The Khalas Tv Blog India ਪੂਰੇ ਦੇਸ਼ ਦੇ ਕਿਸਾਨਾਂ ਦਾ ਸਭ ਤੋਂ ਵੱਡਾ ਹਮਦਰਦ ਚਲਾ ਗਿਆ ! ਇੱਕ ‘ਅਕਾਲ’ ਨੇ ਜੀਵਨ ਬਦਲ ਦਿੱਤਾ ! IPS ਦੀ ਨੌਕਰੀ ਛੱਡੀ,ਪਰਿਵਾਰ ਦਾ ਸੁਪਨਾ ਭੁੱਲਿਆ ! ਹਰੀ ਕ੍ਰਾਂਤੀ ਸੀ ਜਨਮਦਾਤਾ !
India

ਪੂਰੇ ਦੇਸ਼ ਦੇ ਕਿਸਾਨਾਂ ਦਾ ਸਭ ਤੋਂ ਵੱਡਾ ਹਮਦਰਦ ਚਲਾ ਗਿਆ ! ਇੱਕ ‘ਅਕਾਲ’ ਨੇ ਜੀਵਨ ਬਦਲ ਦਿੱਤਾ ! IPS ਦੀ ਨੌਕਰੀ ਛੱਡੀ,ਪਰਿਵਾਰ ਦਾ ਸੁਪਨਾ ਭੁੱਲਿਆ ! ਹਰੀ ਕ੍ਰਾਂਤੀ ਸੀ ਜਨਮਦਾਤਾ !

ਬਿਉਰੋ ਰਿਪੋਰਟ : ਹਰੀ ਕਰਾਂਤੀ ਦੇ ਜਨਮਦਾਤਾ ਡਾਕਟਰ MS ਸੁਆਮੀਨਾਥਕ ਦਾ ਦੇਹਾਂਤ ਹੋ ਗਿਆ ਹੈ ਉਹ 98 ਸਾਲ ਦੇ ਸਨ । ਚੈੱਨਈ ਵਿੱਚ ਉਨ੍ਹਾਂ ਨੇ ਅੰਤਿਮ ਸਾਹ ਲਏ । ਡਾਕਟਰ ਸੁਆਮੀਨਾਥਨ ਨੇ ਕਣਕ ਦੀ ਸਭ ਤੋਂ ਵੱਧ ਉਪਜ ਦੇਣ ਵਾਲੀ ਕਿਸਮ ਨੂੰ ਵਿਕਸਤ ਕੀਤਾ ਸੀ। ਦੇਸ਼ ਨੂੰ ਅਕਾਲ ਤੋਂ ਉਬਾਰਨ ਅਤੇ ਕਿਸਾਨਾਂ ਨੂੰ ਮਨਜ਼ਬੂਤ ਬਣਾਉਣ ਵਾਲੀ ਨੀਤੀ ਬਣਾਉਣ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਹੈ। ਇਸੇ ਲਈ ਅੱਜ ਵੀ ਹਰ ਕਿਸਾਨ ਦੀ ਜ਼ੁਬਾਨ ‘ਤੇ ਡਾਕਟਰ ਸੁਆਮੀਨਾਥਨ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਜਦੋਂ ਵੀ ਫਸਲਾਂ ‘ਤੇ MSP ਦਾ ਮੁੱਦਾ ਆਉਂਦਾ ਹੈ ਤਾਂ ਸੁਆਮੀਨਾਥਨ ਫਾਰਮੂਲੇ ਦੀ ਚਰਚਾ ਹੁੰਦੀ ਹੈ । ਡਾਕਟਰ ਸੁਆਮੀਨਾਥਨ ਦੀ ਪ੍ਰਧਾਨਗੀ ਵਿੱਚ ਕਈ ਕਮਿਸ਼ਨ ਬਣੇ । ਜਿਸ ਵਿੱਚ ਕਿਸਾਨਾ ਦੀ ਜ਼ਿੰਦਗੀ ਸੁਧਾਰਨ ਦੇ ਲਈ ਕਈ ਅਹਿਮ ਸਿਫਾਰਸ਼ਾਂ ਕੀਤੀਆਂ ਗਈਆਂ ।

MS ਸੁਆਮੀਨਾਥਨ ਨੂੰ ਭਾਰਤ ਦੀ ਹਰੀ ਕਰਾਂਤੀ ਕਰਾਂਤੀ ਦਾ ਜਨਮਦਾਤਾ ਕਿਹਾ ਜਾਂਦਾ ਸੀ । ਉਹ ਪਹਿਲੇ ਸ਼ਖਸ ਸਨ ਜਿੰਨਾਂ ਨੇ ਕਣਕ ਦੀ ਚੰਗੀ ਕਿਸਮ ਦੀ ਪਛਾਣ ਕੀਤੀ ਸੀ । ਇਸ ਦੇ ਕਾਰਨ ਭਾਰਤ ਵਿੱਚ ਕਣਕ ਦੀ ਪੈਦਾਵਾਰ ਵਿੱਚ ਜ਼ਬਰਦਸਤ ਵਾਧਾ ਹੋਇਆ ਸੀ । ਸੁਆਮੀਨਾਥਨ ਨੂੰ ਉਨ੍ਹਾਂ ਦੇ ਕੰਮਾਂ ਲਈ ਕੌਮੀ ਅਤੇ ਕੌਮਾਂਤਰੀ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਸੀ। ਜਿਸ ਵਿੱਚ ਪਦਮਸ਼੍ਰੀ,ਪਦਮਭੂਸ਼ਣ,ਪਦਮਵਿਭੂਸ਼ਣ,ਮੈਗਸੇਸੇ ਅਵਾਰਡ,ਵਿਸ਼ਵ ਖਾਦ ਅਵਾਰਡ ਸ਼ਾਮਲ ਸਨ ।

ਅਕਾਲ ਨੂੰ ਵੇਖ ਕੇ ਖੇਤੀ ਦੀ ਪੜਾਈ ਸ਼ੁਰੂ ਕੀਤੀ

ਖੇਤੀ ਵਿਗਿਆਨਿਕ ਡਾਕਟਰ ਸੁਆਮੀਨਾਥਨ ਦਾ ਜਨਮ ਮਦਰਾਸ ਪ੍ਰੈਸੀਡੈਂਸੀ ਦੇ ਸਾਲ 1925 ਵਿੱਚ ਹੋਇਆ ਸੀ । ਉਨ੍ਹਾਂ ਦੇ ਸਿਰ ਤੋਂ 11 ਸਾਲ ਦੀ ਉਮਰ ਵਿੱਚ ਪਿਤਾ ਦਾ ਹੱਥ ਉੱਠ ਗਿਆ ਸੀ । ਵੱਡੇ ਭਰਾ ਨੇ ਉਨ੍ਹਾਂ ਪੜਾਇਆ। ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਵਾਂ ਨੂੰ ਮੈਡੀਕਲ ਦੀ ਪੜਾਈ ਕਰਵਾਉਣਾ ਚਾਹੁੰਦੇ ਸਨ । ਪਰ ਦੂਜੇ ਵਿਸ਼ਵ ਜੰਗ ਦੌਰਾਨ 1943 ਵਿੱਚ ਬੰਗਾਲ ਵਿੱਚ ਜਦੋਂ ਅਕਾਲ ਪਿਆ ਤਾਂ ਉਨ੍ਹਾਂ ਨੂੰ ਇਸ ਨੇ ਝਿੰਝੋਰ ਦੇ ਰੱਖ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਤੈਅ ਕਰ ਲਿਆ ਮੈਂ ਦੇਸ਼ ਵਿੱਚ ਖਾਣ ਦੀ ਕਮੀ ਨਹੀਂ ਹੋਣ ਦੇਵਾਂਗਾ। ਇਸੇ ਮਕਸਦ ਨਾਲ ਉਨ੍ਹਾਂ ਨੇ ਖੇਤੀ ਵਿਗਿਆਨ ਦੀ ਪੜਾਈ ਸ਼ੁਰੂ ਕੀਤੀ । 1944 ਵਿੱਚ ਉਨ੍ਹਾਂ ਨੇ ਮਦਰਾਸ ਐਗਰੀਕਲਚਰ ਕਾਲਜ ਵਿੱਚ ਬੈਚਲਰ ਆਫ ਸਾਇੰਸ ਦੀ ਡਿਗਰੀ ਹਾਸਲ ਕੀਤੀ । 1947 ਵਿੱਚ ਡਾਕਟਰ ਸੁਆਮੀਨਾਥਨ ਅੱਗੇ ਦੀ ਪੜਾਈ ਕਰਨ ਦੇ ਲਈ ਦਿੱਲੀ ਦੇ ਭਾਰਤੀ ਕ੍ਰਿਸ਼ੀ ਖੋਜ ਸੰਸਥਾਨ (IARC) ਆ ਗਏ । ਉਨ੍ਹਾਂ ਨੇ 1949 ਵਿੱਚ ਸਾਇਟੋਜੇਨੇਟਿਕਸ ਵਿੱਚ ਡਿੱਗਰੀ ਹਾਸਲ ਕੀਤੀ ਅਤੇ ਆਲੂ ‘ਤੇ ਰਿਸਰਚ ਕੀਤੀ ।

ਇਸ ਦੌਰਾਨ ਸਮਾਜ ਅਤੇ ਪਰਿਵਾਰ ਦੇ ਦਬਾਅ ਦੀ ਵਜ੍ਹਾ ਕਰਕੇ ਡਾਕਟਰ ਸੁਆਮੀਨਾਥਨ ਨੇ ਸਿਵਲ ਸੇਵਾ ਦੀ ਤਿਆਰੀ ਸ਼ੁਰੂ ਕਰ ਦਿੱਤੀ । ਉਨ੍ਹਾਂ ਨੇ ਸਿਵਲ ਸੇਵਾ ਪਾਸ ਵੀ ਕੀਤੀ,ਉਸੇ ਸਮੇਂ ਉਨ੍ਹਾਂ ਦੇ ਲਈ ਨੀਦਰਲੈਂਡ ਤੋਂ ਯੂਨੈਸਕੋ ਲਈ ਖੇਤੀਬਾੜੀ ਖੇਤਰ ਵਿੱਚ ਫੈਲੋਸ਼ਿੱਪ ਆ ਗਈ । ਉਨ੍ਹਾਂ ਨੇ IPS ਛੱਡ ਕੇ ਨੀਦਰਲੈਂਡ ਜਾਣਾ ਸਹੀ ਸਮਝਿਆ । 1954 ਵਿੱਚ ਉਹ ਭਾਰਤ ਆਏ ਅਤੇ ਖੇਤੀ ਵਿਗਿਆਨਿਕ ਦੇ ਤੌਰ ‘ਤੇ ਕੰਮ ਸ਼ੁਰੂ ਕਰ ਦਿੱਤਾ ।

ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਹੁਣ ਵੀ ਚਰਚਾ ਦਾ ਵਿਸ਼ਾ

ਕਿਸਾਨਾਂ ਦੀ ਹਾਲਤ ਸੁਧਾਰਨ ਦੇ ਲਈ ਡਾਕਟਰ ਸੁਆਮੀਨਾਥਨ ਕਮਿਸ਼ਨ ਦਾ ਗਠਨ 18 ਨਵੰਬਰ 2004 ਨੂੰ ਹੋਇਆ ਸੀ । ਉਨ੍ਹਾਂ ਨੇ ਕਿਸਾਨਾਂ ਦੀ ਹਾਲਤ ਸੁਧਾਰਨ ਦੇ ਲਈ ਖੇਤੀ ਨੂੰ ਵਧਾਉਣ ਦੀ ਸਿਫਾਰਿਸ਼ ਕੀਤੀ ਸੀ । ਪਰ ਹੁਣ ਤੱਕ ਇਹ ਸਿਫਾਰਿਸ਼ਾਂ ਲਾਗੂ ਨਹੀਂ ਸਕਿਆ ਹਨ। ਹਾਲਾਂਕਿ ਸਰਕਾਰਾਂ ਦਾ ਕਹਿਣਾਾ ਹੈ ਕਿ ਉਨ੍ਹਾਂ ਨੇ ਕਮਿਸ਼ਨ ਦੀ ਸਿਫਾਰਿਸ਼ਾਂ ਨੂੰ ਲਾਗੂ ਕਰ ਦਿੱਤਾ ਹੈ । ਪਰ ਸੱਚ ਇਹ ਹੈ ਕਿ ਇਹ ਹੁਣ ਤੱਕ ਲਾਗੂ ਨਹੀਂ ਹੋਇਆ । ਕਿਸਾਨ ਵਾਰ-ਵਾਰ ਅੰਦਲੋਨ ਦੇ ਜ਼ਰੀਏ ਸੁਆਮੀਨਾਥਨ ਰਿਪੋਰਟ ਲਾਗੂ ਕਰਨ ਦੀ ਸਿਫਾਰਿਸ਼ ਕਰਦੇ ਹਨ।

ਕੀ ਹੈ ਸੁਆਮੀਨਾਥਨ ਰਿਪੋਰਟ ਦੀ ਸਿਫਾਰਿਸ਼ਾਂ ?

ਰੁਜ਼ਗਾਰ ਵਿੱਚ ਸੁਧਾਰ : ਕਮਿਸ਼ਨ ਨੇ ਖੇਤੀ ਨਾਲ ਜੁੜੇ ਰੁਜ਼ਗਾਰ ਨੂੰ ਵਧਾਉਣ ਦੀ ਗੱਲ ਕਹੀ ਸੀ । ਕਮਿਸ਼ਨ ਨੇ ਦੱਸਿਆ ਕਿ 1961 ਵਿੱਚ ਖੇਤੀਬਾੜੀ ਨਾਲ ਜੁੜੇ ਰੁਜ਼ਗਾਰ ਨਾਲ 75 ਫੀਸਦੀ ਲੋਕ ਲੱਗੇ ਸਨ ਜੋਕਿ 1999 ਤੋਂ 2000 ਤੱਕ ਘੱਟ ਕੇ 59 ਫੀਸਦੀ ਹੋ ਗਿਆ।

ਜ਼ਮੀਨ ਦਾ ਬਟਵਾਰਾ : ਸੁਆਮੀਨਾਥਨ ਕਮਿਸ਼ਨ ਨੇ ਆਪਣੀ ਸਿਫਾਰਿਸ਼ ਵਿੱਚ ਜ਼ਮੀਨ ਦੇ ਲਈ ਬਟਵਾਰੇ ਦੀ ਵਕਾਲਤ ਕੀਤਾ ਸੀ ।1991-92 ਵਿੱਚ 50 ਫੀਸਦੀ ਪੇਂਡੂ ਲੋਕਾਂ ਦੇ ਕੋਲ ਸਿਰਫ 3 ਫੀਸਦੀ ਜ਼ਮੀਨ ਸੀ ਜਦਕਿ ਕੁਝ ਲੋਕ ਬਹੁਤ ਹੀ ਜ਼ਿਆਦਾ ਜ਼ਮੀਨ ਸੀ। ਕਮਿਸ਼ਨ ਨੇ ਕਿਹਾ ਇਸ ਨੂੰ ਸੁਧਾਰਨਾ ਹੋਵੇਗਾ ।

ਸਿਚਾਈ ਸੁਧਾਰ : ਸਿਚਾਈ ਦੀ ਹਾਲਤ ਨੂੰ ਲੈਕੇ ਕਮਿਸ਼ਨ ਨੇ ਚਿੰਤਾ ਜਤਾਈ ਸੀ । ਡਾਕਟਰ ਸੁਆਮੀਨਾਥਨ ਕਮਿਸ਼ਨ ਨੇ ਕਿਹਾ ਸਲਾਹ ਦਿੱਤੀ ਸੀ ਕਿ ਸਿਚਾਈ ਦੇ ਲਈ ਪਾਣੀ ਸਾਰਿਆਂ ਕੋਲ ਹੋਣਾ ਚਾਹੀਦਾ ਹੈ। ਇਸ ਦੇ ਨਾਲ ਮੀਂਹ ਦੇ ਪਾਣੀ ਨੂੰ ਬਚਾਉਣ ਲਈ ਜ਼ੋਰ ਦਿੱਤਾ ਗਿਆ ਸੀ।

ਜ਼ਮੀਨ ਵਿੱਚ ਸੁਧਾਰ : ਬੇਕਾਰ ਅਤੇ ਵਾਧੂ ਪਈ ਜ਼ਮੀਨਾਂ ਦੀ ਸੀਲਿੰਗ ਅਤੇ ਬਟਵਾਰੇ ਦੀ ਸਿਫਾਰਿਸ਼ ਕੀਤੀ ਗਈ ਸੀ। ਇਸ ਦੇ ਨਾਲ ਖੇਤੀ ਯੋਗ ਜ਼ਮੀਨ ‘ਤੇ ਗੈਰ ਖੇਤੀ ਦੇ ਕੰਮਾਂ ਤੇ ਚਿੰਤਾ ਜਤਾਈ ਸੀ ।

ਉਤਪਾਦਨ -ਕਮਿਸ਼ਨ ਦਾ ਕਹਿਣਾ ਸੀ ਕਿ ਖੇਤੀ ਵਿੱਚ ਸੁਧਾਰ ਦੀ ਜ਼ਰੂਰਤ ਹੈ । ਇਸ ਵਿੱਚ ਲੋਕਾਂ ਦੀ ਭੂਮਿਕਾ ਨੂੰ ਵਧਾਉਣਾ ਹੋਵੇਗਾ । ਇਸ ਦੇ ਨਾਲ ਹੀ ਕਮਿਸ਼ਨ ਨੇ ਕਿਹਾ ਕਿ ਖੇਤੀ ਨਾਲ ਜੁੜੇ ਸਾਰੇ ਕੰਮਾਂ ਵਿੱਚ ਲੋਕਾਂ ਨੂੰ ਜੋੜਿਆ ਜਾਵੇ। ਉਹ ਭਾਵੇ ਸਿਚਾਈ ਹੋਵੇ,ਪਾਣੀ ਨੂੰ ਕੱਢਣਾ ਹੋਵੇ ਜਾਂ ਫਿਰ ਜ਼ਮੀਨ ਸੁਧਾਰ

ਵਿਆਜ ਅਤੇ ਬੀਮਾ- ਕਮਿਸ਼ਨ ਦਾ ਕਹਿਣਾ ਸੀ ਕਿ ਵਿਆਜ ਦੇ ਸਿਸਟਮ ਦੀ ਪਹੁੰਚ ਹਰ ਕਿਸੇ ਤੱਕ ਹੋਣੀ ਚਾਹੀਦੀ ਹੈ।ਫਸਲ ਬੀਮਾ ‘ਤੇ ਵਿਆਜ 4 ਫੀਸਦੀ ਹੋਣਾ ਚਾਹੀਦਾ ਹੈ। ਕਰਜ ਵਸੂਲਣ ‘ਤੇ ਰੋਕ ਲਗਾਈ ਜਾਵੇ। ਇਸ ਦੇ ਇਲਾਵਾ ਫਸਲ ਬੀਮਾ ਦੇ ਨਾਲ ਇੱਕ ਕਾਰਡ ਜਿਸ ਵਿੱਚ ਫਸਲ ਦੀ ਸਟੋਰੇਜ ਅਤੇ ਕਿਸਾਨ ਦੀ ਸਿਹਤ ਬਾਰੇ ਜਾਣਕਾਰੀ ਲਈ ਜਾਵੇ।

ਕਿਸਾਨਾਂ ਦੀਆਂ ਮੌਤਾਂ ਨੂੰ ਰੋਕਣਾ – ਕਿਸਾਨਾਂ ਦੇ ਵੱਧ ਰਹੇ ਮੌਤਾਂ ਦੇ ਮਾਮਲਿਆਂ ਨੂੰ ਲੈਕੇ ਵੀ ਕਮਿਸ਼ਨ ਨੇ ਚਿੰਤਾ ਜ਼ਾਹਿਰ ਕੀਤਾ ਸੀ । ਕਮਿਸ਼ਨ ਨੇ ਕਿਹਾ ਸੀ ਜਿੱਥੇ ਜ਼ਿਆਦਾ ਮੌਤਾਂ ਹੋ ਰਹੀਆਂ ਹਨ ਉਨ੍ਹਾਂ ਇਲਾਕਿਆਂ ਦੀ ਨਿਸ਼ਾਨਦੇਹੀ ਕੀਤੀ ਜਾਵੇ।

 

Exit mobile version