The Khalas Tv Blog Punjab ਜਲੰਧਰ ਦੇ ਦੋ ਸਕੇ ਭਰਾਵਾਂ ਦੇ ਮਾਮਲੇ ’ਚ ਸਾਬਕਾ ਐਸ ਐਚ ਓ ਸਮੇਤ 3 ਪੁਲਿਸ ਮੁਲਾਜ਼ਮਾਂ ਖਿਲਾਫ ਕੇਸ ਦਰਜ…
Punjab

ਜਲੰਧਰ ਦੇ ਦੋ ਸਕੇ ਭਰਾਵਾਂ ਦੇ ਮਾਮਲੇ ’ਚ ਸਾਬਕਾ ਐਸ ਐਚ ਓ ਸਮੇਤ 3 ਪੁਲਿਸ ਮੁਲਾਜ਼ਮਾਂ ਖਿਲਾਫ ਕੇਸ ਦਰਜ…

A case has been registered against 3 police personnel including former SHO in the case of two brothers committing suicide

ਜਲੰਧਰ ਦੇ ਥਾਣਾ ਨੰਬਰ 1 ਵਿਚ ਐਸ ਐਚ ਓ ਨਵਦੀਪ ਸਿੰਘ, ਏ ਐਸ ਆਈ ਤੇ ਲੇਡੀ ਕਾਂਸਟੇਬਲ ਵੱਲੋਂ ਮਾਨਵਜੀਤ ਸਿੰਘ ਢਿੱਲੋਂ ਨਾਂ ਦੇ ਨੌਜਵਾਨ ਦੀ ਕੁੱਟਮਾਰ ਕਰਨ ਤੇ ਉਸਦੀ ਪੱਗ ਲਾਹੁਣ ਤੇ ਜ਼ਲੀਲ ਕਰਨ ਮਗਰੋਂ ਦੋ ਭਰਾਵਾਂ ਵੱਲੋਂ ਬਿਆਸ ਦਰਿਆ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਸਾਬਕਾ ਐਸ ਐਚ ਓ ਨਵਦੀਪ ਸਿੰਘ, ਲੇਡੀ ਕਾਂਸਟੇਬਲ ਜਗਜੀਤ ਕੌਰ, ਥਾਣੇ ਦੇ ਮੁਣਸ਼ੀ ਏ ਐਸ ਆਈ ਬਲਵਿੰਦਰ ਕੁਮਾਰ ਖਿਲਾਫ ਧਾਰਾ 306 ਤਹਿਤ ਥਾਣਾ ਤਲਵੰਡੀ ਚੌਧਰੀਆਂ ਵਿਚ ਕੇਸ ਦਰਜ ਕੀਤਾ ਗਿਆ।

ਬੀਤੇ ਦਿਨ 16 ਦਿਨਾਂ ਮਗਰੋਂ ਛੋਟੇ ਭਰਾ ਜਸ਼ਨਬੀਰ ਸਿੰਘ ਢਿੱਲੋਂ ਦੀ ਲਾਸ਼ ਸੁਲਤਾਨਪੁਰ ਲੋਧੀ ਦੇ ਕੋਲ ਤਲਵੰਡੀ ਚੌਧਰੀਆਂ ਇਲਾਕੇ ਵਿਚੋਂ ਮਿਲ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਕਿਹਾ ਹੈ ਕਿ ਉਸ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਲਾਸ਼ ਦਾ ਸਸਕਾਰ ਨਹੀਂ ਕੀਤਾ ਜਾਵੇਗਾ।

ਤਿੰਨਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਦੇ ਤਹਿਤ ਖ਼ੁਦਕੁਸ਼ੀ ਲਈ ਉਕਸਾਉਣ ਅਤੇ ਧਾਰਾ 506 ਦੇ ਤਹਿਤ ਥਾਣਾ ਸਦਰ ਅਤੇ ਪੁਲਿਸ ਨਿਯਮ 34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਨੇ ਥਾਣੇ ਵਿੱਚ ਮਾਨਵਜੀਤ ਦੀ ਕੁੱਟਮਾਰ ਕੀਤੀ ਅਤੇ ਉਸ ਦੀ ਪੱਗ ਵੀ ਲਾਹ ਦਿੱਤੀ। ਉਧਰ, ਪਰਿਵਾਰ ਨੇ ਮੰਗ ਕੀਤੀ ਕਿ ਉਸ ਦੀ ਦਸਤਾਰ ਦੀ ਬੇਅਦਬੀ ਕਰਨ ਦੇ ਦੋਸ਼ ਵਿੱਚ ਐੱਸਐੱਚਓ ਨਵਦੀਪ ਸਿੰਘ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 295 ਤਹਿਤ ਕੇਸ ਦਰਜ ਕੀਤਾ ਜਾਵੇ।

ਜਸ਼ਨਦੀਪ ਦੀ ਲਾਸ਼ ਬਿਆਸ ਦਰਿਆ ਵਿੱਚ ਰੁੜ੍ਹ ਕੇ ਖੇਤਾਂ ਵਿੱਚ ਪਹੁੰਚ ਗਈ ਸੀ। ਪਿੰਡ ਦਾ ਕਿਸਾਨ ਅੱਜ ਪਾਣੀ ਘਟਣ ਤੋਂ ਬਾਅਦ ਖੇਤ ਨੂੰ ਗਿਆ। ਜਦੋਂ ਉਹ ਆਪਣੇ ਖੇਤ ਦੇ ਕਿਨਾਰਿਆਂ ਨੂੰ ਠੀਕ

ਦੱਸ ਦੇਈਏ ਕਿ ਜਲੰਧਰ ਸ਼ਹਿਰ ਦੇ ਦੋ ਭਰਾਵਾਂ ਮਾਨਵਜੀਤ ਅਤੇ ਜਸ਼ਨਦੀਪ ਨੇ ਕੁਝ ਦਿਨ ਪਹਿਲਾਂ ਗੋਇੰਦਵਾਲ ਸਾਹਿਬ ਪੁਲ ਤੋਂ ਤੇਜ਼ ਵਗ ਰਹੇ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ ਸੀ। ਜਿਸ ਤੋਂ ਬਾਅਦ ਦੋਸ਼ ਲਾਇਆ ਗਿਆ ਕਿ ਉਨ੍ਹਾਂ ਨੇ ਥਾਣਾ ਡਵੀਜ਼ਨ ਨੰਬਰ 1 ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਤੋਂ ਤੰਗ ਆ ਕੇ ਛਾਲ ਮਾਰ ਦਿੱਤੀ।

ਜਸ਼ਨਦੀਪ ਦੀ ਮ੍ਰਿਤਕ ਦੇਹ ਬਿਆਸ ਦਰਿਆ ਵਿੱਚ ਰੁੜ੍ਹ ਕੇ ਖੇਤਾਂ ਵਿੱਚ ਪਹੁੰਚ ਗਈ ਸੀ। ਪਿੰਡ ਦਾ ਕਿਸਾਨ ਅੱਜ ਪਾਣੀ ਘਟਣ ਤੋਂ ਬਾਅਦ ਖੇਤ ਨੂੰ ਗਿਆ। ਜਦੋਂ ਉਹ ਆਪਣੇ ਖੇਤ ਦੇ ਕੰਢਿਆਂ ਨੂੰ ਠੀਕ ਕਰ ਰਿਹਾ ਸੀ ਤਾਂ ਇੱਕ ਹੱਥ ਅਤੇ ਹੱਥ ਵਿੱਚ ਕੜਾ ਵਿਖਾਈ ਦਿੱਤਾ। ਇਸ ਮਗਰੋਂ ਉਸ ਨੇ ਕੱੀ ਨਾਲ ਘਾਹ ਨੂੰ ਅੱਗੇ ਪਿੱਛੇ ਕੀਤਾ ਤਾਂ ਉਸ ਨੂੰ ਨੀਲੇ ਰੰਗ ਦੇ ਪੈਰ ਵਿੱਚ ਪਾਏ ਬੂਟ ਨਜ਼ਰ ਆਏ। ਕਿਸਾਨ ਨੇ ਮੋਹਤਬਰ ਲੋਕਾਂ ਨੂੰ ਨਾਲ ਲਿਆ ਕੇ ਮ੍ਰਿਤਕ ਦੇਹ ਵਿਖਾਈ ਅਤੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਪਰਿਵਾਰਕ ਮੈਂਬਰ ਮ੍ਰਿਤਕ ਦੇਹ ਵੇਖਣ ਲਈ ਰਵਾਨਾ ਹੋ ਗਏ ਹਨ। ਪਿੰਡ ਵਾਲਿਆਂ ਨੇ ਮ੍ਰਿਤਕ ਦੇਹ ਸਬੰਧੀ ਸਥਾਨਕ ਪੁਲਿਸ ਥਾਣੇ ਨੂੰ ਵੀ ਸੂਚਿਤ ਕਰ ਦਿੱਤਾ ਹੈ। ਨਜ਼ਦੀਕੀ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਬੂਟ ਅਤੇ ਬਰੇਸਲੇਟ ਜਸ਼ਨਦੀਪ ਦੇ ਹਨ। ਕਿਸਾਨ ਨੇ ਦੱਸਿਆ ਕਿ ਜਿਸ ਬੰਦੇ ਦੀ ਮ੍ਰਿਤਕ ਦੇਹ ਮਿਲੀ ਹੈ, ਉਹ ਲੰਮੇ ਕੱਦ ਵਾਲਾ ਨੌਜਵਾਨ ਹੈ।

 

Exit mobile version