ਖੁਦਖੁਸੀ ਕਰ ਲਈ। ਕਿਸਾਨ ਆਗੂ ਮੇਘ ਰਾਜ ਰੱਲਾ ਨੇ ਦੱਸਿਆ ਕਿ ਉਸ ਕੋਲ ਨੀ ਵੀਂ ਥਾਂ ਉੱਤੇ ਚਾਰ ਏਕੜ ਜ਼ਮੀਨ ਸੀ। ਫਸਲ ਪੱਕਣ ਸਮੇਂ ਮੀਂਹ ਦੀ ਮਾਰ ਕਾਰਨ ਖੇਤਾਂ ਵਿੱਚ ਪਾਣੀ ਭਰ ਗਿਆ ਅਤੇ ਉਸਦੀ ਸਾਰੀ ਫ਼ਸਲ ਹੀ ਨੁਕਸਾਨੀ ਗਈ।
ਉਨ੍ਹਾਂ ਨੇ ਦੱਸਿਆ ਕਿ ਕਿਸਾਨ ਦੇ ਸਿਰ ਸੱਤ ਲੱਖ ਦਾ ਕਰਜ਼ਾ ਸੀ। ਮੌਸਮ ਦੀ ਮਾਰ ਕਾਰਨ ਉਸਨੂੰ ਕਰਜ਼ਾ ਮੁੜਣ ਦੀ ਆਸ ਹੀ ਖ਼ਤਮ ਹੋ ਗਈ। ਦੁਖੀ ਹੋ ਕੇ ਉਸਨੇ ਬੀਤੀ ਸ਼ਾਮ ਫਾਹਾ ਲੈ ਲਿਆ। ਪੁਲਿਸ ਨੇ ਲਾਸ਼ ਵਾਰਸਾਂ ਨੁੰ ਸੌਂਪ ਦਿੱਤੀ ਹੈ।