The Khalas Tv Blog India ਰਾਜਸਥਾਨ ‘ਚ 150 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੀ ਸਾਢੇ ਤਿੰਨ ਸਾਲ ਦੀ ਬੱਚੀ, ਬਚਾਅ ਮੁਹਿੰਮ ਜਾਰੀ
India

ਰਾਜਸਥਾਨ ‘ਚ 150 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੀ ਸਾਢੇ ਤਿੰਨ ਸਾਲ ਦੀ ਬੱਚੀ, ਬਚਾਅ ਮੁਹਿੰਮ ਜਾਰੀ

ਰਾਜਸਥਾਨ ਦੇ ਬਹਿਰੋਰ ਜ਼ਿਲ੍ਹੇ ਦੇ ਕੋਟਪੁਤਲੀ ਵਿੱਚ ਸਾਢੇ ਤਿੰਨ ਸਾਲ ਦੀ ਬੱਚੀ 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਈ। ਉਸ ਨੂੰ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।ਇਸ ਦੇ ਲਈ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

ਇਹ ਬੱਚੀ ਆਪਣੇ ਖੇਤਾਂ ‘ਚ ਖੇਡਦੇ ਹੋਏ ਬੋਰਵੈੱਲ ‘ਚ ਡਿੱਗ ਗਈ ਸੀ। ਬੱਚੀ ਦੀ ਮਾਂ ਢੋਲੀ ਦੇਵੀ ਨੇ ਪੀਟੀਆਈ ਨੂੰ ਦੱਸਿਆ, “ਮੈਂ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਮੇਰੀ ਬੇਟੀ ਨੂੰ ਬਚਾਇਆ ਜਾਵੇ।”

ਏਐਨਆਈ ਨਾਲ ਗੱਲ ਕਰਦੇ ਹੋਏ ਕੋਟਪੁਤਲੀ ਦੇ ਐਸਡੀਐਮ ਬ੍ਰਜੇਸ਼ ਚੌਧਰੀ ਨੇ ਕਿਹਾ, “ਕੋਟਪੁਤਲੀ ਤਹਿਸੀਲ ਦੇ ਕੀਰਤਪੁਰ ਪਿੰਡ ਵਿੱਚ ਇੱਕ ਸਾਢੇ ਤਿੰਨ ਸਾਲ ਦੀ ਬੱਚੀ ਬੋਰਵੈੱਲ ਵਿੱਚ ਡਿੱਗ ਗਈ ਹੈ। ਪ੍ਰਸ਼ਾਸਨ ਅਤੇ ਮੈਡੀਕਲ ਟੀਮ ਇੱਥੇ ਪਹੁੰਚ ਗਈ ਹੈ। ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ। ਬਚਾਅ ਕਾਰਜ ਜਾਰੀ ਹੈ।” ਹੈ।”

Exit mobile version