The Khalas Tv Blog Punjab ਕਾਂਗਰਸ ‘ਚ ਵੱਡੀ ਬਗ਼ਾਵਤ ! ‘ਨਵਜੋਤ ਸਿੰਘ ਸਿੱਧੂ ਨੂੰ ਬਾਹਰ ਕੱਢਣ ਦੀ ਮੰਗ’ !
Punjab

ਕਾਂਗਰਸ ‘ਚ ਵੱਡੀ ਬਗ਼ਾਵਤ ! ‘ਨਵਜੋਤ ਸਿੰਘ ਸਿੱਧੂ ਨੂੰ ਬਾਹਰ ਕੱਢਣ ਦੀ ਮੰਗ’ !

ਬਿਉਰੋ ਰਿਪੋਰਟ : ਪੰਜਾਬ ਕਾਂਗਰਸ ਅੰਦਰ ਵੱਡੀ ਸਿਆਸੀ ਲੜਾਈ ਦੀ ਮੁੜ ਸ਼ੁਰੂਆਤ ਹੋ ਗਈ ਹੈ । 9 ਸਾਬਕਾ ਵਿਧਾਇਕਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਮੰਗ ਹਾਈਕਮਾਨ ਨੂੰ ਕਰ ਦਿੱਤੀ ਹੈ । ਸਿੱਧੂ ਅਤੇ ਕਾਂਗਰਸ ਵਿੱਚ ਉਨ੍ਹਾਂ ਦੇ ਵਿਰੋਧੀ ਧੜੇ ਵਿਚਾਲੇ ਵਿਰੋਧ ਦੀ ਅੱਗ ਤਾਂ ਸੁਲਗ ਰਹੀ ਸੀ ਪਰ 2 ਦਿਨਾਂ ਅੰਦਰ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਬਿਆਨਾਂ ਨੇ ਇਸ ਅੱਗ ਵਿੱਚ ਤੇਲ ਦਾ ਕੰਮ ਕੀਤਾ ਹੈ । ਹੁਣ ਦੋਵੇ ਹੀ ਆਰ-ਪਾਰ ਦੀ ਲੜਾਈ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ। ਸਿੱਧੂ ਨੇ ਬਾਜਵਾ ਨੂੰ ਆਪਣੇ ਸਾਬਕਾ ਸਿਆਸੀ ਸਲਾਹਕਾਰ ਮਾਲਵਿੰਦਰ ਸਿੰਘ ਮੱਲੀ ਦੇ ਜ਼ਰੀਏ ਤਗੜਾ ਜਵਾਬ ਦਿੱਤਾ ਤਾਂ ਆਗੂ ਵਿਰੋਧੀ ਧਿਰ ਨੇ 9 ਸਾਬਕਾ ਵਿਧਾਇਕਾਂ ਵੱਲੋਂ ਪ੍ਰੈਸ ਰਿਲੀਜ਼ ਜਾਰੀ ਕਰਵਾ ਕੇ ਸਿੱਧੂ ਨੂੰ ਕਾਂਗਰਸ ਤੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ । ਜਿੰਨਾਂ ਆਗੂਆਂ ਨੇ ਸਿੱਧੂ ਨੂੰ ਬਾਹਰ ਕੱਢਣ ਦੀ ਮੰਗ ਕੀਤੀ ਹੈ ਉਸ ਵਿੱਚ ਰਾਜਾ ਵੜਿੰਗ,ਪ੍ਰਤਾਪ ਸਿੰਘ ਬਾਜਵਾ,ਸੁਖਜਿੰਦਰ ਰੰਧਾਵਾ ਦਾ ਨਾਂ ਤਾਂ ਨਹੀਂ ਹੈ ਪਰ ਪੱਤਰ ਵਿੱਚ ਉਨ੍ਹਾਂ ਦੀ ਸੋਚ ਸਾਫ਼ ਨਜ਼ਰ ਆ ਰਹੀ ਹੈ । ਉਧਰ ਨਵਜੋਤ ਸਿੰਘ ਸਿੱਧੂ ਨੇ ਵੀ ਪ੍ਰਤਾਪ ਸਿੰਘ ਬਾਜਵਾ ਨੂੰ ਉਸੇ ਅੰਦਾਜ ਵਿੱਚ ਜਵਾਬ ਦਿੱਤਾ ਹੈ

ਜੀਰਾ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਕਿਹਾ ਅਸੀਂ ਸਾਬਕਾ ਪੰਜਾਬ ਕਾਂਗਰਸ ਦਾ ਪ੍ਰਧਾਨ ਹੋਣ ਦੇ ਨਾਤੇ ਨਵਜੋਤ ਸਿੰਘ ਸਿੱਧੂ ਦਾ ਸਤਿਕਾਰ ਕਰਦੇ ਸੀ। ਪਰ ਉਨ੍ਹਾਂ ਦਾ ਐਕਸ਼ਨ ਪਾਰਟੀ ਦੇ ਵਿਰੋਧ ਵਿੱਚ ਹੈ । ਇਸੇ ਵਜ੍ਹਾ ਨਾਲ ਉਨ੍ਹਾਂ ਦੀ ਲੀਡਰਸ਼ਿੱਪ ਵਿੱਚ ਕਾਂਗਰਸ 2022 ਵਿੱਚ 78 ਸੀਟਾਂ ਤੋਂ 18 ਸੀਟਾਂ ‘ਤੇ ਆ ਗਈ ਸੀ। ਸੂਬਾ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਦੀ ਡਿਊਟੀ ਸੀ ਕਿ ਉਹ 2022 ਦੀਆਂ ਚੋਣਾਂ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ । ਜਿਸ ਵਿੱਚ ਉਹ ਬੁਰੀ ਤਰਾਂ ਨਾਲ ਫੇਲ੍ਹ ਹੋਏ ਹਨ।

ਨਕੋਦਰ ਤੋਂ ਸਾਬਕਾ ਵਿਧਾਇਕ ਨਵਜੋਤ ਸਿੰਘ ਧਈਆ ਨੇ ਕਿਹਾ ਨਵਜੋਤ ਸਿੰਘ ਸਿੱਧੂ ਦਾ ਇਹ ਇਤਿਹਾਸ ਰਿਹਾ ਹੈ ਕਿ ਉਹ ਹਮੇਸ਼ਾ ਪਾਰਟੀ ਦੇ ਸਟੈਂਡ ਤੋਂ ਉਲਟਾ ਚੱਲ ਦੇ ਹਨ । ਉਨ੍ਹਾਂ ਦਾ ਇਹ ਰਵਇਆ ਸਾਬਿਤ ਕਰਦਾ ਹੈ ਕਿ ਉਹ ਟੀਮ ਦੀ ਤਰ੍ਹਾਂ ਖੇਡਣ ਵਾਲੇ ਖਿਡਾਰੀ ਨਹੀਂ ਹਨ । ਜੋ ਪਾਰਟੀ ਵਰਕਰਾਂ ਦਾ ਮਨੋਬਲ ਨੂੰ ਕਮਜ਼ੋਰ ਕਰਦਾ ਹੈ ।

ਅੰਮ੍ਰਿਤਸਰ ਦੱਖਣੀ ਤੋਂ ਸਿੱਧੂ ਦੇ ਕਰੀਬੀ ਰਹੇ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਲਈ ਚੁਣਿਆ ਗਿਆ ਸੀ ਤਾਂ ਸਿੱਧੂ ਸੀਨੀਅਰ ਆਗੂਆਂ ਦੇ ਨਾਲ ਮੌਜੂਦ ਸਨ। ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਪਾਰਟੀ ਦੇ ਨਾਲ ਸਟੈਂਡ ਨਹੀਂ ਕੀਤਾ । ਉਨ੍ਹਾਂ ਨੇ ਆਪਣੇ ਆਪ ਨੂੰ ਚਮਕਾਉਣ ਦੇ ਲਈ ਪਾਰਟੀ ਦਾ ਚੋਣਾਂ ਵਿੱਚ ਭਵਿੱਖ ਖਰਾਬ ਕਰ ਦਿੱਤਾ।

ਉਧਰ ਗੁਰਦਾਸਪੁਰ ਤੋਂ ਪਾਰਟੀ ਦੇ ਮੌਜੂਦਾ ਵਿਧਾਇਕ ਬਰਿੰਦਰਮੀਤ ਸਿੰਘ ਪਹਾੜਾ ਨੇ ਕਿਹਾ ਹੁਣ ਵੀ ਸਿੱਧੂ ਸਿਰਫ ਆਪਣੇ ਆਪ ਨੂੰ ਚਮਕਾਉਣ ਵਿੱਚ ਲੱਗੇ ਹਨ । ਜੋ ਕਿ ਬੰਦ ਹੋਣਾ ਚਾਹੀਦਾ ਹੈ। ਤੁਸੀਂ ਪਾਰਟੀ ਪ੍ਰਧਾਨੀ ਦੇ ਦੌਰਾਨ ਆਪਣੇ ਆਪ ਨੂੰ ਸਾਬਿਤ ਕਰਨ ਵਿੱਚ ਨਾਕਾਮ ਸਾਬਿਤ ਹੋਏ ਸੀ। ਤੁਸੀਂ ਇੱਕ ਟੀਮ ਦੇ ਰੂਪ ਵਿੱਚ ਕੰਮ ਨਹੀਂ ਕੀਤਾ । ਤੁਸੀਂ ਟੀਮ ਦੇ ਕੈਪਟਨ ਦੀ ਭੂਮਿਕਾ ਵਿੱਚ ਪੂਰੀ ਤਰ੍ਹਾਂ ਨਾਲ ਫੇਲ੍ਹ ਹੋਏ।

ਕਾਂਗਰਸ ਦੇ ਆਗੂ ਮੋਹਿਤ ਸਿੰਗਲਾ ਨੇ ਕਿਹਾ ਚੋਣਾਂ ਤੋਂ 2 ਦਿਨ ਪਹਿਲਾਂ ਤੁਸੀਂ ਪਾਰਟੀ ਦਾ ਮੈਨੀਫੈਸਟੋ ਰਿਲੀਜ਼ ਕੀਤਾ । ਇਹ ਇਸ ਲਈ ਹੋਇਆ ਕਿਉਂਕਿ ਤੁਹਾਡਾ ਫੋਕਰ ਨਹੀਂ ਸੀ । ਤੁਸੀਂ ਸਿਰਫ਼ ਪਾਰਟੀ ਵਿੱਚ ਆਗੂਆਂ ਨਾਲ ਆਪਣਾ ਹਿਸਾਬ ਬਰਾਬਰ ਕਰਨ ਦੀ ਕੋਸ਼ਿਸ਼ ਕਰਦੇ ਰਹੇ । ਤੁਸੀਂ ਸਿਰਫ ਇਹ ਹੀ ਚਾਉਂਦੇ ਸੀ ਕਿ ਮੈਂ ਕਿਵੇਂ ਅੱਗੇ ਵਧਾ । ਸਿੱਧੂ ਨੂੰ ਪਾਰਟੀ ਤੋਂ ਬਾਹਰ ਕੱਢਣ ਦੇ ਲਈ ਜਿੰਨਾਂ ਹੋਰ ਆਗੂਆਂ ਨੇ ਮੰਗ ਕੀਤੀ ਹੈ ਉਸ ਵਿੱਚ ਲਖਵੀਰ ਸਿੰਘ ਲੱਖਾ,ਦਵਿੰਦਰ ਸਿੰਘ ਘੁਬਾਇਆ। ਖੁਸ਼ਬਾਜ਼ ਸਿੰਘ ਜਟਾਨਾ ਅਤੇ ਅਮਿਤ ਵਿਜ ਦਾ ਨਾਂ ਸ਼ਾਮਲ ਹੈ ।

ਸਿੱਧੂ ਦਾ ਬਾਜਵਾ ਨੂੰ ਜਵਾਬ

ਸਤਿਕਾਰਯੋਗ ਬਾਜਵਾ ਸਾਬ ਜੀ, ਅਸੀਂ ਕਾਂਗਰਸ ਦੇ ਅਹੁਦੇਦਾਰ ਅਤੇ ਵਰਕਰ ਇਹ ਪੁੱਛਣਾ ਚਾਹੁੰਦੇ ਹਾਂ ਕਿ ਨਾ ਸਾਨੂੰ ਅਤੇ ਨਾ ਹੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਸਮਾਗਮਾਂ ‘ਚ ਸੱਦਿਆ ਜਾਂਦਾ ਹੈ। ਤੇ ਜੇ ਅਸੀਂ ਕਾਂਗਰਸ ਦੀ ਬੇਹਤਰੀ ਲਈ ਪਾਰਟੀ ਵਰਕਰਾਂ ਦੇ ਸੱਦੇ ‘ਤੇ ਰੈਲੀ ਰੱਖ ਕੇ 8 ਹਜ਼ਾਰ ਤੋਂ ਉੱਤੇ ਇੱਕਠ ਕੀਤਾ ਤਾ ਸਾਡਾ ਹੌਸਲਾ ਵਧਾਉਣ ਦੀ ਬਜਾਏ ਸਾਨੂੰ ਮਾੜਾ ਕਿਉ ਕਿਹਾ ਜਾ ਰਿਹਾ ਹੈ। ਅਸੀਂ ਅਹੁਦੇਦਾਰ ਅਤੇ ਵਰਕਰ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਰੁੱਝੇ ਹੋਏ ਹਾਂ। ਪਰ ਸਰਦਾਰ ਨਵਜੋਤ ਸਿੱਧੂ ਨਾਲ ਨੇੜਤਾ ਕਰਕੇ ਸਾਡੇ ਨਾਲ ਪਾਰਟੀ ਵਿਚ ਪੱਖਪਾਤ ਕਿਉਂ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਸਾਡੀ ਮਾਂ ਪਾਰਟੀ ਹੈ ਅਤੇ ਅਸੀਂ ਪਾਰਟੀ ਨੂੰ ਉਨ੍ਹਾਂ ਹੀ ਪਿਆਰ ਅਤੇ ਸਤਿਕਾਰ ਦਿੰਦੇ ਹਾਂ ਜਿੰਨਾ ਤੁਸੀਂ। ਪਿਛਲੇ ਲਗਭਗ ਇਕ ਮਹੀਨੇ ਤੋਂ ਤੁਸੀਂ ਵਿਰੋਧੀ ਧਿਰ ਵੱਜੀ ਕੋਈ ਵੱਡਾ ਸਮਾਗਮ ਨਹੀਂ ਕੀਤਾ ਜਦਕਿ ਅਸੀਂ ਸਰਕਾਰ ਤੋਂ ਔਖੇ ਲੋਕਾਂ ਦੇ ਸਵਾਲ ਖੁੱਲੀ ਰੈਲੀ ਕਰਕੇ ਸਰਕਾਰ ਅੱਗੇ ਰੱਖੇ। ਅਸਲ ‘ਚ ਦੁੱਖ ਇਸ ਗੱਲ ਦਾ ਹੈ ਕਿ ਵਰਕਰਾਂ ਨੂੰ ਮਾਣ ਸਤਿਕਾਰ ਅਤੇ ਨੁਮਾਇੰਦਗੀ ਨਹੀਂ ਮਿਲ ਰਹੀ ਤੇ ਜੇ ਕਿਸੇ ਸਿੱਧੂ ਵਰਗੇ ਲੀਡਰ ਨੇ ਵਰਕਰਾਂ ਦੀ ਬਾਂਹ ਫੜੀ ਹੈ ਤਾ ਕੁਝ ਲੀਡਰਾਂ ਨੂੰ ਇਹ ਗੱਲ ਚੁੱਭ ਕਿਉਂ ਰਹੀ ਹੈ। ਉਮੀਦ ਕਰਦੇ ਹਾਂ ਕਿ ਪੰਜਾਬ ਦੀ ਲੀਡਰਸ਼ਿਪ ਨਵਜੋਤ ਸਿੱਧੂ ਅਤੇ ਸਾਧਾਰਨ ਵਰਕਰਾਂ ਨਾਲ ਪੱਖਪਾਤ ਨਹੀਂ ਕਰੇਗੀ।

ਵੱਲੋਂ :-
ਨਾਜਰ ਸਿੰਘ ਮਾਨਸ਼ਾਹੀਆ, ਸਾਬਕਾ MLA
ਰਾਜਿੰਦਰ ਸਿੰਘ ਸਮਾਣਾ, ਸਾਬਕਾ MLA
ਮਹੇਸ਼ਇੰਦਰ ਸਿੰਘ, ਸਾਬਕਾ MLA
ਰਾਮਿੰਦਰ ਆਮਲਾ, ਸਾਬਕਾ MLA
ਜਗਦੇਵ ਸਿੰਘ ਕਮਾਲੁ, ਸਾਬਕਾ MLA
ਵਿਜੈ ਕਾਲਰਾ , ਹਲਕਾ ਇੰਚਾਰਝ ਗੁਰੂਹਰਸਹਾਏ
ਹਰਵਿੰਦਰ ਸਿੰਘ ਲਾਡੀ ,ਹਲਕਾ ਇੰਚਾਰਜ ਬਠਿੰਡਾ ਦਿਹਾਤੀ
ਰਾਜਬੀਰ ਸਿੰਘ ਰਾਜਾ,ਰਾਮਪੁਰਾ ਫੂਲ
ਇੰਦਰਜੀਤ ਸਿੰਘ ਢਿੱਲੋਂ, ਰਾਮਪੁਰਾ ਫੂਲ
ਕਾਂਗਰਸ ਦੇ ਹੋਰ ਵਰਕਰ ਅਤੇ ਸੀਨੀਅਰ ਲੀਡਰ

ਪ੍ਰਤਾਪ ਸਿੰਘ ਬਾਜਵਾ ਦੀ ਨਸੀਹਤ

ਨਵਜੋਤ ਸਿੰਘ ਸਿੱਧੂ ਨੂੰ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਬੀਤੇ ਦਿਨ ਵੱਡੀ ਨਸੀਹਤ ਦਿੱਤੀ ਸੀ । ਉਨ੍ਹਾਂ ਨੇ ਸਿੱਧੂ ਵੱਲੋਂ ਬਠਿੰਡਾ ਅਤੇ ਸੂਬੇ ਦੇ ਹੋਰ ਹਿੱਸਿਆਂ ਵਿੱਚ ਵੱਖ ਤੋਂ ਰੈਲੀਆਂ ਕਰਨ ਨੂੰ ਲੈਕੇ ਸਵਾਲ ਚੁੱਕੇ ਸਨ । ਬਾਜਵਾ ਨੇ ਤੰਜ ਕੱਸ ਦੇ ਹੋਏ ਕਿਹਾ ਸੀ ‘ਤੁਸੀਂ ਆਪਣਾ ਅਖਾੜਾ ਲਗਾਉਣਾ ਬੰਦ ਕਰਨ । ਇਹ ਚੰਗੀ ਗੱਲ ਨਹੀਂ ਹੈ । ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਜੋ ਰੁਤਬਾ ਦਿੱਤਾ ਹੈ,ਉਸ ਨੂੰ ਸਾਂਭ ਕੇ ਰੱਖਣ । ਤਜ਼ੁਰਬੇਕਾਰ ਵਾਲੀਆਂ ਗੱਲਾਂ ਕਰਨ । 2 ਦਿਨ ਬਾਅਦ ਕਾਂਗਰਸ ਨੇ ਪੰਜਾਬ ਵਿੱਚ ਧਰਨੇ ਦੇਣੇ ਹਨ । ਉੱਥੇ ਸਟੇਜ ‘ਤੇ ਆਕੇ ਆਪਣੇ ਵਿਚਾਰ ਰੱਖਣ। ਬਾਜਵਾ ਨੇ ਕਿਹਾ ਸਿੱਧੂ ਦੀ ਪ੍ਰਧਾਨਗੀ ਵਿੱਚ ਕਾਂਗਰਸ ਦਾ ਜੋ ਹਾਲ ਹੋਇਆ ਹੈ ਉਹ ਸਾਰਿਆਂ ਨੇ ਵੇਖਿਆ ਹੈ 78 ਸੀਟਾਂ ਤੋਂ 18 ਸੀਟਾਂ ‘ਤੇ ਆ ਗਏ । ਇਸ ‘ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਜਵਾਬ ਵਿੱਚ ਨਵਜੋਤ ਸਿੰਘ ਸਿੱਧੂ ਨੇ ਆਪਣੇ ਕਰੀਬੀ ਮਾਲਵਿੰਦਰ ਸਿੰਘ ਮੱਲੀ ਵੱਲੋਂ ਆਪਣੇ ਸੋਸ਼ਲ ਮੀਡੀਆ ਪੋਸਟ X ਤੇ ਬਾਜਵਾ ਨੂੰ ਜਵਾਬ ਭੇਜਿਆ ਸੀ’ ।

ਸਿੱਧੂ ਦਾ ਬਾਜਵਾ ਨੂੰ ਜਵਾਬ

ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ X ਤੇ ਆਪਣੇ ਸਾਬਕਾ ਸਿਆਸੀ ਸਲਾਹਕਾਰ ਮਾਲਵਿੰਦਰ ਸਿੰਘ ਮੱਲੀ ਵੱਲੋਂ ਲਿਖੀ ਗਈ ਇੱਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ‘ਪੰਜਾਬ ਵਿਧਾਨ ਸਭਾ ਅੰਦਰ ਕਾਂਗਰਸ ਪਾਰਟੀ ਦੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਘਬਰਾਹਟ ‘ਚੋ ਪੈਦਾ ਗੁਮਰਾਹਕੁੰਨ ਬਿਆਨ ਤੇ ਵਿਹਾਰ ਚੁਤਰਾਈ ਵਾਲੀ ਪੈਂਤੜੇਬਾਜੀ ਦਾ ਆਹਲਾ ਨਮੂਨਾ’।

‘ਤੁਸੀ ਇੰਡੀਆ ਗੱਠਜੋੜ ਦੀ ਸਿਆਸਤ ਨੂੰ ਨਕਾਰੋ ਤੇ ਬੋਲੋ ਕਿ ਅਸੀ ਕਾਂਗਰਸ ਹਾਈਕਮਾਂਡ ਵੱਲੋਂ ਇਸ ਗੱਠਜੋੜ ਦੇ ਸਿਆਸੀ ਫੈਸਲਿਆਂ ਨੂੰ ਲਾਗੂ ਨਹੀਂ ਕਰਾਂਗੇ ਤਾਂ ਇਹ ਵੱਖਰਾ ਅਖਾੜਾ ਨਹੀਂ ਹੈ। ਪਰ ਜੇ ਸਿੱਧੂ ਇਹ ਆਖੇ ਕਿ ਹਾਈਕਮਾਂਡ ਨਾਲ ਖੜਾਂਗਾ ਤੇ ਪੰਜਾਬ ਲਈ ਲੜਾਂਗਾ ਤਾਂ ਇਹ ਵੱਖਰਾ ਅਖਾੜਾ ਕਿਵੇਂ ਹੋ ਗਿਆ?’

‘ਕਾਂਗਰਸ ਦੇ 78 ਤੋਂ 18 ਐਮ ਐਲ ਏ ਰਹਿਣ ਦੀ ਜ਼ੁੰਮੇਵਾਰੀ ਤੁਹਾਡੇ ਸਿਰ ਆਉਂਦੀ ਹੈ ਨਾ ਕਿ ਪ੍ਰਧਾਨ ਹੋਣ ਵਜੋਂ ਨਵਜੋਤ ਸਿੰਘ ਸਿੱਧੂ ਸਿਰ ਹੈ। ਤੁਸੀ ਨਵਜੋਤ ਸਿੰਘ ਸਿੱਧੂ ਦਾ ਲੁੱਟ ਖਤਮ ਕਰਨ ਵਾਲਾ ਪੰਜਾਬ ਏਜੰਡਾ ਨਕਾਰਕੇ ਦਲਿਤ ਪੱਤਾ ਖੇਡਿਆ। ਇਹ ਨਤੀਜਾ ਤੁਹਾਡੀ ਬਾਦਲਕਿਆਂ ਨਾਲ “ ਉੱਤਰ ਕਾਟੋ ਮੈਂ ਚੜਾਂ “ ਵਾਲੀ ਸਿਆਸਤ ਕਾਰਨ ਹੈ। ਬਾਜਵਾ ਸਾਹਿਬ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਵੇਲੇ ਤਾਂ ਤੁਸੀਂ ਸਿਸਵਾਂ ਫਾਰਮ ‘ਤੇ ਜਾਕੇ ਕੈਪਟਨ ਅਮਰਿੰਦਰ ਨਾਲ ਪਿਆਰ ਪੀਂਘਾਂ ਝੂਟਦੇ ਸੀ’

‘ਤੁਹਾਡਾ ਦੋ ਸਾਲ ਤੋਂ ਐਲਾਨਵੰਤ ਸਰਕਾਰ ਦੀਆਂ ਕਿਹੜੀਆਂ ਨੀਤੀਆਂ ਖ਼ਿਲਾਫ਼ ਅਖਾੜਾ ਲੱਗਿਆ ਹੈ? ਇਹ ਦੱਸੋਂ ਤੁਹਾਡੀ ਕਾਂਗਰਸ ਸਰਕਾਰ ਦੀਆਂ ਕਿਹੜੀਆਂ ਨੀਤੀਆਂ ਤੇ ਫੈਸਲਿਆਂ ਨੂੰ ਐਲਾਨਵੰਤ ਸਰਕਾਰ ਉਲੰਘ ਰਹੀ ਹੈ?’

‘ਨਵਜੋਤ ਸਿੰਘ ਸਿੱਧੂ ਨੇ ਐਲਾਨਵੰਤ ਸਰਕਾਰ ਦੀਆਂ ਨੀਤੀਆਂ ਤੇ ਫੈਸਲਿਆਂ ਉੱਪਰ ਹਮਲਾ ਕੀਤਾ ਹੈ ਤੇ ਤੁਹਾਨੂੰ ਕਿਊ ਤਕਲੀਫ ਹੋ ਰਹੀ ਹੈ? ਵਿਧਾਨ ਸਭਾ ਦੀ ਚੋਣ ਹਾਰਨ ਤੋਂ ਬਾਅਦ ਵੀ ਸਿੱਧੂ ਨੇ ਆਪ ਸਰਕਾਰ ਦੀਆਂ ਗਰੰਟੀਆਂ ਪੂਰੇ ਨਾ ਕਰਨ ਦੀ ਸਿਆਸਤ ਖ਼ਿਲਾਫ਼ ਹਮਲਾ ਕੀਤਾ ਸੀ ਤੇ ਐਲਾਨਵੰਤ ਨੂੰ ਉਸਨੂੰ ਗੱਲਬਾਤ ਕਰਨ ਲਈ ਸੱਦਾ ਦੇਣ ਲਈ ਮਜਬੂਰ ਹੋਣਾ ਪਿਆ ਸੀ’
ਹਾਲੇ ਐਨਾ ਹੀ •• **Malvinder Singh Malii

 

Exit mobile version