The Khalas Tv Blog Punjab ਜਲੰਧਰ ‘ਚ ਰੇਲਗੱਡੀ ਦੀ ਲਪੇਟ ‘ਚ ਆਇਆ ਲੜਕਾ, ਹੋਈ ਮੌਤ
Punjab

ਜਲੰਧਰ ‘ਚ ਰੇਲਗੱਡੀ ਦੀ ਲਪੇਟ ‘ਚ ਆਇਆ ਲੜਕਾ, ਹੋਈ ਮੌਤ

ਜਲੰਧਰ (Jalandhar) ਦੇ ਬਸ਼ੀਰਪੁਰ ਰੇਲਵੇ ਕਰਾਸਿੰਗ ਨੇੜੇ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਡੀਐਸਪੀ ਸੁਖਜੀਤ ਸਿੰਘ ਦਾ ਪੁੱਤਰ ਹੈ। ਮ੍ਰਿਤਕ ਦੀ ਪਛਾਣ 28 ਸਾਲਾ ਅਜੇ ਪਾਲ ਸਿੰਘ ਉਰਫ ਲਾਲੀ ਵਜੋਂ ਹੋਈ ਹੈ। ਉਸ ਦਾ ਸਿਵਲ ਹਸਪਤਾਲ ਜਲੰਧਰ (Civil Hospital Jalandhar) ਵਿੱਚ ਪੋਸਟਮਾਰਟਮ ਕੀਤਾ ਜਾਵੇਗਾ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਤਲਾਸ਼ੀ ਲਈ ਤਾਂ ਉਸ ਦੀ ਜੇਬ ਵਿੱਚੋਂ ਇਕ ਪਰਚੀ ਮਿਲੀ ਸੀ। ਜਿਸ ’ਤੇ ਡੀਐਸਪੀ ਸੁਖਜੀਤ ਸਿੰਘ ਦਾ ਫੋਨ ਨੰਬਰ ਲਿਖਿਆ ਹੋਇਆ ਸੀ। ਪਹਿਲਾਂ ਤਾਂ ਪੁਲਿਸ ਨੂੰ ਲੱਗਿਆ ਕਿ ਲਾਸ਼ ਅਣਪਛਾਤੀ ਹੈ, ਪਰ ਪੁਲਿਸ ਦੀ ਚਿੰਤਾ ਵੱਧ ਗਈ ਕਿਉਂਕਿ ਉਕਤ ਨੰਬਰ ਡੀ.ਐਸ.ਪੀ. ਦਾ ਨਿਕਲਿਆ।

ਜਦੋਂ ਤੁਰੰਤ ਡੀਐਸਪੀ ਸੁਖਜੀਤ ਨੂੰ ਉਨ੍ਹਾਂ ਦੇ ਨੰਬਰ ’ਤੇ ਫੋਨ ਕੀਤਾ ਗਿਆ ਤਾਂ ਪਤਾ ਲੱਗਾ ਕਿ ਲਾਸ਼ ਡੀਐਸਪੀ ਦੇ ਲੜਕੇ ਦੀ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਵਾਲੀ ਜਗਾ ਤੇ ਪੁਲਿਸ ਨੂੰ ਲਾਲੀ ਦਾ ਕੋਈ ਵੀ ਵਾਹਨ ਨਹੀਂ ਮਿਲੀਆਂ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਇਸ ਜਗਾ ਤੇ ਪੈਦਲ ਹੀ ਪਹੁੰਚਿਆ ਹੈ। ਪੁਲਿਸ ਨੇ ਕਿਹਾ ਕਿ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਸਾਰਾ ਮਾਮਲਾ ਸਪੱਸ਼ਟ ਹੋ ਜਾਵੇਗਾ। ਪੁੱਤਰ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਸਾਰਾ ਪਰਿਵਾਰ ਸਦਮੇ ਵਿੱਚ ਹੈ। ਮ੍ਰਿਤਕ ਦੇ ਭਰਾ ਦੇ ਕੈਨੇਡਾ ਤੋਂ ਬਾਅਦ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ।

Exit mobile version