The Khalas Tv Blog India ਕਾਰ ‘ਚ ਹੈਲਮੈਟ ਨਾ ਪਾਉਣ ‘ਤੇ ਯੂਪੀ ਦੇ ਵਿਅਕਤੀ ਨੂੰ ਆਇਆ ਇਹ ਸੁਨੇਹਾ! ਪੜ੍ਹ ਕੇ ਰਹਿ ਜਾਵੋਗੇ ਹੈਰਾਨ
India

ਕਾਰ ‘ਚ ਹੈਲਮੈਟ ਨਾ ਪਾਉਣ ‘ਤੇ ਯੂਪੀ ਦੇ ਵਿਅਕਤੀ ਨੂੰ ਆਇਆ ਇਹ ਸੁਨੇਹਾ! ਪੜ੍ਹ ਕੇ ਰਹਿ ਜਾਵੋਗੇ ਹੈਰਾਨ

ਉੱਤਰ ਪ੍ਰਦੇਸ਼ (Uttar Pradesh)ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰਾਮਪੁਰ ਦੇ ਤੁਸ਼ਾਰ ਸਕਸੈਨਾ ਨੇ ਕਿਹਾ ਕਿ ਉਸ ਨੂੰ ਇਕ ਚਾਲਾਨ ਭਰਨ ਦਾ ਸੁਨੇਹਾ ਮਿਲਿਆ ਸੀ, ਜਿਸ ਨੂੰ ਉਸ ਨੇ ਨਜ਼ਰ ਅੰਦਾਜ ਕਰ ਦਿੱਤਾ ਪਰ ਜਦੋਂ ਉਸ ਨੂੰ ਇਸ ਸਬੰਧੀ ਈ-ਮੇਲ ਮਿਲੀ ਤਾਂ ਉਹ ਹੈਰਾਨ ਰਹਿ ਗਿਆ। ਉਸ ਨੂੰ ਕਾਰ ਚਲਾਉਂਦੇ ਸਮੇਂ ਹੈਲਮੇਟ ਨਾ ਪਾਉਣ ਦਾ ਜ਼ਰਮਾਨਾ ਲਗਾਇਆ ਹੈ। ਉਸ ਨੇ ਦੱਸਿਆ ਕਿ ਉਸ ਦਾ ਚਾਲਾਨ ਨੋਇਡਾ ਵਿਖੇ ਜਾਰੀ ਕੀਤਾ ਗਿਆ ਹੈ ਪਰ ਉਹ ਕਦੇ ਵੀ ਨੋਇਡਾ ਨਹੀਂ ਗਿਆ। ਉਸ ਨੇ ਦੱਸਿਆ ਕਿ ਉਹ ਨੋਇਡਾ ਤੋਂ 200 ਕਿਲੋਮੀਟਰ ਦੂਰ ਰਾਮਪੁਰ ਵਿੱਚ ਰਹਿੰਦਾ ਹੈ। 

ਤੁਸਾਰ ਸਕਸੈਨਾ ਨੇ ਦੱਸਿਆ ਕਿ ਉਸ ਕੋਲ ਕਾਰ ਤਾਂ ਹੈ ਪਰ ਉਹ ਕਦੇ ਵੀ ਨੋਇਡਾ ਨਹੀਂ ਗਿਆ ਜਿਸ ਕਰਕੇ ਉਸ ਬਹੁਤ ਹੈਰਾਨ ਹੈ ਕਿ ਉਸ ਦਾ ਚਾਲਾਨ ਕਿਵੇਂ ਹੋ ਗਿਆ। ਉਸ ਨੇ ਟਰੈਫਿਕ ਪੁਲਿਸ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ ਕਿ ਪੁਲਿਸ ਨੇ ਇਹ ਚਾਲਾਨ ਕਿਵੇਂ ਕੱਟ ਦਿੱਤਾ। ਉਸ ਨੇ ਕਿਹਾ ਕਿ ਇਹ ਚਾਲਾਨ 9 ਨਵੰਬਰ 2023 ਨੂੰ ਜਾਰੀ ਕੀਤਾ ਗਿਆ ਹੈ ।

ਇਸ ਮੌਕੇ ਉਸ ਨੇ ਮੰਗ ਕੀਤੀ ਕਿ ਜੇਕਰ ਹੈਲਮੈਟ ਪਾ ਕੇ ਕਾਰ ਚਲਾਉਣ ਦਾ ਕੋਈ ਨਿਯਮ ਹੈ ਤਾਂ ਇਲ ਦੀ ਲਿਖਤੀ ਰੂਪ ਵਿੱਚ ਜਾਣਕਾਰੀ ਦਿੱਤੀ ਜਾਵੇ। ਉਸ ਨੇ ਨੋਇਡਾ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਇਕ ਹਜ਼ਾਰ ਦਾ ਚਾਲਾਨ ਮਾਫ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ –    ਡਿਬਰੂਗੜ੍ਹ ਜੇਲ ’ਚ ਨਜ਼ਰਬੰਦ ਸਿੰਘਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਮੈਡੀਕਲ ਸੇਵਾਵਾਂ! ਰਾਓਕੇ ਦੀ ਸਿਹਤ ਨਾਸਾਜ਼

 

 

Exit mobile version