The Khalas Tv Blog India ਗੈਸ ਲੀਕ ਹੁੰਦੀ ਹੋਵੇ ਤਾਂ ਤੁਸੀ ਵੀ ਨਾ ਕਰ ਬੈਠਿਓ ਆਹ ਵੱਡੀ ਗਲਤੀ
India

ਗੈਸ ਲੀਕ ਹੁੰਦੀ ਹੋਵੇ ਤਾਂ ਤੁਸੀ ਵੀ ਨਾ ਕਰ ਬੈਠਿਓ ਆਹ ਵੱਡੀ ਗਲਤੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਈ ਵਾਰ ਗੈਸ ਲੀਕ ਹੋਣ ਕਾਰਨ ਅਸੀਂ ਅਣਜਾਣੇ ਵਿਚ ਅਜਿਹੀ ਗਲਤੀ ਕਰ ਬੈਠਦੇ ਹਾਂ ਜੋ ਸਾਡੀ ਜਾਨ ਲਈ ਖਤਰਨਾਕ ਸਾਬਿਤ ਹੋ ਜਾਂਦੀ ਹੈ। ਅਹਿਮਦਾਬਾਦ ਦੇ ਇਕ ਸ਼ਹਿਰ ਵਿਚ ਗੈਸ ਲੀਕ ਹੋਣ ਤੋਂ ਬਾਅਦ ਲਾਇਟ ਆਨ ਕਰਨੀ ਇਕ ਪਰਿਵਾਰ ਨੂੰ ਮਹਿੰਗੀ ਪੈ ਗਈ। ਇਸ ਨਾਲ ਵੱਡਾ ਧਮਾਕਾ ਹੋਇਆ ਤੇ 9 ਲੋਕਾਂ ਦੀ ਝੁਲਸ ਕੇ ਮੌਤ ਹੋ ਗਈ। ਮ੍ਰਿਤਕਾਂ ਵਿਚ 4 ਬੱਚੇ ਵੀ ਸ਼ਾਮਿਲ ਹਨ।ਪੁਲਿਸ ਅਨੁਸਾਰ ਇਹ ਘਟਨਾ 20 ਜੁਲਾਈ ਦੀ ਦੱਸੀ ਜਾ ਰਹੀ ਹੈ।ਮਰਨ ਵਾਲਿਆਂ ਵਿਚ ਮਜਦੂਰ ਤੇ ਉਸਦੇ ਪਰਿਵਾਰ ਦੇ ਮੈਂਬਰ ਸ਼ਾਮਿਲ ਸਨ। ਇਹ ਸਾਰੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਸਨ।

ਅਸਲਾਲੀ ਪੁਲਿਸ ਥਾਣੇ ਦੇ ਇੰਸਪੈਕਟਰ ਪੀਆਰ ਜਡੇਜਾ ਨੇ ਕਿਹਾ ਹੈ ਕਿ ਇਹ ਹਾਦਸਾ ਐਲਪੀਜੀ ਸਿਲੰਡਰ ਤੋਂ ਗੈਸ ਲੀਕ ਕਾਰਨ ਹੋਏ ਧਮਾਕੇ ਕਾਰਨ ਵਾਪਰਿਆ ਹੈ। 10 ਲੋਕ ਬੁਰੀ ਤਰ੍ਹਾਂ ਝੁਲਸੇ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤੇ 9 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਛੋਟੇ ਕਮਰੇ ਵਿਚ ਸੋ ਰਿਹਾ ਸੀ, ਉੱਥੇ ਹੀ ਸਿਲੰਡਰ ਤੋਂ ਗੈਸ ਲੀਕ ਹੋ ਰਹੀ ਸੀ।ਹੈਰਾਨੀ ਦੀ ਗੱਲ ਹੈ ਕਿ ਇਸਦੀ ਸੂਚਨਾ ਗਵਾਂਢੀ ਨੇ ਆ ਕੇ ਇਸ ਪਰਿਵਾਰ ਨੂੰ ਦਿੱਤੀ। ਉਸਦੇ ਦੱਸਣ ਵੇਲੇ ਜਦੋਂ ਇਸ ਪਰਿਵਾਰ ਨੇ ਲਾਇਟ ਆਨ ਕੀਤੀ ਤਾਂ ਉਸੇ ਵੇਲੇ ਧਮਾਕਾ ਹੋ ਗਿਆ। ਜਖਮੀਆਂ ਵਿਚ ਉਹ ਗਵਾਂਢੀ ਵੀ ਸ਼ਾਮਿਲ ਹੈ।

ਮੁੱਖਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਹਿਮਦਾਬਾਦ ਵਿਚ ਇਕ ਹਾਦਸੇ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਲਈ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਤੇ ਜਖਮੀਆਂ ਨੂੰ 2-2 ਲੱਖ ਰੁਪਏ ਦੀ ਵਿਤੀ ਮਦਦ ਦਾ ਐਲਾਨ ਕੀਤਾ ਹੈ।

ਆਪਣੇ ਦਰਸ਼ਕਾਂ ਲਈ ਦੱਸ ਦਈਏ ਕਿ ਘਰ ਵਿਚ ਜੇਕਰ ਘਰੇਲੂ ਗੈਸ ਲੀਕ ਹੁੰਦੀ ਹੋਵੇ ਤਾਂ ਭੁੱਲ ਕੇ ਵੀ ਕੋਈ ਬਿਜਲੀ ਦਾ ਜੰਤਰ ਨਹੀਂ ਜਲਾਉਣਾ ਚਾਹੀਦਾ ਹੈ। ਜਿੰਨੀ ਛੇਤੀ ਹੋਵੇ ਸਿਲੰਡਰ ਨੂੰ ਖੁੱਲ੍ਹੀ ਥਾਂ ਲੈ ਆਉਣਾ ਚਾਹੀਦਾ ਹੈ ਤੇ ਜਾਂ ਫਿਰ ਖਿੜਕੀਆਂ ਤੇ ਦਰਵਾਜੇ ਖੋਲ੍ਹ ਦੇਣੇ ਚਾਹੀਦੀ ਹਨ। ਬਿਜਲੀ ਦਾ ਸਵਿਚ ਆਨ ਕਰਨ ਵੇਲੇ ਕਈ ਵਾਰ ਹਲਕਾ ਕਰੰਟ ਸਪਾਰਕ ਦੇ ਰੂਪ ਵਿਚ ਨਿਕਲਦਾ ਹੈ, ਜੋ ਕਈ ਵਾਰ ਅਸੀਂ ਵੇਖ ਵੀ ਨਹੀਂ ਪਾਉਂਦੇ।

ਇਸ ਲਈ ਅਜਿਹੇ ਸਮੇਂ ਵਿਚ ਇਹ ਸਾਵਧਾਨੀ ਰੱਖਣੀ ਚਾਹੀਦੀ ਹੈ ਕਿ ਬਿਜਲੀ ਦਾ ਸਵਿੱਚ, ਲਾਇਟਰ, ਮੋਮਬੱਤੀ ਜਾਂ ਮਾਚਿਸ ਨੂੰ ਭੁੱਲ ਕੇ ਵੀ ਨਾ ਜਗਾਈਏ, ਇਸ ਨਾਲ ਅੱਗ ਲੱਗ ਸਕਦੀ ਹੈ ਤੇ ਕਮਰੇ ਵਿਚ ਇਕੱਠੀ ਹੋਈ ਗੈਸ ਧਮਾਕੇ ਦਾ ਰੂਪ ਧਾਰਣ ਕਰ ਲੈਂਦੀ ਹੈ।

Exit mobile version