The Khalas Tv Blog International 10 ਸਾਲ ਦੀ ਮਾਸੂਮ ਨਾਲ 80 ਸਾਲਾ ਬੁੱਢੇ ਨੇ ਕੀਤਾ ਵਿਆਹ
International

10 ਸਾਲ ਦੀ ਮਾਸੂਮ ਨਾਲ 80 ਸਾਲਾ ਬੁੱਢੇ ਨੇ ਕੀਤਾ ਵਿਆਹ

A 10-year-old girl and a married Hindu woman were kidnapped and married

ਪਾਕਿਸਤਾਨ ਵਿੱਚ ਇੱਕ 80 ਸਾਲਾਂ ਦੇ ਬੁੱਢੇ ਵਿਅਕਤੀ ਨੇ ਇੱਕ 10 ਸਾਲ ਦੀ ਮਾਸੂਮ ਬੱਚੀ ਨਾਲ ਜਬਰੀ ਨਿਕਾਹ ਕਰਵਾ ਲਿਆ।

‘ਦ ਖ਼ਾਲਸ ਬਿਊਰੋ : ਪਾਕਿਸਤਾਨ ਵਿੱਚ ਸਾਹਮਣੇ ਆਈ ਇੱਕ ਹੋਰ ਘਟਨਾ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ, ਜਿੱਥੇ ਦਾਦੇ ਦੀ ਉਮਰ ਦੇ ਇੱਕ ਬੁੱਢੇ ਵਿਅਕਤੀ ਨੇ ਮਾਸੂਮ ਬੱਚੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ। ਪਾਕਿਸਤਾਨ ਵਿੱਚ ਇੱਕ 80 ਸਾਲਾਂ ਦੇ ਬੁੱਢੇ ਵਿਅਕਤੀ ਨੇ ਇੱਕ 10 ਸਾਲ ਦੀ ਮਾਸੂਮ ਬੱਚੀ ਨਾਲ ਜਬਰੀ ਨਿਕਾਹ ਕਰਵਾ ਲਿਆ।

ਮੀਡੀਆ ਰਿਪੋਰਟਾਂ ਮੁਤਾਬਕ ਘਟਨਾ ਸਿੰਧ ਦੇ ਸ਼ੇਖ ਭੀਰਕੀਓ ਇਲਾਕੇ ਵਿਚ ਵਾਪਰੀ, ਜਿੱਥੇ ਮੀਨਾ ਬਜਾਨੀ ਨਾਂ ਦੀ 10 ਸਾਲਾਂ ਦੀ ਹਿੰਦੂ ਕੁੜੀ ਨੂੰ ਧੋਬ ਘਾਟ ਤੋਂ ਅਗਵਾ ਕਰ ਕੇ ਧਰਮ ਪਰਿਵਰਤਨ ਕੀਤਾ ਗਿਆ ਤੇ 80 ਸਾਲਾ ਮੁੱਲਾ ਰਾਸ਼ਿਦ ਨਾਲ ਨਿਕਾਹ ਕਰਵਾ ਦਿੱਤਾ ਗਿਆ।

ਇਕ ਹੋਰ ਮਾਮਲੇ ਵਿਚ ਸ਼ਾਂਤੀ ਮੇਘਵਰ ਨਾਂ ਦੀ ਵਿਆਹੁਤਾ ਔਰਤ ਨੂੰ ਮਨਜ਼ੂਰ ਸ਼ੇਖ, ਸੁਲਤਾਨ ਸ਼ੇਖ, ਗਬ ਸ਼ੇਖ ਤੇ ਜਾਵੇਦ ਨੇ ਸਿੰਧ ਦੇ ਟਾਂਡੂ ਮੁਹੰਮਨ ਖਾਨ ਜ਼ਿਲ੍ਹੇ ਵਿਚਲੇ ਉਸਦੇ ਘਰ ਵਿਚੋਂ ਅਗਵਾ ਕਰ ਲਿਆ ਤੇ ਧਰਮ ਪਰਿਵਰਤਨ ਕਰ ਕੇ ਉਸਦਾ ਮਨਜ਼ੂਰ ਸ਼ੇਖ ਨਾਲ ਨਿਕਾਹ ਕਰਵਾ ਦਿੱਤਾ ਗਿਆ।

Exit mobile version