The Khalas Tv Blog India 8 ਤੋਂ 9 ਵਾਰ ਮੂਸੇਵਾਲਾ ਦੀ ਕੀਤੀ ਗਈ ਸੀ ਰੇਕੀ : ਐਚ.ਜੀ.ਐਸ. ਧਾਲੀਵਾਲ
India Punjab

8 ਤੋਂ 9 ਵਾਰ ਮੂਸੇਵਾਲਾ ਦੀ ਕੀਤੀ ਗਈ ਸੀ ਰੇਕੀ : ਐਚ.ਜੀ.ਐਸ. ਧਾਲੀਵਾਲ

ਦ ਖ਼ਾਲਸ ਬਿਊਰੋ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕ ਤਲ ਕਾਂ ਡ ਵਿੱਚ ਵੱਡੀ ਖੁਲਾਸਾ ਹੋਇਆ ਹੈ। ਐਚਜੀਐਸ ਧਾਲੀਵਾਲ ਨੇ ਦੱਸਿਆ ਕਿ ਮੂਸੇਵਾਲਾ ਨੂੰ ਮਾ ਰਨ ਲਈ ਵੱਡੀ ਪਲਾਨਿੰਗ ਕੀਤੀ ਸੀ । ਉਨ੍ਹਾਂ ਨੇ ਦੱਸਿਆ ਕਿ 6 ਮਹੀਨੇ ਤੋਂ ਮੂਸੇਵਾਲਾ ਦੇ ਕਤ ਲ ਦੀ ਪਲਾ ਨਿੰਗ ਹੋ ਰਹੀ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 8 ਤੋਂ 9 ਵਾਰ ਮੂਸੇਵਾਲਾ ਦੀ ਰੇਕੀ ਕੀਤੀ ਗਈ ਸੀ ਤੇ ਮੂਸੇਵਾਲਾ ਨੂੰ ਘਰ ਜਾ ਕੇ ਮਾ ਰਨ ਦੀ ਵੀ ਯੋਜਨਾ ਸੀ।

ਐਚ.ਜੀ.ਐਸ. ਧਾਲੀਵਾਲ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਇਹ ਕਤ ਲ ਕਿਵੇਂ ਹੋਇਆ ਅਤੇ ਮੂਸੇਵਾਲਾ ਦੀ ਕਾਰ ‘ਤੇ ਕਿਸ ਨੇ ਗੋ ਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਸਪੈਸ਼ਲ ਸੈੱਲ ਲਈ ਅਪ ਰਾਧ ਵਾਲੀ ਥਾਂ ਦਾ ਦੌਰਾ ਕੀਤੇ ਬਿਨਾਂ ਇਸ ਕੇਸ ਨੂੰ ਹੱਲ ਕਰਨਾ ਚੁਣੌ ਤੀ ਪੂਰਨ ਸੀ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ

ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਮੁੰਦਰਾ,ਕੱਛ ,ਗੁਜਰਾਤ ਤੋਂ ਇਹਨਾਂ ਦੋ ਸ਼ਾਰਪ ਸ਼ੂਟ ਰਾਂ ਨੂੰ ਗ੍ਰਿਫ ਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਸਾਡੀ ਟੀਮ ਇਹਨਾਂ ਪਿੱਛੇ 19 ਦਿਨਾਂ ਤੋਂ ਲੱਗੀ ਹੋਈ ਸੀ।ਸਿੱਧੂ ਨੂੰ ਮਾ ਰਨ ਆਏ 6 ਸ਼ੂਟ ਰਾਂ ਦੀ ਪਛਾਣ ਦਾ ਵੀ ਉਹਨਾਂ ਦਾਅਵਾ ਕੀਤਾ ਹੈ ਤੇ ਦੱਸਿਆ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਈ ਵਾਰ ਸਿੱਧੂ ਦੀ ਰੇਕੀ ਹੋਈ ਸੀ ਤੇ ਇਹ ਸਾਰੇ ਲਗਾਤਾਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ। ਸਿੱਧੂ ਨੂੰ ਮਾ ਰਨ ਲਈ 2 ਗਰੁੱਪਾਂ ਵਿੱਚ ਕਾ ਤਲ ਆਏ ਸੀ। ਜਿਹਨਾਂ ਵਿੱਚੋਂ 4 ਜਣੇ ਬਲੈਰੋ ਤੇ 2 ਜਣੇ ਕੋਰੋਲਾ ਗੱਡੀ ਵਿੱਚ ਆਏ ਸੀ। ਬਲੈਰੋ ਵਿੱਚ ਪ੍ਰਿਅਵਰਤ, ਅੰਕਿਤ ਸਿਰਸਾ,ਦੀਪਕ ਮੁੰਡੀ ਤੇ ਕਸ਼ਿਸ਼ ਸਵਾਰ ਸਨ।ਦੂਸਰੀ ਗੱਡੀ ਕੋਰੋਲਾ ਨੂੰ ਜਗਰੂਪ ਚਲਾ ਰਿਹਾ ਸੀ ਤੇ ਮਨਪ੍ਰੀਤ ਮੰਨੂ ਉਸ ਦੇ ਨਾਲ ਸੀ। ਕੇਕੜੇ ਵੱਲੋਂ ਹੋਈ ਰੇਕੀ ਦੇ ਅਨੁਸਾਰ ਸਿੱਧੂ ਦੀ ਗੱਡੀ ਦਾ ਪਿੱਛਾ ਕੀਤਾ ਗਿਆ।


ਕੋਰੋਲਾ ਗੱਡੀ ਨੇ ਸਿੱਧੂ ਦੀ ਗੱਡੀ ਨੂੰ ਓਵਰਟੇਕ ਕੀਤਾ ਤੇ ਮਨਪ੍ਰੀਤ ਮਨੂੰ ਨੇ ਸਭ ਤੋਂ ਪਹਿਲਾਂ ਏਕੇ 47 ਨਾਲ ਸਿੱਧੂ ਤੇ ਫਾਇ ਰ ਕੀਤੇ।ਸਿੱਧੂ ਦੇ ਗੋ ਲੀਆਂ ਲੱਗਣ ਕਾਰਨ ਉਸ ਦੀ ਥਾਰ ਉੱਥੇ ਹੀ ਰੁੱਕ ਗਈ ਤੇ ਇਹਨਾਂ ਦੋਵਾਂ ਨੇ ਕੋਰੋਲਾ ਵਿੱਚੋਂ ਉਤਰ ਕੇ ਸਿੱਧੂ ‘ਤੇ ਹੋਰ ਫਾਇ ਰੰਗ ਕੀਤੀ।

ਇਸ ਤੋਂ ਬਾਅਦ ਦੂਸਰੀ ਗੱਡੀ ਵਿੱਚੋਂ ਵੀ ਚਾਰੇ ਜਣਿਆਂ ਨੇ ਉਤਰ ਕੇ ਸਿੱਧੂ ਨੂੰ ਗੋ ਲੀਆਂ ਮਾ ਰੀਆਂ ਤੇ ਜਦ ਉਹਨਾਂ ਨੂੰ ਲੱਗਿਆ ਕਿ ਹੁਣ ਸਿੱਧੂ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ ਤਾਂ ਉਹ ਸਾਰੇ ਆਪੋ-ਆਪਣੀਆਂ ਗੱਡੀਆਂ ਵਿੱਚ ਬਹਿ ਕੇ ਉੱਥੋਂ ਫਰਾ ਰ ਹੋ ਗਏ।ਇਸ ਵਾਰ ਦਾਤ ਤੋਂ ਬਾਅਦ ਮੰਨੂ ਤੇ ਰੂਪਾ ਅਲੱਗ ਚਲੇ ਗਏ। ਬਾਕੀ ਚਾਰਾਂ ਨੇ ਥੋੜਾ ਅੱਗੇ ਜਾ ਕੇ ਬਲੈਰੋ ਗੱਡੀ ਛੱਡ ਦਿੱਤੀ ਤੇ ਕੇਸ਼ਵ ਇਹਨਾਂ ਨੂੰ ਅੱਗੇ ਲੈ ਕੇ ਗਿਆ ।ਇਸ ਤੋਂ ਬਾਅਦ ਇਹ ਸਾਰੇ ਫਤਿਹਾਬਾਦ ਪਹੁੰਚੇ ਤੇ ਪੁਲਿ ਸ ਤੋਂ ਬਚਣ ਲਈ ਬਾਅਦ ਵਿੱਚ ਹੋਰ ਵੀ ਕਈ ਟਿਕਾਣੇ ਬਦਲੇ ਪਰ ਦਿੱਲੀ ਦੀ ਸਪੈਸ਼ਲ ਸੈੱਲ ਨੇ ਇਹਨਾਂ ਨੂੰ 19 ਜੂਨ ਨੂੰ ਸਵੇਰੇ ਖਾਰੀ ਮਿੱਠੀ ਰੋਡ,ਬਾਰੋਈ,ਮੁੰਦਰਾ ਤੋਂ ਗ੍ਰਿਫ ਤਾਰ ਕਰ ਲਿਆ,ਜਿੱਥੇ ਇਹ ਸਾਰੇ ਕਿਰਾਏ ਦੇ ਘਰ ਵਿੱਚ ਰਹਿ ਰਹੇ ਸਨ।

ਉਨ੍ਹਾਂ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਜਾਂਚ ਦੀ ਸ਼ੁਰੂਆਤ ਵਿੱਚ ਸ਼ੱਕ ਦੇ ਆਧਾਰ ‘ਤੇ ਫੋਟੋਆਂ ਜਾਰੀ ਕੀਤੀਆਂ ਸੀ ,ਜਿਹਨਾਂ ਵਿੱਚੋਂ 3 ਮੰਨੂ,ਪ੍ਰਿਅਵਰਤ ਤੇ ਰੂਪਾ ਦੀ ਪਛਾਣ ਹੋਈ ਸੀ।ਇਹਨਾਂ ਕੋਲੋਂ 8 ਗਰੇ ਨੇਡ,9ਇਲੈ ਕਟਰਿਕ ਡੈਟੋ ਨੇਟਰ,1 ਅਸਾ ਲਟ ਰਾਈ ਫਲ,3 ਪਿਸ ਤੋਲ ,1 ਏਕੇ ਸੀਰੀਜ ਅਸਾਲਟ ਰਾਈ ਫਲ ਦਾ ਹਿੱਸਾ ਤੇ ਕੁੱਝ ਰਕਮ ਵੀ ਮਿਲੀ ਹੈ । ਬਰਾਮ ਦ ਹੋਏ ਇਹ ਸਾਰੇ ਹਥਿ ਆਰ ਵਰਤੇ ਨਹੀਂ ਗਏ ਸੀ ਸਗੋਂ ਲੋੜ ਪੈਣ ‘ਤੇ ਵਰਤੇ ਜਾਣੇ ਸੀ।ਇਹ ਸਾਰੇ ਹਥਿ ਆਰ ਕਿਰ ਮਾਰਾ,ਹਰਿਆਣਾ ਤੋਂ ਪ੍ਰਿਅਵਰਤ ਦੇ ਦੱਸੇ ‘ਤੇ ਬਰਾ ਮਦ ਹੋਏ ਹਨ। ਇਸ ਵਾਰਦਾਤ ਵਿੱਚ ਏਕੇ ਸੀਰੀਜ ਦੀ ਅਸਾਲਟ ਰਾਈਫਲ ਤੇ ਹੋਰ ਵੀ ਹਥਿ ਆਰ ਵਰਤੇ ਗਏ ਹਨ ਪਰ ਉਹ ਹਾਲੇ ਬਰਾਮਦ ਨਹੀਂ ਹੋਏ ਹਨ ।ਫੜੇ ਗਏ ਸ਼ੂ ਟਰਾਂ ਨੇ ਮੰਨਿਆ ਹੈ ਕਿ ਹਥਿ ਆਰਾਂ ਨਾਲ ਗੱਲ ਨਾ ਬਣਨ ਦੀ ਸੂਰਤ ਵਿੱਚ ਗ੍ਰੇ ਨੇ ਡ ਵਰਤੇ ਜਾਣੇ ਸੀ।

Exit mobile version