The Khalas Tv Blog Punjab ਘਰ ਦੇ ਬਾਹਰ ਕਾਰ ਨੂੰ ਲਗਾਈ ਅੱਗ, ਪੁਲਿਸ ਨੇ ਇਕ ਕੀਤਾ ਕਾਬੂ
Punjab

ਘਰ ਦੇ ਬਾਹਰ ਕਾਰ ਨੂੰ ਲਗਾਈ ਅੱਗ, ਪੁਲਿਸ ਨੇ ਇਕ ਕੀਤਾ ਕਾਬੂ

ਖੰਨਾ ਕਿਸਾਨ ਐਨਕਲੇਵ ਨੇੜੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਅੱਗ ਲਗਾਉਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਕਾਰ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਦੇ ਪਿਤਾ ਦੀ ਦੱਸੀ ਜਾ ਰਹੀ ਹੈ। ਅੱਗ ਲਗਾਉਣ ਦੀ ਵਜਾ ਇਹ ਦੱਸੀ ਜਾ ਰਹੀ ਹੈ ਕਿ ਇਕ ਵਿਅਕਤੀ ਦੀ ਬੇਟੀ ਦਾ ਵੀਜ਼ਾ ਨਹੀਂ ਲੱਗ ਰਿਹਾ ਸੀ, ਜਿਸ ਕਰਕੇ ਉਸ ਨੇ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨਾਲ ਆਪਣੀ ਦੁਸ਼ਮਣੀ ਕੱਢਣ ਲਈ ਕਾਰ ਨੂੰ ਅੱਗ ਲਗਾ ਦਿੱਤੀ। ਇਹ ਘਟਨਾ ਸਵੇਰੇ 4 ਵਜੇ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੂਰੀ ਵਿਉਂਤਬੰਦੀ ਅਨੁਸਾਰ ਸਵੇਰੇ 4 ਵਜੇ ਦੇ ਕਰੀਬ ਚਰਨਜੀਤ ਸਿੰਘ ਦੇ ਘਰ ਦੇ ਬਾਹਰ ਖੜ੍ਹੀ ਕਰੇਟਾ ਕਾਰ ਨੂੰ ਅੱਗ ਲੱਗ ਗਈ। ਉਸ ਸਮੇਂ ਪੂਰਾ ਪਰਿਵਾਰ ਘਰ ਅੰਦਰ ਸੌਂ ਰਿਹਾ ਸੀ। ਇਹ ਰਿਹਾਇਸ਼ੀ ਇਲਾਕਾ ਹੈ। ਹਰ ਕੋਈ ਸੌਂ ਰਿਹਾ ਸੀ। ਅਜਿਹੇ ‘ਚ ਜੇਕਰ ਗੱਡੀ ‘ਚ ਧਮਾਕਾ ਹੋ ਜਾਂਦਾ ਜਾਂ ਅੱਗ ਦੀ ਚੰਗਿਆੜੀ ਕਿਸੇ ਘਰ ਦੇ ਅੰਦਰ ਪਹੁੰਚ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਪੁਲਿਸ ਨੇ ਦੱਸਿਆ ਕਿ ਸੀਸੀਟੀਵੀ ਰਾਹੀਂ ਪਤਾ ਲੱਗਾ ਹੈ ਕਿ ਤਿੰਨ ਲੋਕ ਇਸ ਘਟਨਾ ਵਿੱਚ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਬੇਅੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ –  8 ਦਿਨ ਪਹਿਲਾਂ ਜਿਸ ਕੁੜੀ ਦੀ ਮੌਤ ਨੂੰ ਦੁਰਘਟਨਾ ਦੱਸਿਆ, ਉਸ ਦਾ ਬੇਦਰਦੀ ਨਾਲ ਹੋਇਆ ਸੀ ਕਤਲ!

 

Exit mobile version