The Khalas Tv Blog Punjab ਟਾਈਟੈਨਿਕ ਵੀ ਤੁਹਾਡੇ ਵਾਂਗ ਸਮੁੰਦਰ ਵਿੱਚ ਨਹੀਂ ਡਿੱਗਿਆ, ਸਿੰਘ ਸਾਹਿਬ ਦੀ ਫਰਜ਼ੀ ਅਕਾਊਂਟ ਬਣਾਉਣ ਵਾਲਿਆਂ ਨੂੰ ਸਲਾਹ
Punjab

ਟਾਈਟੈਨਿਕ ਵੀ ਤੁਹਾਡੇ ਵਾਂਗ ਸਮੁੰਦਰ ਵਿੱਚ ਨਹੀਂ ਡਿੱਗਿਆ, ਸਿੰਘ ਸਾਹਿਬ ਦੀ ਫਰਜ਼ੀ ਅਕਾਊਂਟ ਬਣਾਉਣ ਵਾਲਿਆਂ ਨੂੰ ਸਲਾਹ

ਬਿਉਰੋ ਰਿਪੋਰਟ – ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ( Giani Harpreet Singh) ਦੇ ਨਾਂ ‘ਤੇ ਫੇਸਬੁੱਕ ‘ਤੇ ਇੱਕ ਫਰਜ਼ੀ ਅਕਾਊਂਟ ਬਣਾਇਆ ਗਿਆ ਹੈ। ਇਸ ਸਬੰਧੀ ਖੁਦ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਫਰਜ਼ੀ ਅਕਾਊਂਟ ਚਲਾਉਣ ਵਾਲੇ ਨੂੰ ਚਿਤਾਵਨੀ ਦਿੱਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਲਿਖਿਆ ਕਿ ਅਜਿਹੀਆਂ ਸਸਤੀਆਂ ਅਤੇ ਘਿਨਾਉਣੀਆਂ ਹਰਕਤਾਂ ਕਿਸੇ ਸਿੱਖ ਦੇ ਦਿਮਾਗ ਵਿੱਚ ਵੀ ਨਹੀਂ ਆ ਸਕਦੀਆਂ। ਅਸੀਂ ਮੰਨਦੇ ਹਾਂ ਕਿ ਤੁਹਾਡੇ ਕੋਲ ਪੈਸਾ ਹੈ, ਇੱਕ ਪੂਰਾ ਨੈੱਟਵਰਕ ਸਿਸਟਮ ਅਤੇ ਕੁਝ ਸਾਈਕੋਫੈਂਟ ਵੀ ਹਨ। ਪਰ ਇਸ ਪੱਧਰ ਤੱਕ ਡਿੱਗਣਾ ਨੈਤਿਕ ਤੌਰ ‘ਤੇ ਨੀਵੇਂ ਹੋਣ ਦਾ ਸਬੂਤ ਹੈ।

ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ‘ਤੇ ਫਰਜ਼ੀ ਪੇਜ ਬਣਾਇਆ ਗਿਆ ਹੈ ਅਤੇ ਵੱਖ-ਵੱਖ ਪੋਸਟਾਂ ‘ਤੇ ਘਟੀਆ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਇੱਥੋਂ ਤੱਕ ਕਿ ਟਾਈਟੈਨਿਕ ਵੀ ਤੁਹਾਡੇ ਵਾਂਗ ਸਮੁੰਦਰ ਵਿੱਚ ਨਹੀਂ ਡਿੱਗਿਆ। ਮੈਂ ਸਿਰਫ਼ ਇਹੀ ਕਹਿ ਸਕਦਾ ਹਾਂ, ਗੁਰੂ ਤੁਹਾਨੂੰ ਅਸੀਸ ਦੇਵੇ। ਗੁਰੂ ਦੀ ਪਿਆਰੀ ਸੰਗਤ ਨੂੰ ਬੇਨਤੀ ਹੈ ਕਿ ਅਜਿਹੇ ਫੇਕ ਪੇਜਾਂ ਤੋਂ ਸੁਚੇਤ ਰਹੋ।

ਇਹ ਵੀ ਪੜ੍ਹੋ – DGP ਪੰਜਾਬ ਤੋਂ ਬਾਅਦ ਇਨ੍ਹਾਂ ਸਿਆਸੀ ਆਗੂਆਂ ਨੇ ਡੱਲੇਵਾਲ ਨਾਲ ਕੀਤੀ ਮੁਲਾਕਾਤ

 

Exit mobile version