ਬਿਉਰੋ ਰਿਪੋਰਟ – ਮੋਹਾਲੀ (Mohali) ਵਿਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਮੋਹਾਲੀ ਦੇ ਨਿਆਂਗਾਓ ਸਥਿਤ ਆਦਰਸ਼ ਨਗਰ ‘ਚ ਬੇਅਦਬੀ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਕਾਬਕ ਇੱਥੇ ਗੁਟਕਾ ਸਾਹਿਬ ਦੇ ਅੰਗ ਖਿਲਾਰੇ ਗਏ ਹਨ। ਇਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਬੇਅਦਬੀ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਨਿਆਂਗਾਓ ਦੇ ਐਸਐਚਓ ਜੈਦੀਪ ਜਾਖੜ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜਾ ਲਿਆ ਹੈ।
ਇਸ ਤੋਂ ਬਾਅਦ ਵੱਡੇ ਅਧਿਕਾਰੀਆਂ ਵੱਲੋਂ ਵੀ ਮੌਕੇ ‘ਤੇ ਪਹੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਦਾ ਦਾਅਵਾ ਕੀਤਾ ਹੈ। ਇਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਪਹੁੰਚ ਕੇ ਪੁਲਿਸ ਨੂੰ ਸਾਫ ਦੱਸ ਦਿੱਤਾ ਹੈ ਕਿ ਜੇਕਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਦੋਸ਼ੀ ਨੂੰ ਖੁਦ ਲੱਭ ਕੇ ਸੋਧਾ ਲਾਉਣਗੇ।
ਇਹ ਵੀ ਪੜ੍ਹੋ – ਬੀਐਸਐਫ ਨੇ ਵੱਡੀ ਕਾਮਯਾਬੀ ਕੀਤੀ ਹਾਸਲ! ਨਸ਼ਾਂ ਤਸਕਰਾਂ ਦੀ ਬਣਾਈ ਰੇਲ੍ਹ