The Khalas Tv Blog Punjab ਚੱਪਲਾਂ ਨਾਲ ਬਣਾਇਆ 5911 ਟਰੈਕਟਰ
Punjab

ਚੱਪਲਾਂ ਨਾਲ ਬਣਾਇਆ 5911 ਟਰੈਕਟਰ

‘ਦ ਖ਼ਾਲਸ ਬਿਊਰੋ :- ਰਬੜ ਦੀਆਂ ਚੱਪਲਾਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਕਲਾਕ੍ਰਿਤਾਂ ਬਣਾ ਕੇ ਨਾਮਣਾ ਖੱਟ ਚੁੱਕੇ ਮਾਨਸਾ ਦੇ ਪਿੰਡ ਬੁਰਜ ਰਾਠੀ ਦੇ ਗੁਰਮੀਤ ਸਿੰਘ ਨੇ ਹੁਣ ਮਰਹੂਮ ਪੰਜਾਬੀ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਸੰਦੀਦਾ ਟਰੈਕਟਰ 5911 ਦੇ ਮਾਡਲ ਬਣਾਏ ਹਨ, ਜਿਸ ਨੂੰ ਗੁਰਮੀਤ ਸਿੰਘ ਜਲਦੀ ਹੀ ਸਿੱਧੂ ਮੂਸੇਵਾਲਾ ਦੇ ਸਮਾਰਕ ਉੱਤੇ ਲਿਜਾ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕਰੇਗਾ। ਗੁਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਸਿੱਧੂ ਮੂਸੇਵਾਲਾ ਮੇਰੇ ਕਲਾ ਕੇਂਦਰ ਉੱਤੇ ਆਏ ਸਨ ਤਾਂ ਉਨ੍ਹਾਂ 5911 ਟ੍ਰੈਕਟਰ ਬਣਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ, ਜਿਸ ਨੂੰ ਪੂਰਾ ਕਰਦਿਆਂ ਹੁਣ ਮੈਂ 5911 ਟ੍ਰੈਕਟਰ ਬਣਾ ਕੇ ਉਹਨਾਂ ਦੇ ਸਮਾਰਕ ਉੱਤੇ ਲੈ ਕੇ ਜਾਵਾਂਗਾ।

ਗੁਰਮੀਤ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਨੇ ਦੁਬਾਰਾ ਇਸ ਕਲਾ ਕੇਂਦਰ ਵਿੱਚ ਆਉਣਾ ਸੀ, ਪਰ ਦੁੱਖ ਦੀ ਗੱਲ ਹੈ ਕਿ ਸਿੱਧੂ ਮੂਸੇਵਾਲਾ ਅੱਜ ਸਾਡੇ ਵਿਚਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣਾ ਫਰਜ਼ ਸਮਝਦੇ ਹੋਏ ਹੁਣ ਇਹ 5911 ਟਰੈਕਟਰ ਤਿਆਰ ਕੀਤਾ ਹੈ, ਜਿਸ ਨੂੰ ਸਿੱਧੂ ਮੂਸੇਵਾਲਾ ਦੇ ਸਮਾਰਕ ਉੱਤੇ ਰੱਖ ਕੇ ਆਵਾਂਗਾ।

 

ਖਰਚੇ ਬਾਰੇ ਗੱਲ ਕਰਦਿਆਂ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਟਰੈਕਟਰ ਉੱਪਰ ਕੋਈ ਜ਼ਿਆਦਾ ਖਰਚਾ ਨਹੀਂ ਹੋਇਆ ਬਲਕਿ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ। ਉਹਨਾਂ ਦੱਸਿਆ ਕਿ ਇੱਕ ਟਰੈਕਟਰ ਨੂੰ ਬਣਾਉਣ ਵਿੱਚ 15 ਤੋਂ 20 ਦਿਨ ਲੱਗਦੇ ਹਨ, ਕਿਉਂਕਿ ਇਸਦਾ ਹਰ ਇੱਕ ਹਿੱਸਾ ਦਾਇਰੇ ਅਨੁਸਾਰ ਹੀ ਲੱਗਦਾ ਹੈ। ਉਨ੍ਹਾਂ ਕਿਹਾ ਕਿ ਇਸ ਟਰੈਕਟਰ ਵਿੱਚ ਲਗਾਇਆ ਗਿਆ ਹਰ ਇੱਕ ਹਿੱਸਾ ਤਿੱਖੇ ਚਾਕੂਆਂ ਨਾਲ ਚੱਪਲ ਨੂੰ ਕੱਟ ਕੇ ਬਣਾਇਆ ਗਿਆ ਹੈ ਤੇ ਇਹ ਪੂਰਾ ਟਰੈਕਟਰ ਚੱਪਲਾਂ ਨਾਲ ਬਣਿਆ ਹੈ ਅਤੇ ਇਸ ਵਿੱਚ ਕੋਈ ਵੀ ਲੱਕੜੀ, ਮੇਖ ਜਾਂ ਕਿੱਲਾਂ ਦਾ ਇਸਤੇਮਾਲ ਨਹੀਂ ਕੀਤਾ ਗਿਆ।

 

Exit mobile version