The Khalas Tv Blog Punjab ਫੇਸ 8 ‘ਚ ਡਿੱਗੀ ਇਮਾਰਤ, ਬਚਾਅ ਕਾਰਜ ਜਾਰੀ
Punjab

ਫੇਸ 8 ‘ਚ ਡਿੱਗੀ ਇਮਾਰਤ, ਬਚਾਅ ਕਾਰਜ ਜਾਰੀ

ਬਿਉਰੋ ਰਿਪੋਰਟ – ਲੁਧਿਆਣਾ ਦੇ ਫੇਸ 8 ਵਿਚ ਅੱਜ ਇਕ ਇਮਾਰਤ ਡਿੱਗ ਗਈ ਹੈ, ਜਿਸ ਦੀ ਆਵਾਜ਼ ਕਾਰਨ ਇਲਾਕੇ ਵਿਚ ਦਹਿਸ਼ਤ ਫੈਲ ਗਈ। ਜਦੋਂ ਇਹ ਇਮਾਰਤ ਡਿੱਗੀ ਤਾਂ ਉਸ ਸਮੇਂ ਧਮਾਕੇ ਵਰਗੀ ਆਵਜ਼ ਆਈ ਸੀ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਮਾਰਤ ਹੇਠਾਂ ਆਉਣ ਕਾਰਨ 4 ਤੋਂ 5 ਲੋਕ ਦੱਬੇ ਗਏ ਹਨ ਅਤੇ ਉਨ੍ਹਾਂ ਨੂੰ ਬਚਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਫੋਕਲ ਪੁਆਇੰਟ ਥਾਣੇ ਦੀ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਬਚਾਅ ਕਾਰਜ ਕਰ ਰਹੀ ਹੈ। ਐਸਐਚਓ ਨੇ ਕਿਹਾ ਕਿ ਅਸੀਂ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ – ਅਕਾਲੀ ਦਲ ਦੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਦੀ ਤਰੀਕ ਬਦਲੀ

 

Exit mobile version