The Khalas Tv Blog Lok Sabha Election 2024 ਕੈਰੋਂ ਨੂੰ ਪਾਰਟੀ ‘ਚੋਂ ਕੱਢਣ ਤੇ ਕੱਢੇ ਵਲਟੋਹਾ ਦਾ ਵੱਡਾ ਬਿਆਨ
Lok Sabha Election 2024 Punjab

ਕੈਰੋਂ ਨੂੰ ਪਾਰਟੀ ‘ਚੋਂ ਕੱਢਣ ਤੇ ਕੱਢੇ ਵਲਟੋਹਾ ਦਾ ਵੱਡਾ ਬਿਆਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਬਾਦਲ ਨੇ ਆਦੇਸ਼ ਪ੍ਰਤਾਪ ਸਿਘ ਕੈਰੋਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਉਨ੍ਹਾਂ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਲੱਗੇ ਹਨ। ਇਹ ਕਾਰਵਾਈ ਖਡੂਰ ਸਾਹਿਬ ਦੇ ਅਕਾਲੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੀ ਸ਼ਿਕਾਇਤ ਦੇ ਬਾਅਦ ਕੀਤੀ ਗਈ ਹੈ।

ਵਿਧਾਨ ਸਭਾ ਹਲਕਾ ਪੱਟੀ ਤੋਂ ਸਾਬਕਾ ਕੈਬਨਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿੱਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਵਿਰਸਾ ਸਿੰਘ ਵਲਟੋਹਾ ਨੇ ਆਪਣਾ ਪਹਿਲਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਮਿਹਨਤੀ ਵਰਕਰਾਂ ਦਾ ਮਾਣ ਸਨਮਾਨ ਕੀਤਾ ਹੈ ਅਤੇ ਜੋ ਪਾਰਟੀ ਵਿੱਚ ਰਹਿ ਕੇ ਪਾਰਟੀ ਵਿਰੁੱਧ ਗਲਤ ਗਤੀਵਿਧੀਆਂ ਕਰੇਗਾ ਉਹਨੂੰ ਪਾਰਟੀ ਬਾਹਰ ਦਾ ਰਸਤਾ ਵੀ ਵਿਖਾਉਣਾ ਜਾਣਦੀ ਹੈ ਭਾਵੇਂ ਕਿ ਉਹਨਾਂ ਦਾ ਕੋਈ ਵੀ ਹੋਵੇ।

ਫੇਸਬੁੱਕ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਵਲਟੋਹਾ ਨੇ ਕਿਹਾ ਕਿ  ਸਰਦਾਰਾ! ਅੱਜ ਦਿਲ ਜਿੱਤ ਲਿਆ ਈ। ਮੇਰੀ ਜਾਨ ਵੀ ਹਾਜ਼ਰ ਹੈ ਤੇਰੀ ਲਈ। ਤੇਰੇ ਇਸ ਵੱਡੇ ਫੈਸਲੇ ਕਰਕੇ ਮੈਂ ਅੱਜ ਹੀ ਚੋਣ ਜਿੱਤ ਗਿਆ ਹਾਂ। ਧੰਨਵਾਦ ਪ੍ਰਧਾਨ ਜੀ.

ਉਹਨਾਂ ਕਿਹਾ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਈ ਵਾਰ ਉਹਨਾਂ ਨੂੰ ਐਸਾ ਕਰਨ ਤੋਂ ਸਮਝਾਇਆ ਗਿਆ ਪਰ ਉਹ ਬਾਜ ਨਹੀਂ ਆਏ ਅਤੇ ਹਮੇਸ਼ਾ ਹੀ ਪਾਰਟੀ ਦੀਆਂ ਗਲਤ ਗਤੀਵਿਧੀਆਂ ਬਾਰੇ ਸੋਚਦੇ ਰਹੇ । ਜਿਸ ਨੂੰ ਮੁੱਖ ਰੱਖਦੇ ਹੋਏ ਪਾਰਟੀ ਪ੍ਰਧਾਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਉਹਨਾਂ ਪੱਟੀ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਵੱਡੇ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਨਿਤਰਨ ਅਤੇ ਆਉਣ ਵਾਲੀ ਇਕ ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾ ਕੇ ਪੱਟੀ ਹਲਕੇ ਵਿੱਚੋਂ ਕਾਮਯਾਬ ਕਰਨ।

ਇਹ ਵੀ ਪੜ੍ਹੋ – ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ’ਚੋਂ ਡਿਪੋਰਟ ਕਰਨ ਦਾ ਹੁਕਮ, ਜਾਣੋ ਸਾਰਾ ਮਾਮਲਾ

Exit mobile version