The Khalas Tv Blog Punjab ਮੋਹਾਲੀ ‘ਚ MGF ਕੰਪਨੀ ਦੇ ਮਾਲਕਾਂ ਖ਼ਿਲਾਫ਼ 200 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ
Punjab

ਮੋਹਾਲੀ ‘ਚ MGF ਕੰਪਨੀ ਦੇ ਮਾਲਕਾਂ ਖ਼ਿਲਾਫ਼ 200 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ

ਮੁਹਾਲੀ : ਐਮ.ਜੀ.ਐਫ਼ ਡਿਵੈਲਪਮੈਂਟ ਨਾਮ ਦੀ ਕੰਪਨੀ ਦੇ ਮਾਲਕ ਰਕਸ਼ਿਤ ਜੈਨ, ਡਾਇਰੈਕਟਰ ਸ਼ਰਵਨ ਗੁਪਤਾ ਅਤੇ ਮੇਜਰ ਸੁਰਿੰਦਰ ਸਿੰਘ ਖਿਲਾਫ਼ ਮੋਹਾਲੀਦੇ ਥਾਣਾ ਸੋਹਾਣਾ ਚ ਇੱਕ ਮਾਮਲਾ ਦਰਜ ਹੋਇਆ ਹੈ, ਜਿਸ ’ਚ ਉਨ੍ਹਾਂ ‘ਤੇ 200 ਕਰੋੜ ਰੁਪਏ ਦੀ ਠੱਗੀ ਦੇ ਦੋਸ਼ ਲੱਗੇ ਹਨ |

ਕੀ ਹੈ ਪੂਰਾ ਮਾਮਲਾ

ਐਮ.ਜੀ.ਐਫ ਖ਼ਿਲਾਫ਼ ਇਹ ਦੋਸ਼ ਰੀਅਲ ਅਸਟੇਟ ਦਾ ਕੰਮ ਕਰਦੀ ਕੰਪਨੀ ਜੇ.ਐਲ.ਪੀ.ਐਲ ਦੇ ਐਮ.ਡੀ ਅਤੇ ‘ਆਪ’ ਵਿਧਾਇਕ ਕੁਲਵੰਤ ਸਿੰਘ ਵੱਲੋਂ ਲਗਾਏ ਗਏ ਸੀ, ਜਿਸ ਤਹਿਤ ਮਿਤੀ 30 ਮਾਰਚ 2024 ਨੂੰ ਮੋਹਾਲੀ ਦੇ ਥਾਣਾ ਸੋਹਾਣਾ ’ਚ ਐਮ ਜੀ ਐਫ਼ ਡਿਵੈਲਪਮੈਂਟ ਨਾਮ ਦੀ ਕੰਪਨੀ ਦੇ ਮਾਲਕ ਰਕਸ਼ਿਤ ਜੈਨ, ਡਾਇਰੈਕਟਰ ਸ਼ਰਵਨ ਗੁਪਤਾ ਅਤੇ ਮੇਜਰ ਸੁਰਿੰਦਰ ਸਿੰਘ ਖਿਲਾਫ਼ ਧੋਖਾਧੜੀ ਦਾ ਮਾਮਲਾ ਵੀ ਦਰਜ ਕੀਤਾ ਗਿਆ |

ਦਰਜ ਮਾਮਲੇ ਮੁਤਾਬਕ ਐਮ.ਜੀ.ਐਫ਼ ਡਿਵੈਲਪਮੈਂਟ ਅਤੇ ਜੇ.ਐਲ.ਪੀ.ਐਲ. ਵਿਚਾਲੇ ਇੱਕ ਇਕਰਾਰਨਾਮਾ ਹੋਇਆ ਸੀ ਜਿਸ ਮੁਤਾਬਿਕ ਐਮ ਜੀ ਐਫ਼ ਡਿਵੈਲਪਮੈਂਟ ਨੇ ਇਰਾਰਨਾਮੇ ਚ ਸ਼ਾਮਲ 2 ਸੈਕਟਰਾਂ ਚ 33.75 ਏਕੜ ਜਮੀਨ ਦੀ ਐਲ.ਓ.ਆਈ ਜੇ.ਐਲ.ਪੀ.ਐਲ. ਨੂੰ ਦੇਣ ਦਾ ਇਕਰਾਰ ਕੀਤਾ ਗਿਆ ਸੀ | ਜਿਸ ‘ਚ ਕੇਵਲ 15.47 ਏਕੜ ਜ਼ਮੀਨ ਦੀ ਹੀ ਐਲ.ਓ.ਆਈ ਮਿਲੀ ਪਰ ਬਾਕੀ 18.9 ਏਕੜ ਜਮੀਨ ਦੀ ਐਲ.ਓ.ਆਈ ਇਸ ਕਰਕੇ ਨਹੀਂ ਮਿਲੀ ਕਿਉਂਕਿ ਇਹ ਜ਼ਮੀਨ ਪੀ.ਐਲ.ਪੀ.ਏ ਅਧੀਨ ਆਉਂਦੀ ਸੀ ਜਦੋਂ ਕਿ ਐਗਰੀਮੈਂਟ ਸਮੇਂ ਇਸ ਗੱਲ ਨੂੰ ਲੁਕਾ ਛਿਪਾ ਕੇ ਰੱਖਿਆ ਗਿਆ ਕਿ ਇਹ 18.9 ਏਕੜ ਜਮੀਨ ਪੀ.ਐਲ.ਪੀ.ਏ ਅਧੀਨ ਆਉਂਦੀ ਹੈ। ਜਿਸ ਕਾਰਨ ਹੀ ਇਸ ਜ਼ਮੀਨ ਦੀ ਐਲ.ਓ.ਆਈ ਨਹੀਂ ਮਿਲੀ।

ਐਮ.ਜੀ.ਐਫ ਡਿਵੈਲਪਮੈਂਟ ਦੇ ਅਧਿਕਾਰੀਆਂ ਵੱਲੋਂ ਪੀ.ਐਲ.ਪੀ.ਏ. ਅਧੀਨ ਆਉਂਦੀ ਜ਼ਮੀਨ ਦੀ ਐਲ.ਓ.ਆਈ. ਦੇਣ ਦਾ ਇਕਰਾਰ ਕਰਕੇ ਜੇ.ਐਲ.ਪੀ.ਐਲ ਨਾਲ ਕਰੀਬ 200 ਕਰੋੜ ਦੀ ਠੱਗੀ ਮਾਰਨ ਦਾ ਦੋਸ਼ ਹੈ | ਇਸ ਤੋਂ ਇਲਾਵਾ ਜ਼ਮੀਨ ਨਾਲ ਸਬੰਧਤ ਦਸਤਾਵੇਜ ਜੋ ਕਿ 4 ਮਹੀਨਿਆ ‘ਚ ਦੇਣੇ ਸੀ, ਜੋ ਅੱਜ ਤੱਕ ਨਹੀ ਦਿੱਤੇ ਹਨ।

ਐਮ.ਜੀ.ਐਫ਼ ਡਿਵੈਲਪਮੈਂਟ ਵੱਲੋਂ ਜੇ.ਐਲ.ਪੀ.ਐਲ. ਕੋਲੋਂ ਪੈਸੇ ਲੈ ਕੇ ਅਤੇ ਹੋਰ ਵਿੱਤੀ ਨੁਕਸਾਨ ਪਹੁੰਚਾ ਕੇ 200 ਕਰੋੜ ਰੁਪਏ ਤੋਂ ਵੀ ਵੱਧ ਦਾ ਨੁਕਸਾਨ ਕਰਨ ਦਾ ਦੋਸ਼ ਲੱਗਾ ਹੈ, ਜਿਸ ਕਾਰਨ ਰਕਸ਼ਿਤ ਜੈਨ, ਡਾਇਰੈਕਟਰ ਕਮ ਸੀ.ਈ.ਓ.ਐਮ.ਜੀ.ਐਫ ਸ਼ਰਵਨ ਗੁਪਤਾ ਡਾਇਰੈਕਟਰ ਐਮ.ਜੀ.ਐਫ਼ ਡਿਵੈਲਪਮੈਂਟ ਲਿਮ ਅਤੇ ਮੇਜਰ ਸੁਰਿੰਦਰ ਸਿੰਘ ਵੱਲੋਂ ਸ਼ੁਰੂ ਤੋਂ ਹੀ ਸੋਚੀ ਸਮਝੀ ਸਾਜਿਸ਼ ਤਹਿਤ ਕਥਿਤ ਠੱਗੀ ਮਾਰੀ ਹੈ ਅਤੇ ਵਿੱਤੀ ਨੁਕਸਾਨ ਪਹੁੰਚਾਇਆ ਹੈ।

ਕਥਿਤ ਤੌਰ ’ਤੇ ਠੱਗੀ ਮਾਰਨ ਵਾਲੀ ਕੰਪਨੀ ਵੱਲੋਂ ਜੇ.ਐਲ.ਪੀ.ਐਲ. ਦੇ ਐਮ.ਡੀ. ਕੁਲਵੰਤ ਸਿੰਘ ਖਿਲਾਫ਼ ਗੁੜਗਾਓਂ ਚ ਇਕ ਮਾਮਲਾ ਦਰਜ ਕਰਵਾਇਆ ਗਿਆ | ਜਿਸ ‘ਚ ਆਪਣਾ ਪੱਖ ਰੱਖਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਮੇਰੇ ‘ਤੇ ਦਬਾਅ ਪਾਉਂਣ ਲਈ ਝੂਠਾ ਪਰਚਾ ਦਰਜ ਕੀਤਾ ਗਿਆ | ਕੁਲਵੰਤ ਸਿੰਘ ਨੇ ਦੱਸਿਆ ਕਿ ਅਸਲ ਸਚਾਈ ਇਹ ਹੈ ਕਿ ਤਿੰਨ ਮਹੀਨੇ ਪਹਿਲਾਂ ਮਿਤੀ 30 ਮਾਰਚ 2024 ਨੂੰ ਮੋਹਾਲੀ ਦੇ ਥਾਣਾ ਸੋਹਾਣਾ ’ਚ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰਵਾਇਆ ਗਿਆ ਹੈ | ਇਨ੍ਹਾਂ ਨੇ ਮੇਰੇ ਨਾਲ ਧੋਖਾਧੜੀ ਕੀਤੀ ਹੈ | ਮੇਰੇ ਵੱਲੋਂ ਉਨ੍ਹਾਂ ਨਾਲ ਕੋਈ ਠੱਗੀ ਨਹੀਂ ਕੀਤੀ ਗਈ ਸਗੋਂ ਉਨ੍ਹਾਂ ਨੇ ਆਪਣੀ ਠੱਗੀ ਲੁਕਾਉਣ ਲਈ ਮੇਰੇ ਖ਼ਿਲਾਫ ਗੁੜਗਾਓਂ ‘ਚ ਪਰਚਾ ਦਰਜ ਕਰਵਾ ਦਿੱਤਾ, ਜਿਸਦਾ ਕੋਈ ਅਧਾਰ ਨਹੀਂ | ਉਨ੍ਹਾਂ ਨੇ ਮੇਰਾ ਪੱਖ ਸੁਣੇ ਬਿਨਾਂ ਅਤੇ ਬਿਨਾਂ ਕਿਸੇ ਸੰਮਨ ਦੇ ਪਰਚਾ ਦਰਜ ਕਰਵਾਇਆ |

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਹਾਲੀ ਦੇ ਥਾਣਾ ਸੋਹਣਾ ਦੇ DSP ਹਰਸਿਮਰਨ ਸਿੰਘ ਬੱਲ ਅਤੇ ਥਾਣਾ ਮੁਖੀ ਜਸਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ JLPL ਦੇ MD ਕੁਲਵੰਤ ਸਿੰਘ ਨੇ 9 ਫਰਵਰੀ 2024 ਨੂੰ ਇੱਕ ਸ਼ਿਕਾਇਤ ਸਬੰਧਤ ਥਾਣੇ ‘ਚ ਦਿੱਤੀ ਸੀ | ਜਿਸਦੀ ਪੜਤਾਲ ਮਗਰੋਂ ਪਾਇਆ ਗਿਆ ਕਿ MGF ਕੰਪਨੀ ਵੱਲੋਂ ਕਰੀਬ 200 ਕਰੋੜ ਦੀ ਠੱਗੀ ਮਾਰੀ ਹੈ | ਜਿਸਦੇ ਤਹਿਤ ਧੋਖਾਧੜੀ ਦੀ ਐੱਫ.ਆਈ ਆਰ ਨੰਬਰ 102 ਦਰਜ ਹੋਈ ਸੀ|

ਇਸ ਮਾਮਲੇ ’ਚ ਐਮ ਜੀ ਐਫ਼ ਦੇ ਡਾਇਰੈਕਟਰ ਸ਼ਰਵਨ ਕੁਮਾਰ ’ਤੇ ਪਹਿਲਾਂ ਵੀ ਧੋਖਾਧੜੀ ਦੇ ਅਨੇਕਾਂ ਮਾਮਲੇ ਦਰਜ ਹਨ, ਸ਼ਰਵਨ ਕੁਮਾਰ ਅਤੇ ਉਸਦੀ ਪਤਨੀ ਸ਼ਿਲਪਾ ਗੁਪਤਾ ’ਤੇ ਦਿੱਲੀ ਪੁਲਿਸ ਵੱਲੋਂ 2008 ਚ ਇਮਾਰ ਨਾਮ ਦੀ ਕੰਪਨੀ ਨਾਲ 179 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਹੋਇਆ।

ਜਿਕਰਯੋਗ ਹੈ ਕਿ 2006-07 ਚ ਬਹੁ ਚਰਚਿਤ ਹੈਲੀਕਾਪਟਰ ਘਪਲਾ ਸਾਹਮਣੇ ਆਇਆ, ਜਿਸ ਚ 13 ਜਣਿਆਂ ‘ਤੇ ਮਾਮਲਾ ਦਰਜ ਹੋਇਆ ਸੀ ਅਤੇ ਜਿਸ ‘ਚ ਇੱਕ ਸ਼ਰਵਨ ਕੁਮਾਰ ਵੀ ਸੀ, ਇਸ ਮਾਮਲੇ ਚ ਈ.ਡੀ. ਵੱਲੋਂ 10 ਫ਼ਰਵਰੀ 2022 ਚ ਮਾਮਲਾ ਦਰਜ ਕੀਤਾ, ਇਸੇ ਤਰ੍ਹਾਂ ਗੁੜਗਾਓਂ ਚ ਵੀ ਸ਼ਰਵਨ ਕੁਮਾਰ ਦੀ ਪਤਨੀ ਤੇ ਜ਼ਮੀਨ ਦੀ ਖਰੀਦੋ-ਫ਼ਰੋਖਤ ਦੇ ਸੰਬੰਧੀ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ |

 

Exit mobile version