The Khalas Tv Blog Punjab ਪਰਾਲੀ ਮਾਮਲਿਆਂ ‘ਚ ਆਈ ਗਿਰਾਵਟ!
Punjab

ਪਰਾਲੀ ਮਾਮਲਿਆਂ ‘ਚ ਆਈ ਗਿਰਾਵਟ!

ਬਿਉਰੋ ਰਿਪੋਰਟ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਇਸ ਸਾਲ 52% ਦੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ 52% ਦੀ ਕਮੀ ਦਰਜ ਕੀਤੀ ਹੈ। ਉਨ੍ਹਾਂ ਇਸ ਮਾਮਲੇ ‘ਤੇ ਆਪਣੀ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਬਸਿਡੀਆਂ ਦੇਣ ਨਾਲ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਗਿਰਾਵਟ ਆਈ ਹੈ।

ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਹੋਈ ਮੀਟਿੰਗ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉੱਨਤ ਐਪ ਰਾਹੀਂ ਸੀਆਰਐਮ ਮਸ਼ੀਨਾਂ ਲੈਣ ਲਈ 1.07 ਲੱਖ ਲੋਕਾਂ ਵੱਧ ਅਰਜ਼ੀਆਂ ਆਈਆਂ ਹਨ। ਸਰਕਾਰ ਵੱਲੋਂ ਕਿਸਾਨਾਂ ਨੂੰ 14 ਹਜ਼ਾਰ ਮਸ਼ੀਨਾਂ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਦੱਸਿਆ ਕਿ ਸਾਰੇ ਜ਼ਿਲ੍ਹਿਆਂ ਵਿਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੈਂਪ ਵੀ ਲਗਾਏ ਜਾਣਗੇ। ਪੰਜਾਬ ਦੇ ਸਾਰੇ ਕਿਸਾਨਾਂ ਨੂੰ ਉਨ੍ਹਾਂ ਬੇਨਤੀ ਕਰਦੇ ਕਿਹਾ ਕਿ ਲਾਗਤ ਘਟਾਉਣ ਲਈ ਸਬਸਿਡੀਆਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਦੀ ਵਰਤੋਂ ਕਰਨ।

ਇਹ ਵੀ ਪੜ੍ਹੋ –  ਆਪ ਵਿਧਾਇਕ ਸ਼ਰੇਆਮ ਦੇ ਰਿਹਾ ਧਮਕੀ, ਕਿਵੇਂ ਹੋਣਗੀਆਂ ਨਿਰਪੱਖ ਚੋਣਾਂ! LOP ਨੇ ਚੁੱਕੇ ਸਵਾਲ

 

 

Exit mobile version