The Khalas Tv Blog International 97 ਸਾਲਾ ਦੀ ਬੇਬੇ ਨੇ ਕੋਰੋਨਾਵਾਇਰਸ ਨੂੰ ਹਰਾਇਆ
International

97 ਸਾਲਾ ਦੀ ਬੇਬੇ ਨੇ ਕੋਰੋਨਾਵਾਇਰਸ ਨੂੰ ਹਰਾਇਆ

ਚੰਡੀਗੜ੍ਹ- ਕੋਰੋਨਾਵਾਇਰਸ ਨਾਲ ਆਏ ਦਿਨ ਹੀ ਮੌਤਾਂ ਹੋ ਰਹੀਆਂ ਹਨ। ਇਨ੍ਹਾਂ ਸੋਗ ਭਰੀਆਂ ਖ਼ਬਰਾਂ ਦੌਰਾਨ ਲੋਕਾਂ ਲਈ ਇੱਕ ਉਮੀਦ ਵਾਲੀ ਖ਼ਬਰ ਸਾਹਮਣੇ ਆਈ ਹੈ। ਦੱਖਣੀ ਕੋਰੀਆ ਵਿੱਚ ਇੱਕ 97 ਸਾਲਾ ਬਜ਼ੁਰਗ ਬੇਬੇ ਇਸ ਬਿਮਾਰੀ ਤੋਂ ਤੰਦਰੁਸਤ ਹੋ ਗਈ ਹੈ। ਇਹ ਬਜ਼ੁਰਗ ਔਰਤ ਕੋਵਿਡ-19 ਨੂੰ ਝਕਾਨੀ ਦੇਣ ਵਾਲੀ ਦੇਸ਼ ਦੀ ਸਭ ਤੋਂ ਬਿਰਧ ਨਾਗਿਰਕ ਬਣ ਗਈ ਹੈ। ਇਸ ਤੋਂ ਪਹਿਲਾਂ ਅਜਿਹੀ ਹੀ ਇੱਕ ਖ਼ਬਰ ਮਾਰਚ ਮਹੀਨੇ ਵਿੱਚ ਹੀ ਚੀਨ ਦੇ ਸਰਕਾਰੀ ਮੀਡੀਆ ਸ਼ਿੰਜ਼ੂਆ ਨੇ ਦਿੱਤੀ ਸੀ। ਜਦੋਂ ਇੱਕ ਸੌ ਸਾਲਾ ਬਜ਼ੁਰਗ ਇਸ ਬਿਮਾਰੀ ਤੋਂ ਠੀਕ ਹੋਇਆ ਸੀ। ਉਹ ਇਸ ਬੀਮਾਰੀ ਤੋਂ ਉੱਭਰਨ ਵਾਲੇ ਸਭ ਤੋਂ ਵਡੇਰੀ ਉਮਰ ਦੇ ਮਰੀਜ਼ ਹਨ।

Exit mobile version