The Khalas Tv Blog International ਪੂਰਬੀ ਕਿਊਬਾ ਵਿਚ ਆਇਆ 6.8 ਤੀਬਰਤਾ ਦਾ ਭੂਚਾਲ, ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ
International

ਪੂਰਬੀ ਕਿਊਬਾ ਵਿਚ ਆਇਆ 6.8 ਤੀਬਰਤਾ ਦਾ ਭੂਚਾਲ, ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ

ਕਿਊਬਾ : ਕੈਰੇਬੀਅਨ ਸਾਗਰ ‘ਚ ਸਥਿਤ ਕਿਊਬਾ ਟਾਪੂ ‘ਚ ਤੂਫਾਨ ਅਤੇ ਬਲੈਕਆਊਟ ਤੋਂ ਬਾਅਦ ਐਤਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.8 ਸੀ। । ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਸੈਂਟੀਆਗੋ ਡੀ ਕਿਊਬਾ ਅਤੇ ਆਸਪਾਸ ਦੇ ਪੇਂਡੂ ਖੇਤਰਾਂ ਦੀਆਂ ਇਮਾਰਤਾਂ ਹਿੱਲ ਗਈਆਂ। ਘਟਨਾ ‘ਤੇ ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼-ਕੈਨੇਲ ਨੇ ਟਵਿੱਟਰ ‘ਤੇ ਕਿਹਾ ਕਿ ਭੂਚਾਲ ਕਰਕੇ ਜ਼ਮੀਨ ਖਿਸਕ ਗਈ ਹੈ। ਘਰਾਂ ਅਤੇ ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਪਹੁੰਚਿਆ ਹੈ।

ਅਸੀਂ ਨੁਕਸਾਨ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਸਾਡਾ ਪਹਿਲਾ ਨਿਸ਼ਾਨਾ ਲੋਕਾਂ ਦੀ ਜਾਨ ਬਚਾਉਣਾ ਹੈ। ਇਸ ਦੌਰਾਨ ਰਾਇਟਰਜ਼ ਨੇ ਸਥਾਨਕ ਨਿਵਾਸੀਆਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਇੰਨਾ ਭਿਆਨਕ ਭੂਚਾਲ ਕਦੇ ਨਹੀਂ ਦੇਖਿਆ ਸੀ। ਉਨ੍ਹਾਂ ਦੱਸਿਆ ਕਿ ਮਕਾਨ ਅਤੇ ਇਮਾਰਤਾਂ ਹਿੱਲ ਗਈਆਂ ਅਤੇ ਘਰ ਵਿੱਚ ਮੌਜੂਦ ਅਲਮਾਰੀਆਂ ਦੇ ਨਾਲ-ਨਾਲ ਭਾਂਡੇ, ਸ਼ੀਸ਼ੇ ਅਤੇ ਫੁੱਲਦਾਨ ਖਿੱਲਰ ਗਏ।

ਕਿਊਬਾ ਦੇ ਅਧਿਕਾਰੀਆਂ ਨੂੰ ਦਿੱਤੀ ਚੇਤਾਵਨੀ 
USGS ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 6.8 ਸੀ, ਜਿਸ ਦਾ ਕੇਂਦਰ ਜ਼ਮੀਨ ਤੋਂ 14 ਕਿਲੋਮੀਟਰ ਅੰਦਰ ਸੀ। ਅਮਰੀਕੀ ਏਜੰਸੀ ਮੁਤਾਬਕ ਕਿਊਬਾ ‘ਚ ਭੂਚਾਲ ਤੋਂ ਪਹਿਲਾਂ ਨੇੜਲੇ ਇਲਾਕਿਆਂ ‘ਚ 5.9 ਤੀਬਰਤਾ ਦੇ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕਿਊਬਾ ਦੇ ਅਧਿਕਾਰੀਆਂ ਨੇ ਕਿਹਾ ਕਿ ਪਹਿਲੇ ਦੋ ਤੋਂ ਬਾਅਦ 15 ਤੋਂ ਵੱਧ ਝਟਕੇ ਮਹਿਸੂਸ ਕੀਤੇ ਗਏ ਅਤੇ ਸਥਾਨਕ ਲੋਕਾਂ ਨੂੰ ਚੌਕਸ ਰਹਿਣ ਦੀ ਚੇਤਾਵਨੀ ਦਿੱਤੀ ਕਿਉਂਕਿ ਹੋਰ ਝਟਕੇ ਵੀ ਆਉਣ ਦੀ ਸੰਭਾਵਨਾ ਹੈ।

Exit mobile version