The Khalas Tv Blog Punjab ਅਕਾਲੀ ਦਲ ਦੇ ਇੱਕ ਵਫਦ ਵੱਲੋਂ ਜੇ ਲ੍ਹ ‘ਚ ਬੰਦ ਮਜੀਠੀਆ ਨਾਲ ਮੁਲਾਕਾਤ
Punjab

ਅਕਾਲੀ ਦਲ ਦੇ ਇੱਕ ਵਫਦ ਵੱਲੋਂ ਜੇ ਲ੍ਹ ‘ਚ ਬੰਦ ਮਜੀਠੀਆ ਨਾਲ ਮੁਲਾਕਾਤ

ਦ ਖ਼ਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਪਟਿਆਲਾ ਜੇ ਲ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਵਫ਼ਦ ਮਿਲਿਆ। ਇਸ ਵਫਦ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਡਾ. ਦਲਜੀਤ ਸਿੰਘ ਚੀਮਾ ਤੋਂ ਇਲਾਵਾ ਸਾਬਕਾ ਮੰਤਰੀ ਸਰਦਾਰ ਸੁਰਜੀਤ ਸਿੰਘ ਰੱਖੜਾ ਵੀ ਸ਼ਾਮਲ ਸਨ।

ਮਜੀਠੀਆ ਨਾਲ ਮੁਲਾਕਾਤ ਤੋਂ ਬਾਅਦ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਵੱਲੋਂ ਦਰਜ ਕੀਤੇ ਝੂਠੇ ਪਰ ਚਿਆਂ ਤੋਂ ਅਕਾਲੀ ਦਲ ਘਬਰਾਉਣ ਵਾਲਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਨਿਆਂਪਾਲਿਕਾ ‘ਤੇ ਪੂਰਾ ਭਰੋਸਾ ਹੈ।  ਉਨ੍ਹਾਂ ਨੇ ਮਜੀਠੀਆ ਦੀ ਜ਼ਮਾਨਤ ਮਨਜ਼ੂਰ ਹੋਣ ਅਤੇ ਇਸ ਝੂਠੇ ਕੇਸ ਵਿੱਚੋਂ ਇੱਜ਼ਤ ਨਾਲ ਬਰੀ ਹੋਣ ਦਾ ਦਾਅਵਾ ਕੀਤਾ ਹੈ।ਡਾ. ਚੀਮਾ ਨੇ ਕਾਂਗਰਸ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਜੋ ਵਧੀਕੀ ਅਕਾਲੀਆਂ ਦੇ ਖਿਲਾ ਫ ਕੀਤੀ ਜਾ ਰਹੀ ਹੈ, ਉਹ ਕੋਈ ਨਵੀਂ ਨਹੀਂ ਹੈ। ਮਜੀਠੀਆ ਨ ਸ਼ਾ ਤਸਕ ਰੀ ਦੇ ਮਾ ਮਲੇ ਵਿੱਚ ਪਿਛਲੇ ਪੰਜ ਦਿਨਾਂ ਤੋਂ ਕੇਂਦਰੀ ਜੇ ਲ੍ਹ ਪਟਿਆਲਾ ਵਿੱਚ ਬੰਦ ਹਨ।

Exit mobile version