The Khalas Tv Blog Punjab 120 ਸਾਲਾ ਔਰਤ ਦੀ ਹੋਈ ਮੌਤ! ਪਰਿਵਾਰ ਨੇ ਖੁਸ਼ੀ ਮਨਾ ਦਿੱਤੀ ਵਿਦਾਈ
Punjab

120 ਸਾਲਾ ਔਰਤ ਦੀ ਹੋਈ ਮੌਤ! ਪਰਿਵਾਰ ਨੇ ਖੁਸ਼ੀ ਮਨਾ ਦਿੱਤੀ ਵਿਦਾਈ

ਬਿਉਰੋ ਰਿਪੋਰਟ – ਫਾਜ਼ਿਲਕਾ (Fazilka) ਜ਼ਿਲ੍ਹੇ ਦੇ ਪਿੰਡ ਘੁਬਾਇਆ ਵਿਚ ਅੱਜ 120 ਸਾਲਾ ਔਰਤ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਈ ਹੈ। 120 ਸਾਲ ਦੀ ਉਮਰ ਦੀ ਹੋਣ ਕਾਰਨ ਉਨ੍ਹਾਂ ਦੇ ਪਰਿਵਾਰ ਵੱਲੋਂ ਮਾਇਆ ਬਾਈ ਨੂੰ ਖੁਸ਼ੀ ਨਾਲ ਅੰਤਿਮ ਵਿਦਾਈ ਦਿੱਤੀ ਹੈ। ਪੂਰੇ ਪਰਿਵਾਰ ਵੱਲੋਂ ਪਿੰਡ ਵਿਚ ਪਟਾਕੇ ਚਲਾ ਕੇ ਤੇ ਢੋਲ ਵਜਾ ਕੇ ਮਾਇਆ ਬਾਈ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ। ਮਾਇਆ ਬਾਈ ਦੇ ਪਰਿਵਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੀ ਉਮਰ 120 ਸਾਲ ਦੀ ਸੀ ਅਤੇ ਉਨ੍ਹਾਂ ਦਾ ਜਨਮ ਪਾਕਿਸਤਾਨ ਵਿਚ ਹੋਇਆ ਸੀ।

ਦੱਸ ਦੇਈਏ ਕਿ ਮ੍ਰਿਤਕ ਮਾਇਆ ਬਾਈ ਦੇ ਪੰਜ ਪੁੱਤਰ ਅਤੇ ਦੋ ਧੀਆਂ ਹਨ ਜੋ ਵਿਆਹੇ ਹੋਏ ਹਨ ਅਤੇ ਉਨ੍ਹਾਂ ਦੇ ਬੱਚੇ ਵੀ ਹਨ। ਅਜਿਹੇ ‘ਚ ਮ੍ਰਿਤਕ ਔਰਤ ਨੇ ਚੌਥੀ ਪੀੜ੍ਹੀ ਦੇ ਦਰਸ਼ਨ ਕਰਕੇ ਆਪਣੀ ਸੰਸਾਰਕ ਯਾਤਰਾ ਪੂਰੀ ਕੀਤੀ ਹੈ। ਇਹ ਗੱਲ ਆਪਣੇ ਆਪ ਵਿਚ ਅਨੋਖੀ ਹੈ ਕਿ ਕੋਈ ਇਨਸਾਨ ਇੰਨੀ ਵੱਡੀ ਉਮਰ ਪੂਰੀ ਕਰਕੇ ਇਸ ਦੁਨੀਆਂ ਵਿੱਚੋਂ ਜਾਵੇ।

ਇਹ ਵੀ ਪੜ੍ਹੋ –  ਜਗਮੀਤ ਬਰਾੜ ਨੇ ਜ਼ਿਮਨੀ ਚੋਣ ਲੜਨ ਦਾ ਕੀਤਾ ਐਲਾਨ! ਸੁਖਬੀਰ ਬਾਦਲ ਨਾਲ ਫਿਰ ਪੈ ਸਕਦਾ ਪੇਚਾ

 

Exit mobile version