The Khalas Tv Blog Punjab ਰੱਖੜੀ ਦੇ ਤਿਉਹਾਰ ਤੇ ਭੈਣ ਤੋਂ ਵਿਛੜਿਆ ਭਰਾ! ਹਿਮਾਚਲ ਤੋਂ ਆਈ ਮੌਤ
Punjab

ਰੱਖੜੀ ਦੇ ਤਿਉਹਾਰ ਤੇ ਭੈਣ ਤੋਂ ਵਿਛੜਿਆ ਭਰਾ! ਹਿਮਾਚਲ ਤੋਂ ਆਈ ਮੌਤ

ਰੱਖੜੀ ਦੇ ਤਿਉਹਾਰ ਮੌਕੇ ਇਕ ਭੈਣ ਨੇ ਆਪਣੇ ਵੀਰ ਨੂੰ ਸਦਾ ਲਈ ਗਵਾ ਲਿਆ ਹੈ। 22 ਸਾਲਾ ਨੌਜਵਾਨ ਜਲੰਧਰ (Jalandhar) ਵਿੱਚ ਆਪਣੀ ਭੈਣ ਕੋਲ ਰੱਖੜੀ ਬਣਾਉਣ ਲਈ ਆ ਰਿਹਾ ਸੀ ਪਰ ਉਸ ਦੀ ਰਸਤੇ ਵਿੱਚ ਹੀ ਸੜਕ ਹਾਦਸੇ ਕਾਰਨ ਮੌਤ ਹੋ ਗਈ। ਮ੍ਰਿਤਕ ਗੌਰਵ ਰੌਲੀ ਗੋਰਾਇਆ ਦੇ ਪਿੰਡ ਰੁੜਕਾ ਕਲਾਂ ਦਾ ਰਹਿਣ ਵਾਲਾ ਸੀ ਅਤੇ ਉਸ ਨੂੰ ਪੀ.ਜੀ.ਆਈ ਵਿੱਚ ਦਾਖਲ ਕਰਵਾਇਆ ਗਿਆ ਪਰ ਉਹ ਜ਼ਖ਼ਮਾਂ ਦੀ ਤਾਪ ਨਾ ਝੱਲਦਾ ਹੋਇਆ ਦਮ ਤੋੜ ਗਿਆ। ਦੱਸ ਦੇਈਏ ਕਿ ਗੌਰਵ ਹਿਮਾਚਲ ਤੋਂ ਰੱਖੜੀ ਬਣਾਉਣ ਲਈ ਆ ਰਿਹਾ ਸੀ। ਉਹ ਪਿਛਲੇ ਤਿੰਨ ਮਹੀਨਿਆਂ ਤੋਂ ਹਿਮਾਚਲ ਵਿੱਚ ਸ੍ਰੀ ਮਾਤਾ ਚਿੰਤਪੁਰਨੀ ਵਿਖੇ ਸ਼ਿੰਗਾਰ ਦੀਆਂ ਵਸਤੂਆਂ ਵੇਚਣ ਦਾ ਸਟਾਲ ਲਗਾ ਕੇ ਕੰਮ ਕਰਦਾ ਸੀ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਗੌਰਵ ਕੱਲ੍ਹ ਆਪਣੇ ਮੋਟਰਸਾਇਕਲ ‘ਤੇ ਸਵਾਰ ਹੋ ਕੇ ਆਪਣੇ ਪਿੰਡ ਜਾ ਰਿਹਾ ਸੀ ਤਾਂ ਅਚਾਨਕ ਉਸ ਦਾ ਮੋਟਰਸਾਇਕਲ ਹਾਦਸਾ ਗ੍ਰਸਤ ਹੋ ਕੇ ਕੰਧ ਵਿੱਚ ਵੱਜ ਗਿਆ। ਕੰਧ ਵਿੱਚ ਵੱਜਣ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਰਾਹਗੀਰਾਂ ਨੇ ਇਸ ਦੀ ਸੂਚਨਾ ਉਸ ਦੇ ਪਰਿਵਾਰ ਨੂੰ ਦੇ ਕੇ ਡੀ.ਐਮ.ਸੀ ਲੁਧਿਆਣਾ ਵਿੱਚ ਦਾਖਲ ਕਰਵਾਇਆ ਪਰ ਉਸ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਪੀ.ਜੀ.ਆਈ ਰੈਫਰ ਕਰ ਦਿੱਤਾ ਪਰ ਉੱਥੇ ਉਸ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਉਸ ਦਾ ਸਸਕਾਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ –  ਸੁਭਾਨਪੁਰ ਪੁਲਿਸ ਨੇ ਨਸ਼ਾ ਤਸਕਰਾਂ ਦੀ ਬਣਾਈ ਰੇਲ੍ਹ! ਮਹਿਲਾ ਦੀ ਦਿੱਤੀ ਜਾਣਕਾਰੀ ਤੇ ਵੱਡੀ ਸਫਲਤਾ ਕੀਤੀ ਹਾਸਲ

 

Exit mobile version