The Khalas Tv Blog Punjab ਜ਼ਿਲ੍ਹਾ ਸੰਗਰੂਰ ਦੀ ਅਕਾਲੀ ਦਲ ਮਹਿਲਾ ਵਿੰਗ ਪ੍ਰਧਾਨ ‘ਤੇ ਬਲੈਕਮੇਲ ਕਰਨ ਦਾ ਕੇਸ ਦਰਜ
Punjab

ਜ਼ਿਲ੍ਹਾ ਸੰਗਰੂਰ ਦੀ ਅਕਾਲੀ ਦਲ ਮਹਿਲਾ ਵਿੰਗ ਪ੍ਰਧਾਨ ‘ਤੇ ਬਲੈਕਮੇਲ ਕਰਨ ਦਾ ਕੇਸ ਦਰਜ

‘ਦ ਖ਼ਾਲਸ ਬਿਊਰੋ :- ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੇ ਖ਼ਿਲਾਫ਼ ਪੁਲੀਸ ਨੇ  ਬਲੈਕਮੇਲ ਕਰਨ ਦਾ ਕੇਸ ਦਰਜ ਕਰ ਕੇ ਸ਼੍ਰੋਮਣੀ ਅਕਾਲੀ ਦਲ ਧਨੌਲਾ ਸਰਕਲ ਦੇ ਜਥੇਦਾਰ, ਉਸ ਦੇ ਸਾਥੀ ਅਤੇ ਪਾਰਟੀ ਨਾਲ ਸਬੰਧਤ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਹਿਲਾ ਵਿੰਗ ਦੀ ਪ੍ਰਧਾਨ ਦੀ ਗ੍ਰਿਫ਼ਤਾਰੀ ਲਈ ਪੁਲੀਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ।

ਥਾਣੇ ਦੇ ਮੁਖੀ ਸੰਦੀਪ ਗੋਇਲ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ ਬੋਗਰਾ ਦੇ ਵਸਨੀਕ ਸੁਖਜੀਤ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਕਿ 25 ਅਗਸਤ ਨੂੰ ਧਨੌਲਾ ਦੇ ਵਸਨੀਕ ਮੱਖਣ ਸਿੰਘ­ ਤੇ ਗੌਰਵ ਕੁਮਾਰ, ਪਰਮਿੰਦਰ ਕੌਰ ਵਾਸੀ ਚੀਮਾ­, ਪਰਮਜੀਤ ਕੌਰ ਵਿਰਕ ਵਾਸੀ ਸੰਗਰੂਰ ਨੇ ਗੁਰਵਿੰਦਰ ਕੌਰ ਨਾਮੀ ਔਰਤ ਤੋਂ ਫੋਨ ਕਰਵਾ ਕੇ ਹੰਡਿਆਇਆ ਵਿੱਚ ਪਾਰਟੀ ਦੇ ਕੰਮ ਸਬੰਧੀ ਬੁਲਾਇਆ ਸੀ। ਉਸ ਦੇ ਹੰਡਿਆਇਆ ਪਹੁੰਚਣ ’ਤੇ ਉਸ ਨੂੰ ਕਿਸੇ ਔਰਤ ਦੇ ਘਰ ਲੈ ਗਏ­, ਜਿੱਥੇ ਉਸ ਦੇ ਕੱਪੜੇ ਉਤਾਰ ਕੇ ਉਸ ਦੀਆਂ ਫੋਟੋਆਂ ਖਿੱਚ ਕੇ ਅਤੇ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰ ਕੇ 10 ਲੱਖ ਰੁਪਏ ਦੀ ਮੰਗ ਕੀਤੀ।

ਮੁਲਜ਼ਮਾਂ ਨੇ ਉਸ ਦੀ ਜੇਬ ਵਿਚੋਂ 20 ਹਜ਼ਾਰ ਰੁਪਏ ਕੱਢ ਲਏ। ਧੱਕੇ ਨਾਲ ਉਸ ਦੀ ਗੱਡੀ ਖੋਹ ਲਈ। ਪੁਲੀਸ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਿਤ ਮਹਿਲਾ ਵਿੰਗ ਸੰਗਰੂਰ ਦੀ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਵਿਰਕ­, ਜਥੇਦਾਰ ਮੱਖਣ ਸਿੰਘ ਧਨੌਲਾ, ਗੌਰਵ ਕੁਮਾਰ, ਪਰਮਿੰਦਰ ਕੌਰ ਅਤੇ ਗੁਰਵਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Exit mobile version