The Khalas Tv Blog India ਜੰਮੂ ਦੇ ਅਖਨੂਰ ‘ਚ ਸ਼ਰਧਾਲੂਆਂ ਨਾਲ ਭਰੀ ਬੱਸ ਖੱਡ ‘ਚ ਡਿੱਗੀ
India

ਜੰਮੂ ਦੇ ਅਖਨੂਰ ‘ਚ ਸ਼ਰਧਾਲੂਆਂ ਨਾਲ ਭਰੀ ਬੱਸ ਖੱਡ ‘ਚ ਡਿੱਗੀ

ਜੰਮੂ ਦੇ ਅਖਨੂਰ ‘ਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਬੱਸ 150 ਫੁੱਟ ਡੂੰਘੀ ਖੱਡ ‘ਚ ਡਿੱਗ ਗਈ। ਇਸ ਹਾਦਸੇ ‘ਚ 22 ਲੋਕਾਂ ਦੀ ਮੌਤ ਹੋ ਗਈ। 69 ਲੋਕ ਜ਼ਖਮੀ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਜ਼ਖਮੀਆਂ ਨੂੰ ਜੰਮੂ ਦੇ ਅਖਨੂਰ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਇਹ ਹਾਦਸਾ ਜੰਮੂ-ਪੁੰਛ ਹਾਈਵੇਅ ‘ਤੇ ਵਾਪਰਿਆ।

ਦੱਸ ਦੇਈਏ ਕਿ ਇਸ ਬੱਸ ਵਿੱਚ ਉੱਤਰ ਪ੍ਰਦੇਸ਼ ਤੋਂ ਇਲਾਵਾ ਰਾਜਸਥਾਨ ਦੇ ਕਰੀਬ 90 ਲੋਕ ਸਵਾਰ ਸਨ। ਇਹ ਸਾਰੇ ਹਾਥਰਸ ਤੋਂ ਸ਼ਿਵ ਖੋੜੀ ਜਾ ਰਹੇ ਸਨ। ਹਾਦਸੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।

ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ।

ਇਹ ਵੀ ਪੜ੍ਹੋ –   ਸੁਖਬੀਰ ਬਾਦਲ ਜੀ ਤੁਸੀਂ ਬਸਪਾ ਦੇ ਹੱਕ ‘ਚ ਜਲੰਧਰ ਰੈਲੀਆਂ ਕਰੋਗੇ? ਮੁੱਖ ਮੰਤਰੀ ਮਾਨ ਨੇ ਸੁਖਬੀਰ ‘ਤੇ ਕੱਸਿਆ ਤੰਜ

 

Exit mobile version