The Khalas Tv Blog Punjab “ਤਿੰਨ-ਚਾਰ ਦਿਨਾਂ ‘ਚ ਫੜਿਆ ਇੱਕ ਵੱਡਾ ਬੰਦਾ, ਤਾਰੀਫ਼ ਦੀ ਥਾਂ ਮਿਲ ਰਹੀਆਂ ਨੇ ਗਾਲ੍ਹਾਂ”
Punjab

“ਤਿੰਨ-ਚਾਰ ਦਿਨਾਂ ‘ਚ ਫੜਿਆ ਇੱਕ ਵੱਡਾ ਬੰਦਾ, ਤਾਰੀਫ਼ ਦੀ ਥਾਂ ਮਿਲ ਰਹੀਆਂ ਨੇ ਗਾਲ੍ਹਾਂ”

"A big man caught in three-four days, insults are getting instead of praise"

ਪਟਿਆਲਾ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਟਿਆਲਾ ਵਿੱਚ ਨਵੀਨੀਕਰਨ ਕੀਤੇ ਗਏ ਮਾਤਾ ਕੌਸ਼ੱਲਿਆ ਹਸਪਤਾਲ ਦਾ ਉਦਘਾਟਨ ਕੀਤਾ। ਇਸ ਮੌਕੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਆਪਣੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਗੁਣਗਾਣ ਕੀਤਾ।

ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿੱਚ 50 ਹਜ਼ਾਰ 741 ਕਰੋੜ ਦੀਆਂ ਇੰਡਸਟਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਉਨਾਂ ਨੇ ਕਿਹਾ ਕਿ ਇਸ ਇੰਡਸਟਰੀ ਦੇ ਲੱਗਣ ਕਾਰਨ ਸੂਬੇ ਦੇ 2 ਲੱਖ 82 ਹਜ਼ਾਰ ਨੌਜਵਾਨਾਂ ਨੂੰ ਕੰਮ ਮਿਲੇਗਾ। ਮਾਨ ਨੇ ਦੱਸਿਆ ਕਿ ਰਾਜ ਸਭਾ ਵਿੱਚ ਇਹ ਸਵਾਲ ਕੀਤਾ ਗਿਆ ਕਿ ਹਰ ਰਾਜ ਵਿੱਚ ਕਿੰਨੇ MSME (ਛੋਟੀਆਂ ਫੈਕਟਰੀਆਂ) ਰਜ਼ਿਸਟਰ ਹੋਏ ਹਨ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਆਪਣੇ ਜਵਾਬ ਵਿੱਚ ਪੰਜਾਬ ਨੂੰ ਇੱਕ ਨੰਬਰ ਦੱਸਿਆ। ਮਾਨ ਨੇ ਦੱਸਿਆ ਕਿ ਪੰਜਾਬ ਵਿੱਚ ਨਵੀਆਂ ਛੋਟੀਆਂ ਫੈਕਟਰੀਆਂ 2 ਲੱਖ 79 ਹਜ਼ਾਰ ਰਜਿਸਟਰ ਹੋਈਆਂ ਹਨ।

ਮਾਨ ਨੇ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਵਿਰੋਧੀ ਪਾਰਟੀਆਂ ਨੇ ਆਪਸ ‘ਚ ਹੀ ਕੁਰਸੀ ਦੇ ਖਾਤੇ ਵੰਡੇ ਹੋਏ ਸਨ। ਮਾਨ ਨੇ ਕਿਹਾ ਕਿ ਹੁਣ ਉਹ ਆਪਸ ਵਿੱਚ ਹੀ ਕੀੜੀਆਂ ਵਾਂਗ ਵੱਜ ਰਹੇ ਹਨ। ਮਾਨ ਨੇ ਦੱਸਿਆ ਕਿ ਬਾਗਬਾਨੀ ਘੁਟਾਲੇ ਦਾ 38 ਕਰੋੜ 12 ਲੱਖ ਰੁਪਏ ਵਾਪਸ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਪੈਸੇ ਖਾਣਾ ਸਾਡੀ ਫਿਤਰਤ ਨਹੀਂ ਹੈ।

ਰਾਜਪਾਲ ਨੂੰ ਸੀਐੱਮ ਮਾਨ ਦਾ ਜਵਾਬ

ਮੁੱਖ ਮੰਤਰੀ ਮਾਨ ਨੇ ਰਾਜਪਾਲ ਵੱਲੋਂ ਮੰਗੇ ਗਏ 50 ਹਜ਼ਾਰ ਕਰੋੜ ਰੁਪਏ ਦੇ ਹਿਸਾਬ ਬਾਰੇ ਬੋਲਦਿਆਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਇਸਦਾ ਜਵਾਬ ਦੇਵਾਂਗੇ। ਮਾਨ ਨੇ ਨਾਲ ਹੀ ਕਿਹਾ ਕਿ ਰਾਜਪਾਲ ਨੇ ਇਸ ਤੋਂ ਪਹਿਲਾਂ ਕਦੇ ਵੀ ਪਿਛਲੀਆਂ ਸਰਕਾਰਾਂ ਤੋਂ ਕੋਈ ਹਿਸਾਬ ਨਹੀਂ ਸੀ ਮੰਗਿਆ।

ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਵਿੱਚ ਸਿਹਤ ਕ੍ਰਾਂਤੀ ਸ਼ੁਰੂ ਹੋਣ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਹਸਪਤਾਲਾਂ ਨੂੰ ਹੀ ਅਪਗ੍ਰੇਡ ਕਰ ਦਿੱਤਾ ਹੈ। ਪੰਜਾਬ ਦੇ ਕਿਸੇ ਵੀ ਹਸਪਤਾਲ ਵਿੱਚ ICU ਨਹੀਂ ਹੈ। ਕੇਜਰੀਵਾਲ ਨੇ ਕਿਹਾ ਕਿ ਜੋ ਮਹਿੰਗਾ ਇਲਾਜ਼ ਪ੍ਰਾਈਵੇਟ ਹਸਪਤਾਲਾਂ ਵਿੱਚ ਹੁੰਦਾ ਸੀ, ਹੁਣ ਉਹ ਇਲਾਜ਼ ਸਰਕਾਰੀ ਹਸਪਤਾਲਾਂ ਵਿੱਚ ਹੋਵੇਗਾ। ਕੇਜਰੀਵਾਲ ਨੇ ਕਿਹਾ ਕਿ ਸਰਕਾਰ ਸੂਬੇ ਵਿੱਚ 40 ਹਸਪਤਾਲ ਤਿਆਰ ਕਰਨ ਜਾ ਰਹੀ ਹੈ, ਜਿਨਾਂ ਵਿੱਚ ICU, ਆਪ੍ਰੇਸ਼ਨ ਥਿਏਟਰ , ਐਮਰਜ਼ੈਂਸੀ ਵਾਰਡ ਵੀ ਹੋਣਗੇ। ਇਨ੍ਹਾਂ ਹਸਪਤਾਲਾਂ ਵਿੱਚ ਦਵਾਈਆਂ, ਟੈਸਟ ਅਤੇ ਸਾਰਾ ਇਲਾਜ਼ ਮੁਫਤ ਕੀਤਾ ਜਾਵੇਗਾ।

ਖਹਿਰਾ ਉੱਤੇ ਕੇਜਰੀਵਾਲ ਦਾ ਨਿਸ਼ਾਨਾ

ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਦੇਸ਼ ਵਿੱਚ ਨਸ਼ੇ ਕਰਕੇ ਅਤੇ ਨਸ਼ੇ ਦੀ ਰਾਜਧਾਨੀ ਕਰਕੇ ਜਾਣਿਆ ਜਾਂਦਾ ਸੀ। ਪੰਜਾਬ ਸਰਕਾਰ ਨੇ ਨਸ਼ੇ ਖ਼ਿਲਾਫ਼ ਜੰਗ ਛੇੜੀ ਹੋਈ ਹੈ। ਸੁਖਪਾਲ ਖਹਿਰਾ ਉੱਤੇ ਅਸਿੱਧੇ ਤੌਰ ਉੱਤੇ ਨਿਸ਼ਾਨਾ ਸਾਧਦਿਆਂ ਕੇਜਰੀਵਾਲ ਨੇ ਕਿਹਾ ਕਿ 3-4 ਦਿਨ ਪਹਿਲਾਂ ਨਸ਼ਾ ਤਸਕਰੀ ਦੇ ਕੇਸ ਵਿੱਚ ਇੱਕ ਬਹੁਤ ਵੱਡਾ ਆਦਮੀ ਫੜਿਆ ਗਿਆ ਹੈ ਅਤੇ ਇਸ ਗ੍ਰਿਫਤਾਰੀ ‘ਤੇ ਕੁਝ ਲੋਕ ਭਗਵੰਤ ਮਾਨ ਨੂੰ ਗਾਲ੍ਹਾਂ ਕੱਢ ਰਹੇ ਹਨ। ਉਨਾਂ ਨੇ ਕਿਹਾ ਕਿ ਸਾਡੀ ਲੜਾਈ ਕਿਸੇ ਵਿਅਕਤੀ ਨਾਲ ਨਹੀਂ ਸਗੋਂ ਨਸ਼ੇ ਖ਼ਿਲਾਫ ਹੈ।

Exit mobile version