The Khalas Tv Blog International ਈਰਾਨ ‘ਚ ਵੱਡਾ ਹਾਦਸਾ, ਰਾਸ਼ਟਰਪਤੀ ਇਬ੍ਰਾਹਿਮ ਰਾਇਸੀ ਦੇ ਹੈਲੀਕਾਪਟਰ ਦੀ ਹਾਰਡ ਲੈਂਡਿੰਗ, ਮਚੀ ਹਫੜਾ-ਦਫੜੀ
International

ਈਰਾਨ ‘ਚ ਵੱਡਾ ਹਾਦਸਾ, ਰਾਸ਼ਟਰਪਤੀ ਇਬ੍ਰਾਹਿਮ ਰਾਇਸੀ ਦੇ ਹੈਲੀਕਾਪਟਰ ਦੀ ਹਾਰਡ ਲੈਂਡਿੰਗ, ਮਚੀ ਹਫੜਾ-ਦਫੜੀ

ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਦਾ ਹੈਲੀਕਾਪਟਰ ਕੈਸ਼ ਹੋ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਹੈਲੀਕਾਟਰ ਉਸ ਫਲੀਟ ਜਾਂ ਟੀਮ ਦਾ ਹਿੱਸਾ ਹੈ ਜੋ ਰਾਸ਼ਟਰਪਤੀ ਦੇ ਕਾਫਲੇ ਵਿਚ ਸ਼ਾਮਲ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਕ੍ਰੈਸ਼ ਹੋਣ ਦੇ ਤੁਰੰਤ ਬਾਅਦ ਉਸ ਹੈਲੀਕਾਪਟਰ ਦੀ ਹਾਰਡ ਲੈਂਡਿੰਗ ਕਰਾਈ ਗਈ ਹੈ ਜਿਸ ਵਿਚ ਰਾਸ਼ਟਰਪਤੀ ਇਬਰਾਹਿਮ ਰਾਇਸੀ ਸਵਾਰ ਸਨ। ਰਾਇਸੀ ਦੇ ਕਾਫਲੇ ਵਿਚ ਤਿੰਨ ਹੈਲੀਕਾਪਟਰ ਸਨ, ਇਨ੍ਹਾਂ ਵਿਚੋਂ ਇਕ ਕ੍ਰੈਸ਼ ਹੋਇਆ ਹੈ, ਇਕ ਦੀ ਹਾਰਡ ਲੈਂਡਿੰਗ ਹੋਈ ਹੈ। ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਜੋ ਹੈਲੀਕਾਪਟਰ ਕ੍ਰੈਸ਼ ਹੋਇਆ ਹੈ, ਉਹ ਤਿੰਨਾਂ ਵਿਚੋਂ ਕਿਹੜਾ ਹੈ।

ਇੰਟਰਨੈਸ਼ਨਲ ਰਿਪੋਰਟਮ ਮੁਤਾਬਕ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਲਿਜਾ ਰਹੇ ਇਕ ਹੈਲੀਕਾਪਟਰ ਨੂੰ ਉਸ ਸਮੇਂ ਐਮਰਜੈਂਸੀ ਸਥਿਤੀ ਵਿਚ ਉਤਾਰਿਆ ਗਿਆ ਜਦੋਂ ਉਨ੍ਹਾਂ ਦੇ ਕਾਫਲੇ ਦਾ ਇਕ ਹੋਰ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਰੈਸਕਿਊ ਸ਼ੁਰੂ ਕਰ ਦਿੱਤਾ ਗਿਆ ਤੇ ਬਚਾਅ ਕਰਮੀ ਮੌਕੇ ‘ਤੇ ਪਹੁੰਚ ਗਏ ਹਨ।

ਹੈਲੀਕਾਪਟਰ ਦੇ ਨਾਲ ਕੀ ਵਾਪਰਿਆ, ਇਸ ਸਬੰਧੀ ਅਜੇ ਕੋਈ ਜਾਣਕਾਰੀ ਨਹੀਂ ਹੈ ਪਰ ਉਮੀਦ ਹੈ ਕਿ ਰਾਈਸੀ ਸੁਰੱਖਿਅਤ ਹਨ। ਰਾਈਸੀ ਈਰਾਨ ਦੇ ਪੂਰਬੀ ਅਜਰਬੈਜਾਨ ਸੂਬੇ ਵਿਚ ਜਾ ਰਹੇ ਸਨ। 63 ਸਾਲ ਦੇ ਰਾਇਸੀ ਈਰਾਨ ਦੇ ਕੱਟੜਪੰਥੀ ਨੇਤਾ ਹਨ ਜਿਨ੍ਹਾਂ ਨੇ ਦੇਸ਼ ਦੀ ਨਿਆਂਪਾਲਿਕਾ ਦੀ ਅਗਵਾਈ ਕੀਤੀ ਸੀ।

ਇਹ ਹਾਦਸਾ ਉਸ ਸਥਾਨ ‘ਤੇ ਵਾਪਰਿਆ ਜਿੱਥੇ ਸੰਘਣਾ ਜੰਗਲ ਅਤੇ ਪਹਾੜੀਆਂ ਹਨ। ਈਰਾਨ ਸਰਕਾਰ ਨੇ ਖੋਜ ਲਈ 40 ਟੀਮਾਂ ਬਣਾਈਆਂ ਹਨ। ਬੀਤੀ ਰਾਤ ਤੋਂ ਸਰਚ ਆਪਰੇਸ਼ਨ ਜਾਰੀ ਹੈ।

ਇਹ ਵੀ ਪੜ੍ਹੋ – ਗੁਜਰਾਤ ਪੁਲਿਸ ਦੀਆਂ 7 ਕੰਪਨੀਆਂ ਪਹੁੰਚੀਆਂ ਪੰਜਾਬ : ਪ੍ਰਧਾਨ ਮੰਤਰੀ ਦੀ ਰੈਲੀ ਤੋਂ ਪਹਿਲਾਂ ਸੁਰੱਖਿਆ ਵਧਾਈ ਗਈ

Exit mobile version