ਸਸਪੈਂਡ IG ਪਰਮਰਾਜ ਸਿੰਘ ਉਮਰਾਨੰਗਲ ਮੁੜ ਬਹਾਰ ! ਕੋਟਕਪੂਰਾ ਤੇ ਬਹਿਬਲਕਲਾਂ ਗੋਲੀਕਾਂਡ ‘ਚ ਸਸਪੈਂਡ ਸਨ !

 

ਬਿਉਰੋ ਰਿਪੋਰਟ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ (Punjab haryana High court) IG ਪਰਮਰਾਜ ਸਿੰਘ ਉਮਰਾਨੰਗਲ (Paramraj umranagal) ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਹੈ । ਉਮਰਾਨੰਗਲ ਦੇ ਖਿਲਾਫ਼ ਕੋਟਕਪੂਰਾ,ਬਹਿਬਲਕਲਾਂ ਫਾਇਰਿੰਗ ਅਤੇ ਡਰੱਗ ਮਾਮਲੇ ਵਿੱਚ FIR ਦਰਜ ਹੈ । ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਸੀ । ਸ਼ੁੱਕਰਵਾਰ ਨੂੰ ਹਾਈਕੋਰਟ ਵਿੱਚ ਸੁਣਵਾਈ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਦਾ ਸਸਪੈਂਡ ਆਰਡਰ ਰੱਦ ਕਰ ਦਿੱਤਾ ਹੈ ।

5 ਸਾਲ ਤੋਂ IG ਪਰਮਰਾਜ ਸਿੰਘ ਉਮਰਾਨੰਗਲ ਸਸਪੈਂਡ ਸਨ। ਅਦਾਲਤ ਵਿੱਚ ਉਮਰਾਨੰਗਲ ਦੇ ਵਕੀਲ ਵੱਲੋਂ ਆਪਣੇ ਸਸਪੈਨਸ਼ਨ ਨੂੰ ਚੁਣੌਤੀ ਦਿੱਤੀ ਗਈ ਸੀ,ਜਿਸ ਵਿੱਚ ਕਿਹਾ ਗਿਆ ਸੀ ਇੱਕ IPS ਅਫਸਰ ਨੂੰ ਸਸਪੈਂਡ ਕਰਨ ਦਾ ਜਿਹੜਾ ਨਿਯਮ ਹੁੰਦਾ ਹੈ ਉਸ ਦਾ ਪਾਲਨ ਨਹੀਂ ਕੀਤਾ ਗਿਆ ਹੈ,ਸਿਰਫ਼ ਸਿਆਸੀ ਰੰਜਿਸ਼ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ। ਉਮਰਾਨੰਗਰਲ ਦੇ ਵਕੀਲ ਨੇ ਕਿਹਾ 60 ਦਿਨਾਂ ਦੇ ਅੰਦਰ ਸਸਪੈਨਸ਼ਨ ਨੂੰ ਰੀਵਿਉ ਕੀਤਾ ਜਾਂਦਾ ਹੈ ਪਰ ਉਸ ਨਿਯਮ ਦਾ ਵੀ ਪਾਲਨ ਨਹੀਂ ਕੀਤਾ ਗਿਆ ਹੈ । ਹੁਣ ਤੱਕ ਇਹ ਸਾਫ ਨਹੀਂ ਹੋਇਆ ਹੈ ਕਿ ਅਦਾਲਤ ਨੇ ਕਿੰਨੇ ਦਿਨਾਂ ਦੇ ਅੰਦਰ ਉਮਰਾਨੰਗਲ ਨੂੰ ਬਹਾਰ ਕਰਨ ਦੇ ਨਿਰਦੇਸ਼ ਦਿੱਤੇ ਹਨ । ਹਾਈਕੋਰਟ ਦੇ ਆਰਡਰ ਦੇ ਖਿਲਾਫ ਪੰਜਾਬ ਸਰਕਾਰ ਸੁਪਰੀਮ ਕੋਰਟ ਆਏਗੀ ਜਾਂ ਨਹੀਂ,ਇਸ ਬਾਰੇ ਹੁਣ ਤੱਕ ਕੁੱਝ ਵੀ ਸਾਫ ਨਹੀ । ਪਰ ਕੋਟਕਪੂਰਾ ਅਤੇ ਬਹਿਬਲਕਲਾਂ ਦੇ ਮੁਖ ਮੁਲਜ਼ਮਾਂ ਵਿੱਚੋਂ ਇੱਕ ਪਰਮਰਾਜ ਸਿੰਘ ਉਮਰਾਨੰਗਲ ਨੂੰ ਰਾਹਤ ਮਿਲਣ ਤੋਂ ਬਾਅਦ ਹੁਣ ਇਸ ‘ਤੇ ਸਿਆਸਤ ਜ਼ਰੂਰ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਨੂੰ ਲੈਕੇ ਮਾਨ ਸਰਕਾਰ ‘ਤੇ ਗੰਭੀਰ ਸਵਾਲ ਚੁੱਕੇ ਹਨ ।

ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਗ੍ਰਹਿ ਵਿਭਾਗ ਵੀ ਹੈ ਪਰ ਬੇਅਦਬੀ ਵਰਗੇ ਸੰਗੀਨ ਮਾਮਲੇ ਵਿੱਚ ਉਨ੍ਹਾਂ ਦੀ ਸਰਕਾਰ ਫੇਲ੍ਹ ਸਾਹਿਬ ਹੋਈ ਹੈ,ਇਸੇ ਲਈ IG ਪਰਮਰਾਜ ਸਿੰਘ ਉਮਰਾਨੰਗਲ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਣਾ ਹੋਵੇਗਾ ਕਿ ਆਖਿਰ ਉਸ ਨੇ ਸੌਦਾ ਸਾਧ ਖਿਲਾਫ 295A ਧਾਰਮਿਕ ਭਾਵਨਾਵਾ ਭੜਕਾਉਣ ਦੇ ਕੇਸ ਨੂੰ 20 ਮਹੀਨਿਆਂ ਤੋਂ ਕਿਉਂ ਨਹੀਂ ਮਨਜ਼ੂਰੀ ਦਿੱਤੀ ਹੈ,ਕੀ ਤੁਹਾਡੇ ‘ਤੇ ਅਰਵਿੰਦ ਕੇਜਰੀਵਾਲ ਅਤੇ ਡੇਰੇ ਦਾ ਕੋਈ ਪਰੈਸ਼ਨ ਸੀ ।