The Khalas Tv Blog International ਯੂਕਰੇਨ ਦੇ ਤੱਟ ‘ਤੇ ਧ ਮਾਕੇ ਤੋਂ ਬਾਅਦ ਇੱਕ ਕਾਰਗੋ ਜਹਾਜ਼ ਡੁੱ ਬਿਆ
International

ਯੂਕਰੇਨ ਦੇ ਤੱਟ ‘ਤੇ ਧ ਮਾਕੇ ਤੋਂ ਬਾਅਦ ਇੱਕ ਕਾਰਗੋ ਜਹਾਜ਼ ਡੁੱ ਬਿਆ

‘ਦ ਖ਼ਾਲਸ ਬਿਊਰੋ : ਯੂਕਰੇਨ ਦੇ ਤੱਟ ‘ਤੇ ਧਮਾ ਕੇ ਤੋਂ ਬਾਅਦ ਇਕ ਕਾਰਗੋ ਜਹਾਜ਼ ਡੁੱਬ ਗਿਆ। ਇਸ ਜਹਾਜ਼ ਦਾ ਮਾਲਕ ਐਸਟੋਨੀਆ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਇਹ ਜਾਣਕਾਰੀ ਦਿੱਤੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਧਮਾਕਾ ਕਿਵੇਂ ਹੋਇਆ। ਉਸਨੇ ਇਹ ਵੀ ਦੱਸਿਆ ਹੈ ਕਿ ਯੂਕਰੇਨ ਦੀ ਸਥਾਨਕ ਰਾਹਤ ਸੇਵਾ ਦੁਆਰਾ ਚਾਲਕ ਦਲ ਦੇ ਦੋ ਮੈਂਬਰਾਂ ਅਤੇ ਚਾਰ ਹੋਰ ਲੋਕਾਂ ਨੂੰ ਬਚਾਇਆ ਗਿਆ ਹੈ।

ਇਹ ਜਹਾਜ਼ ਐਸਟੋਨੀਆ ਸਥਿਤ ਕੰਪਨੀ ਵਿਸਟਾ ਸ਼ਿਪਿੰਗ ਏਜੰਸੀ ਦੀ ਮਲਕੀਅਤ ਹੈ। ਐਸਟੋਨੀਆ ਇੱਕ ਬਾਲਟਿਕ ਦੇਸ਼ ਹੈ ਅਤੇ ਨੇਤਾ ਦਾ ਮੈਂਬਰ ਵੀ ਹੈ। ਇਹ ਰੂਸ ਨਾਲ ਆਪਣੀ ਸਰਹੱਦ ਸਾਂਝੀ ਕਰਦਾ ਹੈ। ਇਹ ਜਹਾਜ਼ ਕਈ ਦਿਨ ਪਹਿਲਾਂ ਚੋਰਨੋਮੋਰਸਕ ਦੀ ਦੱਖਣੀ ਬੰਦਰਗਾਹ ਤੋਂ ਨਿਕਲਣ ਤੋਂ ਬਾਅਦ ਓਡੇਸਾ ਨੇੜੇ ਯੂਕਰੇਨ ਦੇ ਤੱਟ ‘ਤੇ ਖੜ੍ਹਾ ਸੀ। ਯੂਕਰੇਨ ਦੀ ਫੌਜ ਦਾ ਕਹਿਣਾ ਹੈ ਕਿ ਰੂਸ ਓਡੇਸਾ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਦੇ ਲਈ ਉਹ ਉੱਥੇ ਕਈ ਵਿਸ਼ੇਸ਼ ਲੈਂਡਿੰਗ ਜਹਾਜ਼ ਭੇਜ ਰਿਹਾ ਹੈ। ਓਡੇਸਾ ਲਗਭਗ 10 ਲੱਖ ਦੀ ਆਬਾਦੀ ਵਾਲਾ ਇੱਕ ਪ੍ਰਮੁੱਖ ਸਮੁੰਦਰੀ ਬੰਦਰਗਾਹ ਹੈ।

Exit mobile version