The Khalas Tv Blog India ਵਿਧਾਨ ਸਭਾ ‘ਚ ਮਿਲਿਆ ਖਤਰਨਾਕ ਪ੍ਰਜਾਤੀ ਦਾ ਸੱਪ!
India

ਵਿਧਾਨ ਸਭਾ ‘ਚ ਮਿਲਿਆ ਖਤਰਨਾਕ ਪ੍ਰਜਾਤੀ ਦਾ ਸੱਪ!

ਬਿਉਰੋ ਰਿਪੋਰਟ –  ਹਰਿਆਣਾ ਦੀ ਵਿਧਾਨ ਸਭਾ (Haryana Assembly) ਵਿਚ ਖਤਰਨਾਕ ਪ੍ਰਜਾਤੀ ਦਾ ਸੱਪ ਮਿਲਿਆ ਹੈ। ਇਸ ਤੋਂ ਬਾਅਦ ਵਿਧਾਨ ਸਭਾ ਵਿਚ ਹੜਕੰਪ ਮਚ ਗਿਆ। ਅੱਜ ਸਵੇਰੇ ਜਦੋਂ ਮੁਲਾਜ਼ਮ ਡਿਊਟੀ ਲਈ ਆਏ ਤਾਂ ਵਿਧਾਨ ਸਭਾ ਵਿੱਚ ਸੱਪ ਦੇਖ ਕੇ ਹੈਰਾਨ ਰਹਿ ਗਏ। ਮੁਲਾਜ਼ਮਾਂ ਨੇ ਤੁਰੰਤ ਸੀਨੀਅਰ ਅਧਿਕਾਰੀਆਂ ਨੂੰ ਬੁਲਾ ਕੇ ਸੂਚਨਾ ਦਿੱਤੀ। ਇਸ ਤੋਂ ਬਾਅਦ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਗਿਆ।

ਜੰਗਲਾਤ ਵਿਭਾਗ ਨੇ ਸੱਪ ਮਾਹਿਰ ਨੂੰ ਮੌਕੇ ‘ਤੇ ਭੇਜ ਕੇ ਸੱਪ ਨੂੰ ਫੜ ਲਿਆ। ਇਸ ਤੋਂ ਬਾਅਦ ਮੁਲਾਜ਼ਮਾਂ ਨੇ ਸੁੱਖ ਦਾ ਸਾਹ ਲਿਆ। ਸੱਪ ਇੱਕ ਖਤਰਨਾਕ ਪ੍ਰਜਾਤੀ ਹੈ, ਰਸੇਲਜ਼ ਵਾਈਪਰ। ਇਸ ਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਸੱਪਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਦੇ ਜ਼ਹਿਰ ਦੀ ਇੱਕ ਬੂੰਦ ਵੀ ਕਈ ਲੋਕਾਂ ਦੀ ਜਾਨ ਲੈ ਸਕਦੀ ਹੈ।

ਦੱਸ ਦੇਈਏ ਕਿ ਵਿਧਾਨ ਸਭਾ ਸੈਸ਼ਨ 13 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਸਮੇਤ ਸਮੁੱਚੀ ਕੈਬਨਿਟ ਅਤੇ ਹੋਰ ਪਾਰਟੀਆਂ ਦੇ ਵਿਧਾਇਕ ਮੌਜੂਦ ਰਹਿਣਗੇ।

ਇਹ ਵੀ ਪੜ੍ਹੋ –  ਸੂਬਾ ਸਰਕਾਰ ਚੁੱਕਣ ਜਾ ਰਹੀ ਨਵਾਂ ਕਰਜ਼ਾ? ਸਾਬਕਾ ਮੰਤਰੀ ਦੇ ਗੰਭੀਰ ਇਲਜ਼ਾਮ

 

Exit mobile version